ਗਣੇਸ਼ਵਰ ਕੁਮਾਰ ਨੇ ਥਾਣਾ ਮੁਖੀ ਝੁਨੀਰ ਵਜੋਂ ਅਹੁਦਾ ਸੰਭਾਲਿਆ
ਝੁਨੀਰ, 2 ਅਕਤੂਬਰ (ਸਿੰਗਲਾ)- ਸਬ ਇੰਸਪੈਕਟਰ ਗਣੇਸਵਰ ਕੁਮਾਰ ਨੇ ਥਾਣਾ ਮੁਖੀ ਝੁਨੀਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਗੇ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਝੁਨੀਰ, 2 ਅਕਤੂਬਰ (ਸਿੰਗਲਾ)- ਸਬ ਇੰਸਪੈਕਟਰ ਗਣੇਸਵਰ ਕੁਮਾਰ ਨੇ ਥਾਣਾ ਮੁਖੀ ਝੁਨੀਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਗੇ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪੁਲਿਸ ਦਾ ਸਾਥ ਦੇਣ। ਉਨ੍ਹਾਂ ਪਿੰਡਾਂ ਦੇ ਵਿਅਕ ਤੀਆਂ, ਨੌਜਵਾਨ ਮੁਹਤਬਰ ਕਲੱਬਾਂ, ਸਮਾਜ ਸੇਵੀਆਂ ਤੇ ਪੰਚਾਇਤਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ।