ਘਰ ‘ਚੋਂ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਕੈਮਰਿਆਂ ਦੀ ਮਦਦ ਨਾਲ ਪਰਿਵਾਰ ਨੇ ਕੀਤਾ ਕਾਬੂ
ਰੁਪਾਣਾ, 2 ਅਕਤੂਬਰ (ਜਗਜੀਤ ਸਿੰਘ)-ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਪਿੰਡ ਰੁਪਾਣਾ ਵਿਖੇ ਹਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਐੱਸ. ਸੀ.
ਪ
ਪਾਰਟੀ ਦੇ ਨਵੇਂ ਅਹੁਦੇਦਾਰ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ। ਤਸਵੀਰ: ਜਗਜੀਤ ਸਿੰਘ
03-10-2026
ਰੁਪਾਣਾ, 2 ਅਕਤੂਬਰ (ਜਗਜੀਤ ਸਿੰਘ)-ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਪਿੰਡ ਰੁਪਾਣਾ ਵਿਖੇ ਹਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਐੱਸ.ਸੀ. ਸੈੱਲ ਦੀ ਅਗਵਾਈ ਵਿਚ ਬੂਥ ਸੰਮੇਲਨ ਪ੍ਰੋਗਰਾਮ ਕਰਵਾਇਆ ਗਿਆ। ਇਸ ਦੇ ਨਾਲ ਹੀ ਮਹਾਤਮਾ ਗਾਂਧੀ ਦੀ ਜੈਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਯੰਤੀ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਮੀਤ ਸਿੰਘ ਸੰਧੂ ਜਨਰਲ ਸਕੱਤਰ ਤੇ ਅਬਜ਼ਰਬਰ ਹਲਕਾ ਮਲੋਟ ਐੱਸ.ਸੀ. ਸੈੱਲ ਪੰਜਾਬ ਪਹੁੰਚੇ। ਇਸ ਦੌਰਾਨ ਮਲੋਟ ਹਲਕੇ ਦੀ ਐੱਸ.ਸੀ. ਸੈੱਲ ਦੀ ਟੀਮ ਵਿਚ ਪਿੰਡ ਘੱਗਾ ਤੋਂ ਬਲਾਕ ਪ੍ਰਧਾਨ ਗੋਪਾਲ ਸਿੰਘ, ਮਾਸਟਰ ਜਸਪਾਲ ਸਿੰਘ ਜਨਰਲ ਸਕੱਤਰ, ਓਮ ਪ੍ਰਕਾਸ਼ ਖਿੱਚੀ, ਕੁਲਵਿੰਦਰ ਸਿੰਘ ਸ਼ੌਂਕੀ, ਰਾਜਾ ਛੱਤਿਆਣਾ ਵਾਈਸ ਪ੍ਰਧਾਨ, ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਸਪੋਕਸਮੈਨ, ਬੋਹੜ ਸਿੰਘ ਬਰਾੜ, ਰਣਬੀਰ ਬਰਾੜ, ਕਮਰਦੀਪ ਸਿੰਘ ਖੋਸਾ, ਸੁੱਖੀ ਖੋਸਾ, ਸਾਜਨ ਖੋਸਾ, ਹਰਮਨ ਸੰਧੂ, ਚਰਨਜੀਤ ਸਿੰਘ ਬਾਂਮ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਰਿੱਕੀ ਬਰਾੜ ਤਰਖਾਣਵਾਲਾ, ਭਗਵਾਨ ਦਾਸ ਦਿੱਗਜ, ਅਵਤਾਰ ਸਿੰਘ ਰੁਪਾਣਾ ਔਲਖ, ਹਰਮਨਜੋਤ ਬਰਾੜ, ਬਲਾਕ ਪ੍ਰਧਾਨ ਦਿਹਾਤੀ ਮੱਖਣ ਸਿੰਘ ਫੂਲੇਵਾਲਾ, ਤਰਸੇਮ ਸਿੰਘ ਬੱਲ, ਮਾਸਟਰ ਗੁਰਲਾਲ ਸਿੰਘ ਲਾਲੀ, ਮਾਸਟਰ ਕਪੂਰ, ਪ੍ਰੀਤਮ ਸਿੰਘ ਡਰਾਈਵਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਲੀਡਰਸ਼ਿਪ ਮੌਜੂਦ ਸੀ। ਇਸ ਮੌਕੇ ਦੋ ਨੌਜਵਾਨਾਂ ਨੂੰ ਅਹੁਦੇ ਵੀ ਪ੍ਰਦਾਨ ਕੀਤੇ ਗਏ। ਬੂਥ ਸੰਮੇਲਨ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਬੂਥ ਲੈਵਲ ’ਤੇ ਵੱਧ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਜਨਮਤ ਨਾਲ ਜੁੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਦਾ ਵੱਡਾ ਪਿੰਡ ਹੋਣ ਕਾਰਨ ਸਭ ਤੋਂ ਪਹਿਲਾਂ ਇਸ ਪਿੰਡ ਵਿਚ ਪ੍ਰੋਗਰਾਮ ਕਰਵਾਇਆ ਗਿਆ। ਇਸ ਲੜੀ ਨੂੰ ਹੁਣ ਅੱਗੇ ਹਰ ਪਿੰਡ ਵਿਚ ਲਿਜਾਇਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਮਲੋਟ ਹਲਕੇ ਵਿਚ ਬੂਥ ਮੈਨੇਜਮੈਂਟ ਦਾ ਕੰਮ ਬਹੁਤ ਤਸੱਲੀਬਖ਼ਸ਼ ਤੇ ਸਭ ਤੋਂ ਪਹਿਲਾਂ ਹੋਇਆ ਹੈ। ਮਲੋਟ ਹਲਕੇ ਤੋਂ ਟਿਕਟ ਦੇ ਚਾਹਵਾਨ ਸੱਜਣਾਂ ਨੂੰ ਸੀਨੀਅਰ ਲੀਡਰਸ਼ਿਪ ਨੇ ਕਿਹਾ ਹੈ ਕਿ ਉਹ ਆਪਣਾ ਸੰਪਰਕ ਲੋਕਾਂ ਵਿਚ ਹੋਰ ਵਧਾਉਣ ਹੈ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਰੱਖੀ ਜਾਵੇ।