01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰਾਸ਼ਨ ਕਾਰਡ ਅਰਜ਼ੀਆਂ ਦੇ ਆਨਲਾਈਨ ਅਪਡੇਟ ’ਚ ਦਿੱਕਤਾਂ ‘ ਸਾਈਟ ਬਿਜ਼ੀ ’ ਨੇ ਲੋਕਾਂ ਦੀ ਵਧਾਈ ਪ੍ਰੇਸ਼ਾਨੀ

ਸੀਂਗੋ ਮੰਡੀ, 30 ਸਤੰਬਰ (ਪ੍ਰਿੰਸ ਗਰਗ)- ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਦੀਆਂ ਅਰਜ਼ੀਆਂ ਸਬੰਧੀ ਬਿਨੈਕਾਰਾਂ ਨੂੰ ਭੇਜੇ ਜਾ ਰਹੇ ਸੁਨੇਹਿਆਂ ਤੋਂ ਬਾਅਦ ਹੁਣ ਆਨਲਾਈਨ ਪਤਾ ਅਤੇ ਲੋਕੇਸ਼ਨ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਨੈਕਾਰਾਂ ਨੂੰ ਸੁਨੇਹੇ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰਾਸ਼ਨ ਕਾਰਡ ਅਰਜ਼ੀ ਵਿਚ ਦਰਜ ਪਤਾ ਅਧੂਰਾ ਜਾਂ ਸਪੱਸ਼ਟ ਨਹੀਂ ਹੈ ਅਤੇ ਵੈਰੀਫ਼ਿਕੇਸ਼ਨ ਲਈ ਪੂਰਾ ਪਤਾ ਤੇ ਸਹੀ ਲੋਕੇਸ਼ਨ ਅਪਡੇਟ ਕਰਨੀ ਲਾਜ਼ਮੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਸੀਂਗੋ ਮੰਡੀ, 30 ਸਤੰਬਰ (ਪ੍ਰਿੰਸ ਗਰਗ)- ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਦੀਆਂ ਅਰਜ਼ੀਆਂ ਸਬੰਧੀ ਬਿਨੈਕਾਰਾਂ ਨੂੰ ਭੇਜੇ ਜਾ ਰਹੇ ਸੁਨੇਹਿਆਂ ਤੋਂ ਬਾਅਦ ਹੁਣ ਆਨਲਾਈਨ ਪਤਾ ਅਤੇ ਲੋਕੇਸ਼ਨ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਨੈਕਾਰਾਂ ਨੂੰ ਸੁਨੇਹੇ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰਾਸ਼ਨ ਕਾਰਡ ਅਰਜ਼ੀ ਵਿਚ ਦਰਜ ਪਤਾ ਅਧੂਰਾ ਜਾਂ ਸਪੱਸ਼ਟ ਨਹੀਂ ਹੈ ਅਤੇ ਵੈਰੀਫ਼ਿਕੇਸ਼ਨ ਲਈ ਪੂਰਾ ਪਤਾ ਤੇ ਸਹੀ ਲੋਕੇਸ਼ਨ ਅਪਡੇਟ ਕਰਨੀ ਲਾਜ਼ਮੀ ਹੈ। ਨਗਰ ਅਤੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਰਕਾਰ ਵਲੋਂ ਦਿੱਤੇ ਲਿੰਕ ਰਾਹੀਂ ਆਪਣਾ ਪਤਾ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਈ ਵਾਰ ਵੈੱਬਸਾਈਟ ’ਤੇ ‘ਸਾਈਟ ਬਿਜ਼ੀ’ ਜਾਂ ਇਸ ਤਰ੍ਹਾਂ ਦੀ ਤਕਨੀਕੀ ਸਮੱਸਿਆ ਸਾਹਮਣੇ ਆ ਜਾਂਦੀ ਹੈ। ਇਸ ਕਾਰਨ ਬਿਨੈਕਾਰ ਨਾ ਤਾਂ ਆਪਣੀ ਜਾਣਕਾਰੀ ਸਮੇਂ ਸਿਰ ਅਪਡੇਟ ਕਰਵਾ ਪਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਅਗਲੀ ਕਾਰਵਾਈ ਬਾਰੇ ਸਪਸ਼ਟਤਾ ਮਿਲ ਰਹੀ ਹੈ। ਬਿਨੈਕਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਵਿਭਾਗ ਵਲੋਂ ਸੁਨੇਹਾ ਭੇਜ ਕੇ ਪਤਾ ਅਪਡੇਟ ਕਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਜੇਕਰ ਆਨਲਾਈਨ ਪ੍ਰਣਾਲੀ ਹੀ ਠੀਕ ਢੰਗ ਨਾਲ ਕੰਮ ਨਾ ਕਰੇ ਤਾਂ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਆਨਲਾਈਨ ਪ੍ਰਕਿਰਿਆ ਦੀ ਪੂ ਰੀ ਜਾਣਕਾਰੀ ਨਹੀਂ , ਉਹ ਹੋਰ ਵੀ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਤਕਨੀਕੀ ਸਮੱਸਿਆ ਦਾ ਤੁਰੰਤ ਨੋਟਿਸ ਲਿਆ ਜਾਵੇ, ਵੈੱਬਸਾਈਟ ਦੀ ਸਮਰੱਥਾ ਅਤੇ ਸਰਵਰ ਦੀ ਜਾਂਚ ਕਰਵਾਈ ਜਾਵੇ ਅਤੇ ਬਿਨੈਕਾਰਾਂ ਲਈ ਪਤਾ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੰਗਰ ਹਾਲ ’ਚੋਂ ਤਾਰਾਂ ਚੋਰੀ ਕਰਦਾ ਇਕ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਕਿਸਾਨਾਂ ਵਲੋਂ 5 ਦੇ ਡੀ.ਸੀ. ਦਫ਼ਤਰ ਬਠਿੰਡਾ ਦੇ ਘਿਰਾਓ ਸੰਬੰਧੀ ਤਿਆਰੀ ਮੀਟਿੰਗ
Ad Position 24