ਕਲੇਰ ਸਕੂਲ ਵਿਖੇ 7 ਵੀਂ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ
ਭਗਤਾ ਭਾਈਕਾ, 26 ਸਤੰਬਰ (ਸੁਖਪਾਲ ਸਿੰਘ ਸੋਨੀ)- ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ 7ਵੀਂ ਨੈਸ਼ਨਲ ਸੀ. ਆਈ.
ਭਗਤਾ ਭਾਈਕਾ, 26 ਸਤੰਬਰ (ਸੁਖਪਾਲ ਸਿੰਘ ਸੋਨੀ)- ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ 7ਵੀਂ ਨੈਸ਼ਨਲ ਸੀ.ਆਈ.ਐਸ.ਸੀ.ਈ ਕੱਪ ਅੰਡਰ-14 (ਲੜਕੇ) ਕ੍ਰਿਕਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਸਮਾਪਨ ਹੋਇਆ। ਕੌਮੀ ਪੱਧਰ ਦੀ ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ 15 ਟੀਮਾਂ ਨੇ ਭਾਗ ਲਿਆ। ਫ਼ਾਇਨਲ ਮੁਕਾਬਲੇ ’ਚ ਨਾਰਥ ਇੰਡੀਆ ਨੇ ਕਰਨਾਟਕ-ਗੋਆ ਨੂੰ 71 ਦੌੜਾਂ ਨਾਲ ਹਰਾਇਆ। ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ਮੁਕਾਬਲਿਆਂ ’ਚ ਪਹਿਲਾ ਸੈਮੀਫਾਈਨਲ ਨਾਰਥ ਇੰਡੀਆ ਅਤੇ ਏ.ਪੀ.-ਤੇਲੰਗਾਨਾ-ਕੇਰਲਾ ’ਚੋਂ ਨਾਰਥ ਇੰਡੀਆ ਨੇ ਜਿੱਤ ਹਾਸਿਲ ਕੀਤੀ। ਦੂਜੇ ਸੈਮੀਫਾਈਨਲ ’ਚ ਨਾਰਥ ਵੈਸਟ ਅਤੇ ਕਰਨਾਟਕ-ਗੋਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ, ਜਿਸ ਵਿਚ ਕਰਨਾਟਕ-ਗੋਆ ਨੇ ਜਿੱਤ ਦਰਜ ਕਰਦਿਆਂ ਫਾਈਨਲ ਲਈ ਟਿਕਟ ਕਟਾਈ। ਫਾਈਨਲ ਮੁਕਾਬਲੇ ਵਿਚ ਨਾਰਥ ਇੰਡੀਆ ਅਤੇ ਕਰਨਾਟਕ-ਗੋਆ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਨਾਰਥ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 131 ਦੌੜਾਂ ਦਾ ਟੀਚਾ ਨਿਰਧਾਰਤ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਕਰਨਾਟਕ-ਗੋਆ ਦੀ ਟੀਮ ਨਾਰਥ ਇੰਡੀਆ ਦੇ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 55 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਨਾਰਥ ਇੰਡੀਆ ਨੇ 71 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਚੈਂਪੀਅਨਸ਼ਿਪ ਦੀ ਟਰਾਫ਼ੀ ’ਤੇ ਕਬਜ਼ਾ ਕਰ ਲਿਆ। ਸਮਾਪਤੀ ਸਮਾਰੋਹ ਮੌਕੇ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਜੇਤੂ ਟੀਮ ਨੂੰ ਟਰਾਫ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ । ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਕੌਮੀ ਪੱਧਰ ਦੇ ਇਸ ਖੇਡ ਸਮਾਗਮ ਦੀ ਸਫ਼ਲ ਮੇਜ਼ਬਾਨੀ ਨੂੰ ਸਕੂਲ ਦੀ ਖੇਡ ਖੇਤਰ ਵਿਚ ਸਰਗਰਮ ਭੂਮਿਕਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਡਾ. ਅਰਵਿੰਦ ਸ਼ਰਮਾ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਸਪੋਰਟਸ ਕੋਆਰਡੀਨੇਟਰ ਸੰਦੀਪ ਸ਼ੇਰਗਿੱਲ, ਕ੍ਰਿਕਟ ਕੋਚ ਅਰਸ਼ਦੀਪ ਸਿੰਘ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਐਗਜਾਮੀਨੇਸ਼ਨ ਸੈੱਲ ਦੇ ਇੰਚਾਰਜ ਦਮਨਦੀਪ ਕੌਰ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਕੇ ਜੀ ਵਿੰਗ ਦੇ ਮੋਨੀਕਾ ਚਲਾਣਾ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ, ਆਈ.ਟੀ ਹੈੱਡ ਗੁਰਵਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।