ਸ਼ਕਤੀ ਪੰਪਸ ਨੇ ਬਠਿੰਡਾ ਵਿੱਚ ਪ੍ਰੋਡਕਟ ਲਾਂਚ ਮੀਟ 2026 ਕਰਵਾਈ
ਬਠਿੰਡਾ , 25 ਸਤੰਬਰ ( ਅ . ਬ .)
ਬਠਿੰਡਾ , 25 ਸਤੰਬਰ ( ਅ . ਬ .)- ਊਰਜਾ - ਕੁਸ਼ਲ ਪੰਪਿੰਗ ਹੱਲ ਮੁਹੱਈਆ ਕਰਵਾਉਣ ਵਾਲੀ ਪ੍ਰਮੁੱਖ ਕੰਪਨੀ ਸ਼ਕਤੀ ਪੰਪਸ ( ਇੰਡੀਆ ) ਲਿਮਟਿਡ ਵੱਲੋਂ ਬਠਿੰਡਾ ਵਿੱਚ ਪ੍ਰੋਡਕਟ ਲਾਂਚ ਮੀਟ 2026 ਕਰਵਾਈ ਗਈ । ਇਹ ਸਮਾਗਮ ਕੰਪਨੀ ਨੇ ਆਪਣੇ ਅਧਿਕਾਰਤ ਚੈਨਲ ਪਾਰਟਨਰ ਗ੍ਰੀਨ ਐਨਰਜੀ ਐਂਡ ਆਰਗੈਨਿਕਸ , ਬਠਿੰਡਾ ਦੇ ਸਹਿਯੋਗ ਨਾਲ ਕਰਵਾਇਆ । ਇਸ ਮੌਕੇ ਇਲਾਕੇ ਭਰ ਤੋਂ ਡੀਲਰਾਂ , ਚੈਨਲ ਪਾਰਟਨਰਾਂ ਤੇ ਕੰਪਨੀ ਨਾਲ ਜੁੜੇ ਸਹਿਯੋਗੀਆਂ ਨੇ ਸ਼ਿਰਕਤ ਕੀਤੀ । ਸਮਾਗਮ ਦੌਰਾਨ ਸ਼ਕਤੀ ਪੰਪਸ ਵੱਲੋਂ ਆਪਣੇ ਨਵੇਂ ਉਤਪਾਦਾਂ , ਆਧੁਨਿਕ ਤਕਨੀਕਾਂ ਤੇ ਉਤਪਾਦਾਂ ਦੀਆਂ ਅਹਿਮ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਡੀਲਰ ਨੈੱਟਵਰਕ ਨਾਲ ਕਿਸਾਨਾਂ ਲਈ ਭਰੋਸੇਮੰਦ , ਟਿਕਾਊ ਤੇ ਊਰਜਾ - ਕੁਸ਼ਲ ਸੌਰ ਪੰਪਿੰਗ ਹੱਲਾਂ ਦੀ ਵਧ ਰਹੀ ਲੋੜ ਬਾਰੇ ਵੀ ਵਿਚਾਰ - ਵਟਾਂਦਰਾ ਕੀਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਕਤੀ ਪੰਪਸ ( ਇੰਡੀਆ ) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਮੇਸ਼ ਪਾਟੀਦਾਰ ਨੇ ਕੰਪਨੀ ਵੱਲੋਂ ਨਵੀਨਤਾ , ਗਾਹਕ - ਕੇਂਦਰਿਤ ਹੱਲਾਂ ਤੇ ਮਜ਼ਬੂਤ ਚੈਨਲ ਭਾਈਵਾਲੀ ’ ਤੇ ਲਗਾਤਾਰ ਦਿੱਤੇ ਜਾ ਰਹੇ ਜ਼ੋਰ ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਡੀਲਰ ਤੇ ਚੈਨਲ ਪਾਰਟਨਰ ਸ਼ਕਤੀ ਪੰਪਸ ਦੀ ਯਾਤਰਾ ਦਾ ਅਹਿਮ ਹਿੱਸਾ ਹਨ ਤੇ ਦੇਸ਼ ਭਰ ਦੇ ਕਿਸਾਨਾਂ ਤੱਕ ਨਵੀਨਤਾ - ਆਧਾਰਿਤ ਹੱਲ ਪਹੁੰਚਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ ।