ਕੋਟਸ਼ਮੀਰ 23ਵੇਂ ਕ੍ਰਿਕਟ ਕੱਪ ਦਾ ਪਹਿਲਾ ਇਨਾਮ ਨਸੀਬਪੁਰਾ ਦੀ ਝੋਲੀ, ਮੰਡੀ ਖ਼ੁਰਦ ਦੂਸਰੇ ਸਥਾਨ ’ਤੇ
ਕੋਟਫੱਤਾ, 23 ਸਤੰਬਰ (ਰਣਜੀਤ ਸਿੰਘ ਬੁੱਟਰ)- ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤ ਕੋਟਸ਼ਮੀਰ ਵਲੋਂ ਐਨ. ਆਰ.
ਕ
ਕੋਟਸਮੀਰ ਦੇ 23ਵੇਂ ਕ੍ਰਿਕਟ ਕੱਪ ਤੇ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਤੇ ਸਵਰਗੀ ਮਨਦੀਪ ਸਿੱਧੂ ਦੇ ਪਿਤਾ ਗੁਰਤੇਜ ਸਿੰਘ ਸਿੱਧੂ। ਤਸਵੀਰ: ਬੁੱਟਰ
24-09-2026
ਕੋਟਫੱਤਾ, 23 ਸਤੰਬਰ (ਰਣਜੀਤ ਸਿੰਘ ਬੁੱਟਰ)- ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤ ਕੋਟਸ਼ਮੀਰ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਵ. ਮਨਦੀਪ ਸਿੰਘ ਸਿੱਧੂ ਅਤੇ ਗਗਨ ਜੈਨ ਦੀ ਯਾਦ ਨੂੰ ਸਮਰਪਿਤ 23ਵਾਂ ਕ੍ਰਿਕਟ ਕੱਪ ਕਰਵਾਇਆ ਗਿਆ। ਇਕ ਰੋਜ਼ਾ ਖੇਡ ਮੇਲੇ ਦੀ ਸ਼ੁਰੂਆਤ ਅਰਦਾਸ ਉਪਰੰਤ ਡੇਰਾ ਬਾਬਾ ਧਿਆਨ ਦਾਸ ਕੋਟਸ਼ਮੀਰ ਦੇ ਮਹੰਤ ਕੇਸ਼ੋ ਰਾਮ ਨੇ ਕੀਤੀ। ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿਚ ਨਸੀਬਪੁਰਾ ਦੀ ਟੀਮ ਨੇ 51000 ਦਾ ਪਹਿਲਾ ਇਨਾਮ ਪ੍ਰਾਪਤ ਕੀਤਾ ਜਦੋਂ ਕਿ ਮੰਡੀ ਖ਼ੁਰਦ ਦੀ ਟੀਮ ਨੇ 31000 ਦਾ ਦੂਜਾ, ਲਹਿਰਾ ਮੁਹੱਬਤ ਤੇ ਮੀਰਪੁਰ ਦੀ ਟੀਮ ਨੇ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ 51-51 ਸੌ ਰੁਪਏ ਹਾਸਿਲ ਕੀਤੇ । ਬੈਸਟ ਬੈਟਸਮੈਨ ਦਾ ਖ਼ਿਤਾਬ ਹਰਮਨ ਧੂਰੀ ਅਤੇ ਬੈਸਟ ਬਾਲਰ ਦਾ ਖ਼ਿਤਾਬ ਹੈਪੀ ਮੀਰਪੁਰ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਮੈਨ ਆਫ਼ ਸੀਰੀਜ਼ (ਅੰਦਰੋਂ) ਦਾ ਖ਼ਿਤਾਬ ਨਿਕੜੀ ਨਸੀਬਪੁਰਾ ਅਤੇ (ਬਾਹਰੋਂ) ਦਾ ਖ਼ਿਤਾਬ ਗੱਗੂ ਗਿੱਲ ਨੂੰ 7100-7100 ਦੇ ਨਕਦ ਇਨਾਮ ਦਿੱਤਾ ਗਿਆ। ਖੇਡ ਮੇਲੇ ਦੌਰਾਨ ਕੋਟਸ਼ਮੀਰ ਦੇ ਕਬੱਡੀ ਕੋਚ ਹਰਬਚਨ ਸਿੰਘ ਜਲਾਲ, ਕਬੱਡੀ ਖਿਡਾਰੀ ਲਾਡੀ ਅਤੇ ਫਿਟਨੈੱਸ ਕੋਚ ਗਗਨ ਨੂੰ ਵੀ ਖੇਡਾਂ ਦੇ ਖੇਤਰ ਵਿਚ ਦਿੱਤੇ ਜਾ ਰਹੇ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਟੂਰਨਾਮੈਂਟ ਕਮੇਟੀ ਦੇ ਮੈਂਬਰ ਕੌਂਸਲਰ ਜਸਪ੍ਰੀਤ ਸਿੰਘ ਜੱਸਾ, ਮਨਪ੍ਰੀਤ ਸਿੰਘ ਮਨਾ, ਹਰਪ੍ਰੀਤ ਸਿੱਧੂ, ਬਬਲੀ ਸੋਹਣੇ ਕਾ, ਧਰਮਾ ਸਿੱਧੂ, ਦਵਿੰਦਰ ਸਿੰਘ, ਰਾਜਾ ਸਿੱਧੂ, ਗੈਵੀ, ਦਵਿੰਦਰ ਰਤੜਾ, ਸਾਹਿਬ ਗਿੱਲ, ਗੁਰਲਾਲ, ਦੀਪੂ, ਨਰਦੇਵ ਸਿੰਘ ਕਾਲਾ, ਜਗਮੀਤ ਸਿੰਘ ਮਟਕਣਾ, ਜਗਸੀਰ, ਕਾਲਾ, ਗੁਰਜੀਤ, ਗੁਰਮੇਲ ਅਤੇ ਬਹਾਦਰ ਮਾਨ ਆਦਿ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਸਵ. ਮਨਦੀਪ ਸਿੰਘ ਸਿੱਧੂ ਦੇ ਪਿਤਾ ਗੁਰਤੇਜ ਸਿੰਘ ਸਿੱਧੂ ਤੋਂ ਇਲਾਵਾ ਸਾਬਕਾ ਸਰਪੰਚ ਗੁਰਦੀਪ ਸਿੰਘ ਕੋਟਸ਼ਮੀਰ, ਨਗਰ ਪੰਚਾਇਤ ਦੀ ਸਾਬਕਾ ਪ੍ਰਧਾਨ ਰਮਨਦੀਪ ਕੌਰ ਦੇ ਪੁੱਤਰ ਬਲਦੀਪ ਸਿੰਘ ਸਿੱਧੂ, ਅਮਨਦੀਪ ਸਿੰਘ ਚਹਿਲ, ਲਾਲਜੀਤ ਸਿੰਘ ਲਾਲੀ, ਅਰਸ਼ਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਅੰਤ ਵਿਚ ਟੂਰਨਾਮੈਂਟ ਕਮੇਟੀ ਵਲੋਂ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਸਮੂਹ ਟੀਮਾਂ, ਖਿਡਾਰੀਆਂ, ਸਹਿਯੋਗੀਆਂ ਅਤੇ ਦੂਰ-ਨੇੜਿਓਂ ਪਹੁੰਚੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।