24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਸੀ. ਆਈ. ਐਸ. ਸੀ. ਨੈਸ਼ਨਲ ਕ੍ਰਿਕਟ ਖੇਡਾਂ ਦਾ ਸ਼ਾਨਦਾਰ ਆਗਾਜ਼

ਭਗਤਾ ਭਾਈਕਾ, 23 ਸਤੰਬਰ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੀ. ਆਈ.

Ad Position 21
No active advertisement
ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਅਗਾਜ਼ ਕਰਦੇ ਪ੍ਰਬੰਧਕ। ਤਸਵੀਰ : ਸੁਖਪਾਲ ਸਿੰਘ ਸੋਨੀ 24-09-2026
ਭਗਤਾ ਭਾਈਕਾ, 23 ਸਤੰਬਰ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੀ.ਆਈ.ਸੀ.ਐਸ.ਈ ਨੈਸ਼ਨਲ ਅੰਡਰ-14 ਕ੍ਰਿਕਟ ਟੂਰਨਾਮੈਂਟ ਖੇਡਾਂ 2026 ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਅੰਡਰ-14 ਕ੍ਰਿਕਟ ਨੈਸ਼ਨਲ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਮੁੱਖ ਮਹਿਮਾਨ ਜ਼ੋਨਲ ਕੁਆਰਡੀਨੇਟਰ ਸਿਮਰਨਦੀਪ ਸਿੰਘ ਧਾਲੀਵਾਲ, ਸਪੋਰਟਸ ਕੁਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਮੋਗਾ ਨੇ ਕੀਤਾ। ਸਕੂਲ ਵਲੋਂ ਨੈਸ਼ਨਲ ਅੰਡਰ 14 ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਪਰੇਡ ਤੇ ਮਸ਼ਾਲ ਚਲਾਉਣ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਵਲੋਂ ਸਕੂਲ ਵਿਚ ਪਹੁੰਚੀਆਂ ਟੀਮਾਂ ਨੂੰ ਉਤਸ਼ਾਹਿਤ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਕੀਤੀ। ਅੰਡਰ 14 ਕ੍ਰਿਕਟ ਲੀਗ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਤੇ ਇਹ ਮੈਚ ਅੱਠ ਓਵਰਾਂ ਦੇ ਖਿਡਾਏ ਗਏ। ਤਾਮਿਲਨਾਡੂ ਤੇ ਵੈਸਟ ਬੰਗਾਲ ਦੇ ਮੈਚ ’ਚ 4 ਰਨਾਂ ਨਾਲ ਤਾਮਿਲਨਾਡੂ ਜਿੱਤਿਆ, ਉੜੀਸਾ ਤੇ ਨਾਰਥ ਇੰਡੀਆ ਦੇ ਮੈਚ ਵਿਚ ਨਾਰਥ ਇੰਡੀਆ ਨੇ 10 ਵਿਕਟਾਂ ਨਾਲ ਮੈਚ ਜਿੱਤਿਆ ਤੇ ਪੰਜ ਓਵਰਾਂ ਵਿਚ ਹੀ ਮੈਚ ਦੀ ਸਮਾਪਤੀ ਕੀਤੀ। ਇਸ ਉਪਰੰਤ ਨਾਰਥ ਈਸਟ ਤੇ ਮਹਾਂਰਾਸ਼ਟਰ ਦੇ ਮੈਚ ਵਿਚ ਨਾਰਥ ਈਸਟ ਨੇ 20 ਰਨਾਂ ਨਾਲ ਜਿੱਤ ਪ੍ਰਾਪਤ ਕੀਤੀ, ਏ. ਪੀ. ਅਤੇ ਤੇਲੰਗਣਾ ਤੇ ਨਾਰਥ ਬੰਗਾਲ ਅਤੇ ਨਾਰਥ ਈਸਟ ਦੇ ਮੈਚ ਵਿਚ ਏ. ਪੀ. ਅਤੇ ਤੇਲੰਗਣਾ ਨੇ ਨੌ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਯੂਕੇ ਤੇ ਕੇਰਲਾ ਦੇ ਵਿਚਕਾਰ ਮੈਚ ਦੌਰਾਨ ਕੇਰਲਾ ਨੇ ਚਾਰ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਤਾਮਿਲਨਾਡੂ ਤੇ ਕਰਨਾਟਕ ਦੇ ਮੈਚ ਵਿਚ ਕਰਨਾਟਕ ਨੇ 9 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਖਿਡਾਰੀਆਂ ਅਤੇ ਟੀਮਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾਇਰੈਕਟਰ ਕੋਹਿਨੂਰ ਸਿੱਧੂ, ਵਾਈਸ ਚੇਅਰਪਰਸਨ ਰਣਧੀਰ ਕੌਰ, ਤੇਜ ਸਿੰਘ ਠਾਕੁਰ ਸੀ. ਐਸ. ਸੀ. ਈ. ਕਨਵੀਨਰ ਪ੍ਰਿੰਸੀਪਲ ਐਮਬਰੋਜੀਅਲ ਸਕੂਲ ਜੀਰਾ ਪ੍ਰਿੰਸੀਪਲ ਸੁਖਵੀਰ ਸਿੰਘ ਬਰਾੜ ਮਲੂਕਾ ਪਬਲਿਕ ਸਕੂਲ ਸਮਾਧ ਭਾਈ, ਦਵਿੰਦਰ ਪਾਲ ਸਿੰਘ (ਕਮੇਟੀ ਮੈਂਬਰ), ਸ਼ਿਵ ਕੁਮਾਰ ਅਬਜ਼ਰਵਰ ਸੀ. ਆਈ. ਐਸ. ਈ., ਗੁਰਦਿਆਲ ਸਿੰਘ ਸਿੱਧੂ ਕਨੇਡੀਅਨ, ਕੁਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਦੀਨਾ, ਲਖਵਿੰਦਰ ਬਰਾੜ ਸੀ.ਐਸ.ਈ.ਚੀਫ਼ ਸਿਲੈਕਟਰ, ਸੰਦੀਪ ਮੇਹਤਾ ਚੇਅਰਮੈਨ ਪੀ.ਸੀ.ਐਸ. ਬਾਘਾਪੁਰਾਣਾ, ਰੰਜੀਵ ਸ਼ਰਮਾ ਵੀ ਹਾਜ਼ਰ ਸਨ। ਸਕੂਲ ਦੇ ਸਮੂਹ ਕੁਆਰਡੀਨੇਟਰ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਹਾਈਡਰਾ ਮਸ਼ੀਨ ਦੇ ਹੇਠਾਂ ਆਉਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦੂਨ ਸਕੂਲ ਕਰਾੜਵਾਲਾ ਵਿਖੇ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24