06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਦਿਆਰਥੀਆਂ ਨੂੰ ਟੂਲ ਕਿੱਟਾਂ ਦਿੱਤੀਆਂ <br/>

Ad Position 21
No active advertisement
ਅਜੀਤ ਡੈਸਕ 11-04-2026
ਭੁੱਚੋ ਮੰਡੀ, 10 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇੰਚਾਰਜ ਪਿ੍ੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਅਧੀਨ ਕਿੱਤਾ ਮੁਖੀ ਵਿਸ਼ਿਆਂ, ਉਸਾਰੀ ਅਤੇ ਨਿੱਜੀ ਸੁਰੱਖਿਆ ਨਾਲ ਸਬੰਧਿਤ ਟੂਲ ਕਿੱਟਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ¢ ਜ਼ਿਕਰਯੋਗ ਹੈ ਕਿ 2700 ਰੁਪਏ ਪ੍ਰਤੀ ਵਿਦਿਆਰਥੀ ਗ੍ਰਾਂਟ ਅਧੀਨ ਸਕੂਲ ਦੇ ਸੈਸ਼ਨ 2025-26 ਬਾਰ੍ਹਵੀਂ ਜਮਾਤ ਵਿਚ ਉਸਾਰੀ ਟ੍ਰੇਡ ਅਧੀਨ 11 ਵਿਦਿਆਰਥੀਆਂ ਨੂੰ ਅਤੇ ਨਿੱਜੀ ਸੁਰੱਖਿਆ ਟ੍ਰੇਡ ਨਾਲ ਸਬੰਧਿਤ 17 ਵਿਦਿਆਰਥੀਆਂ ਨੂੰ ਸਿਖਲਾਈ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਇਹ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਬਾਅਦ ਵੀ ਟ੍ਰੇਡ ਵਿਚ ਸਿੱਖੇ ਹੋਏ ਆਪਣੇ ਹੁਨਰ ਨੂੰ ਸਿਖਲਾਈ ਕਿੱਟਾਂ ਦੀ ਮਦਦ ਨਾਲ ਹੋਰ ਉਭਾਰ ਸਕਣ¢ ਸਿਖਲਾਈ ਕਿੱਟਾਂ ਨੂੰ ਵੰਡਣ ਸਮੇਂ ਮਨਦੀਪ ਸਿੰਘ (ਵੋਕੇਸ਼ਨਲ ਟ੍ਰੇਨਰ), ਹਰਪ੍ਰੀਤ ਕੌਰ (ਵੋਕੇਸ਼ਨਲ ਟ੍ਰੇਨਰ), ਰਵਿੰਦਰ ਸਿੰਘ (ਡੀਪੀਈ), ਤੇਜਵਿੰਦਰ ਸਿੰਘ (ਪੰਜਾਬੀ ਲੈਕਚਰਾਰ) ਅਤੇ ਵੀਰਾਂਵੰਤੀ (ਇਕਨਾਮਿਕਸ ਲੈਕਚਰਾਰ) ਵੀ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਕਿਸਾਨ ਸੇਮਾ ਸਿੰਘ ਮਹਿਰਾਜ ਵਲੋਂ ਇਕ ਕਿੱਲੇ ਦੀ ਕਣਕ ਦਾਨ ਕਰਨ ਦਾ ਐਲਾਨ <br/> ਅਗਲੀ ਖ਼ਬਰ ਆਂਗਣਵਾੜੀ ਕੇਂਦਰਾਂ ਵਿਚ ਈ.ਸੀ.ਸੀ.ਈ ਡੇਅ ਬੜੇ ਉਤਸ਼ਾਹ ਨਾਲ ਮਨਾਇਆ
Ad Position 24