26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹਲਕਾ ਵਿਧਾਇਕ ਵਲੋਂ ਦੋ ਨੈਸ਼ਨਲ ਰਿਕਾਰਡ ਤੋੜਨ ਵਾਲੇ ਖਿਡਾਰੀ ਮਨਜੋਤ ਸਿੰਘ ਸਨਮਾਨਿਤ

ਭਾਈਰੂਪਾ, 26 ਨਵੰਬਰ (ਵਰਿੰਦਰ ਲੱਕੀ)- ਲੰਘੇ ਦਿਨ੍ਹੀਂ ਸ਼ਿਵਪੁਰੀ ਮੱਧਪ੍ਰਦੇਸ਼ ਵਿਖੇ ਹੋਈਆਂ 70ਵੀਂਆਂ ਸਕੂਲ ਖੇਡਾਂ ਦੇ ਅੰਡਰ 17 ਮੁਕਾਬਲੇ ’ਚ ਨੈਸ਼ਨਲ ਰਿਕਾਰਡ ਤੋੜਨ ਵਾਲੇ ਹੋਣਹਾਰ ਖਿਡਾਰੀ ਮਨਜੋਤ ਸਿੰਘ ਪੁੱਤਰ ਏ. ਐਸ.

Ad Position 21
No active advertisement
ਹੋਣਹਾਰ ਖਿਡਾਰੀ ਮਨਜੋਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ। ਤਸਵੀਰ: ਵਰਿੰਦਰ ਲੱਕੀ 27-11-2026
ਭਾਈਰੂਪਾ, 26 ਨਵੰਬਰ (ਵਰਿੰਦਰ ਲੱਕੀ)- ਲੰਘੇ ਦਿਨ੍ਹੀਂ ਸ਼ਿਵਪੁਰੀ ਮੱਧਪ੍ਰਦੇਸ਼ ਵਿਖੇ ਹੋਈਆਂ 70ਵੀਂਆਂ ਸਕੂਲ ਖੇਡਾਂ ਦੇ ਅੰਡਰ 17 ਮੁਕਾਬਲੇ ’ਚ ਨੈਸ਼ਨਲ ਰਿਕਾਰਡ ਤੋੜਨ ਵਾਲੇ ਹੋਣਹਾਰ ਖਿਡਾਰੀ ਮਨਜੋਤ ਸਿੰਘ ਪੁੱਤਰ ਏ. ਐਸ. ਆਈ. ਤੇਜਾ ਸਿੰਘ ਹਰਨਾਮ ਸਿੰਘ ਵਾਲਾ ਦੇ ਸਨਮਾਨ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਗਿੱਲ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ, ਜਿਸ ’ਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਉਚੇਚੇ ਤੌਰ ’ਤੇ ਸ਼ਾਮਲ ਹੋਏ ਤੇ ਉਨ੍ਹਾਂ ਮਨਜੋਤ ਦੀ ਖੇਡ ਤੇ ਮਾਨ ਮਹਿਸੂਸ ਕਰਦੇ ਹੋਏ ਉਸ ਨੂੰ ਸਨਮਾਨਿਤ ਕੀਤਾ। ਸਕੂਲ ਦੇ ਡੀ. ਪੀ. ਈ. ਟੇਕ ਚੰਦ ਨੇ ਦੱਸਿਆ ਕਿ ਲੰਘੇ ਦਿਨ੍ਹੀਂ ਚੇਨਈ ਵਿਖੇ ਹੋਈਆਂ ਅੰਡਰ 18 ਹਰਡਲ 110 ਮੁਕਾਬਲੇ ’ਚ ਤੇਜਸ ਸਿਰਸਾ ਦੇ 13.59 ਦੇ ਰਿਕਾਰਡ ਨੂੰ ਤੋੜਦੇ ਹੋਏ 13.52 ’ਚ ਦੌੜ ਪੂਰੀ ਕਰਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ, ਉਪਰੰਤ ਸਕੂਲ ਖੇਡਾਂ ਅੰਡਰ 17 ਮੁਕਾਬਲੇ ਜੋ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਖੇ ਹੋਈਆਂ ਸਨ ’ਚ ਹਰਡਲ 110 ਮੁਕਾਬਲੇ ’ਚ 13.69 ਸੈਕਿੰਡ ’ਚ ਦੌੜ ਪੂਰੀ ਕਰਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਤੇ 2026 ਦੇ ਬੈਸਟ ਭਾਰਤੀ ਅਥਲੀਟ ਚੁਣਿਆ ਗਿਆ। ਖਿਡਾਰੀ ਮਨਜੋਤ ਸਿੰਘ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਤੋਂ ਇਲਾਵਾ ਕੋਚ ਹਰਨੇਕ ਸਿੰਘ ਭਾਈਰੂਪਾ ਤੇ ਡੀ.ਪੀ.ਈ. ਟੇਕ ਚੰਦ ਨੂੰ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ, ਨਗਰ ਕੌਂਸਲ ਰਾਮਪੁਰਾ ਦੇ ਪ੍ਰਧਾਨ, ਸਾਬਕਾ ਪ੍ਰਧਾਨ ਮਨਦੀਪ ਕਰਕਰਾ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਰਣਯੋਧ ਸਿੰਘ, ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਰਣਯੋਧ ਸਿੰਘ ਹੋਰ ਪਤਵੰਤੇ ਤੇ ਸਕੂਲ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿ ਸ਼ੈਮਰੌਕ ਕਾਨਵੈਂਟ ਸਕੂਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰ... ਅਗਲੀ ਖ਼ਬਰ ਅਰਦਾਸ ‘ਚ ਸ਼ਾਮਿਲ ਸੰਗਤਾਂ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਬਾਬਾ ਸੰਧਿਆ ਦਾਸ ਵਿਖੇ ਕਰਵਾਇਆ ਧ...
Ad Position 24