ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਵਲੋਂ ਧਰਨਾ ਪ੍ਰਦਰਸ਼ਨ
ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)- ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਨਵੀਂ ਦਿੱਲੀ ਫਾਰਮ ਆਫ਼ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਨਵੀਂ ਦਿੱਲੀ ਦੇ ਸੱਦੇ ’ਤੇ ਜੋ ਪੈਨਸਨਰਜ਼ ਦਿੱਲੀ ਧਰਨੇ ’ਤੇ ਬੈਠੇ ਹਨ, ਉਨ੍ਹਾਂ ਦੀ ਸਪੋਰਟ ’ਤੇੇ ਸੈਂਟਰਲ ਗੌਰਮਿੰਟ ਪੈਨਸਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਠਿੰਡਾ ਤੇ ਸੈਂਟਰਲ ਗੋਰਮਿੰਟ ਦੇ ਸਾਰੇ ਅਦਾਰਿਆਂ ਦੇ ਪੈਨਸ਼ਨਰਜ਼ (ਬੀ. ਐਸ.
ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)- ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਨਵੀਂ ਦਿੱਲੀ ਫਾਰਮ ਆਫ਼ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਨਵੀਂ ਦਿੱਲੀ ਦੇ ਸੱਦੇ ’ਤੇ ਜੋ ਪੈਨਸਨਰਜ਼ ਦਿੱਲੀ ਧਰਨੇ ’ਤੇ ਬੈਠੇ ਹਨ, ਉਨ੍ਹਾਂ ਦੀ ਸਪੋਰਟ ’ਤੇੇ ਸੈਂਟਰਲ ਗੌਰਮਿੰਟ ਪੈਨਸਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਠਿੰਡਾ ਤੇ ਸੈਂਟਰਲ ਗੋਰਮਿੰਟ ਦੇ ਸਾਰੇ ਅਦਾਰਿਆਂ ਦੇ ਪੈਨਸ਼ਨਰਜ਼ (ਬੀ.ਐਸ.ਐਨ.ਐਲ., ਰੇਲਵੇ, ਪੋਸਟਲ, ਆਰ ਐਮ. ਐਸ., ਦੂਰਦਰਸ਼ਨ, ਅਕਾਸ਼ਵਾਣੀ ਰੇਡੀਓ ਸਟੇਸ਼ਨ, ਡੀਫੈਂਸ, ਸਿਵਲੀਅਨ ਪੈਨਸ਼ਨ ਐਸੋਸੀਏਸ਼ਨ, ਇਨਕਮ ਟੈਕਸ ਦਿੱਲੀ ਪੁਲਿਸ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਇਸ ਅੰਦੋਲਨ ਵਿਚ ਹਿੱਸਾ ਲਿਆ ਤੇ ਮੁੱਖ ਡਾਕਘਰ ਬਠਿੰਡਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸਟੇਜ ਸੈਕਟਰੀ ਸੋਢੀ ਨੇ ਇੱਥੇ ਪਹੁੰਚਣ ’ਤੇ ਸਾਰੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਮ. ਐਲ. ਟੁਟੇਜਾ ਇਨਕਮ ਟੈਕਸ, ਧਰਮਜੀਤ ਸਿੰਘ, ਮੁਕੰਦ ਸਿੰਘ, ਹਰੀ ਰਾਮ, ਕਰਨੈਲ ਸਿੰਘ, ਤੇਜਾ ਸਿੰਘ ਪ੍ਰੇਮੀ ਤੇ ਮੱਘਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿਚ ਪ੍ਰਧਾਨ ਜਸਵੰਤ ਸਿੰਘ ਸੰਧੂ ਸਰਕਾਰ ਦੇ ਖਿਲਾਫ਼ ਖੁੱਲ੍ਹ ਕੇ ਬੋਲੇ ਤੇ ਮੰਗਾਂ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ।