ਬਿਜਲੀ ਪ੍ਰਬੰਧ ਦਰੁਸਤ ਨਾ ਹੋਣ ਕਾਰਨ ਬੋਹਾ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ
ਬੋਹਾ, 13 ਨਵੰਬਰ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ ਥਾਂ-ਥਾਂ ਬਿਜਲੀ ਖੰਭਿਆਂ ’ਤੇ ਲੱਗੇ ਬਿਜਲੀ ਮੀਟਰਾਂ ਦੇ ਬਕਸੇ ਬੁਰੀ ਤਰ੍ਹਾਂ ਟੁੱਟਣ ਤੋਂ ਇਲਾਵਾ ਬਕਸਿਆਂ ਦੇ ਢੱਕਣ ਲਹਿ ਕੇ ਡਿੱਗ ਚੁੱਕੇ ਹਨ। ਇਨ੍ਹਾਂ ਬਕਸਿਆਂ ਅੰਦਰ ਲੱਗੇ ਬਿਜਲੀ ਮੀਟਰਾਂ ਦੀਆਂ ਸੀਲਾਂ ਟੁੱਟ ਗਈਆਂ ਹਨ ਅਤੇ ਸਪਾਰਕਿੰਗ ਹੋਣ ਨਾਲ ਮੀਟਰ ਸੜ ਗਏ ਹਨ, ਜੋ ਲੰਬੇ ਸਮੇਂ ਤੋਂ ਬੰਦ ਪਏ ਹਨ।
ਅ
ਅਨੇਕਾਂ ਮੀਟਰ ਬਕਸਿਆਂ ਦੇ ਢੱਕਣ ਟੁੱਟੇ, ਬਿਜਲੀ ਬਿੱਲਾਂ ’ਚ ਗੜਬੜੀ
ਬੋਹਾ ਵਿਖੇ ਟੁੱਟਿਆ ਹੋਇਆ 4 ਮੀਟਰਾਂ ਵਾਲਾ ਬਕਸਾ। ਤਸਵੀਰ : ਰਮੇਸ਼ ਤਾਂਗੜੀ
14-11-2026
ਬੋਹਾ, 13 ਨਵੰਬਰ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ ਥਾਂ-ਥਾਂ ਬਿਜਲੀ ਖੰਭਿਆਂ ’ਤੇ ਲੱਗੇ ਬਿਜਲੀ ਮੀਟਰਾਂ ਦੇ ਬਕਸੇ ਬੁਰੀ ਤਰ੍ਹਾਂ ਟੁੱਟਣ ਤੋਂ ਇਲਾਵਾ ਬਕਸਿਆਂ ਦੇ ਢੱਕਣ ਲਹਿ ਕੇ ਡਿੱਗ ਚੁੱਕੇ ਹਨ। ਇਨ੍ਹਾਂ ਬਕਸਿਆਂ ਅੰਦਰ ਲੱਗੇ ਬਿਜਲੀ ਮੀਟਰਾਂ ਦੀਆਂ ਸੀਲਾਂ ਟੁੱਟ ਗਈਆਂ ਹਨ ਅਤੇ ਸਪਾਰਕਿੰਗ ਹੋਣ ਨਾਲ ਮੀਟਰ ਸੜ ਗਏ ਹਨ, ਜੋ ਲੰਬੇ ਸਮੇਂ ਤੋਂ ਬੰਦ ਪਏ ਹਨ। ਮੀਟਰ ਰੀਡਰਾਂ ਦੀ ਹੜਤਾਲ ਤੋਂ ਬਾਅਦ 50 ਪ੍ਰਤੀਸ਼ਤ ਮੀਟਰਾਂ ਦੀ ਪੜ੍ਹਤ ਨਹੀਂ ਲਈ ਗਈ। ਸਗੋਂ ਅੰਦਾਜ਼ਨ ਅਤੇ ਪਿਛਲੀ ਪੜ੍ਹਤ ਦੇ ਆਧਾਰ ’ਤੇ ਹੀ ਔਸਤਨ ਬਿੱਲ ਭੇਜੇ ਜਾ ਰਹੇ ਹਨ। ਖੇਤਰ ਦੇ ਖਪਤਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਖਪਤਕਾਰਾਂ ਦੇ ਬਿੱਲ ਜ਼ੀਰੋ ਤੋਂ ਵੱਧ ਪੂਰੀ ਰਕਮ ਦੇ ਆਉਂਦੇ ਹਨ, ਉਨ੍ਹਾਂ ਨੂੰ 8-9 ਮਹੀਨਿਆਂ ਤੋਂ ਔਸਤਨ ਬਿੱਲ ਭੇਜੇ ਜਾ ਰਹੇ ਹਨ। ਇਹ ਲੋਕ ਗਰਮੀਆਂ ’ਚ ਏ.ਸੀ. ਅਤੇ ਸਰਦੀਆਂ ’ਚ ਹੀਟਰ ਅਤੇ ਪਾਣੀ ਗਰਮ ਕਰਨ ਲਈ ਗੀਜ਼ਰ ਦੀ ਵਰਤੋਂ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਵੱਡੀ ਰਕਮ ਆਏ ਵਾਰ ਮੋਬਾਈਲ ਫ਼ੋਨ ਮੈਸੇਜ ਰਾਹੀਂ ਭਰਵਾਈ ਜਾ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦੇ ਬਿੱਲ ਨਹੀਂ ਕੱਢੇ ਜਾ ਰਹੇ ਅਤੇ ਨਾ ਹੀ ਮੀਟਰ ਬਕਸਿਆਂ ਦੀ ਸੰਭਾਲ ਕੀਤੀ ਜਾਂਦੀ ਹੈ, ਜਿਸ ਕਰ ਕੇ ਬਕਸਿਆਂ ਦਾ ਪ੍ਰਬੰਧ ਗੜਬੜਾ ਗਿਆ ਹੈ। ਵਧੇਰੇ ਲੋਕ ਤਾਂ ਕੇਵਲ ਰੌਸ਼ਨੀ ਲਈ 1-2 ਬੱਲਬ ਹੀ ਚਲਾਉਂਦੇ ਹਨ, ਜਿਸ ਕਰ ਕੇ ਉਨ੍ਹਾਂ ਦੇ ਔਸਤਨ ਬਿੱਲ ਵੀ ਜ਼ੀਰੋ ਹੀ ਆਉਂਦੇ ਹਨ। ਪਹਿਲਾਂ ਅਪ੍ਰੈਲ ਤੋਂ ਸਤੰਬਰ ਤੱਕ ਅਤੇ ਹੁਣ ਅਕਤੂਬਰ 2026 ਤੋਂ ਹੁਣ ਤੱਕ ਦੇ ਬਿੱਲ ਔਸਤਨ ਭੇਜੇ ਗਏ ਹਨ, ਜਿਸ ਨਾਲ ਇਕ ਵਰਗ ਨੂੰ ਤਕੜਾ ਚੂਨਾ ਲਗਾਇਆ ਗਿਆ ਹੈ ਅਤੇ ਜ਼ੀਰੋ ਬਿੱਲ ਵਾਲੇ ਦਾ ਕੋਈ ਬਿੱਲ ਨਹੀਂ ਆਉਂਦਾ। ਇਸ ਤਰ੍ਹਾਂ ਦੀ ਸਥਿਤੀ ਵਿਚ ਪ੍ਰਬੰਧ ਗੜਬੜਾ ਗਿਆ ਹੈ ਅਤੇ ਖਪਤਕਾਰਾਂ ਵਲੋਂ ਵਾਰ-ਵਾਰ ਬੇਨਤੀ ਪੱਤਰ ਭੇਜਣ ’ਤੇ ਵੀ ਮੀਟਰ ਸਹੀ ਨਹੀਂ ਕਰਵਾਏ ਜਾ ਰਹੇ, ਜਿਸ ਦਾ ਲੋਕਾਂ ’ਚ ਰੋਸ ਹੈ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਬਿਜਲੀ ਬਿੱਲ ਸਹੀ ਕਰ ਕੇ ਭੇਜੇ ਜਾਣ।