19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਕਾਰੀ ਸੀਨੀ: ਸੈਕੰ: ਸਕੂਲ ਵਿਖੇ ਵਿਦਿਆਰਥਣਾਂ ਲਈ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ

ਰਾਮਪੁਰਾ ਫੂਲ, 19 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਪੀ. ਐੱਮ.

Ad Position 21
No active advertisement
ਅਜੀਤ ਡੈਸਕ 20-10-2026
ਰਾਮਪੁਰਾ ਫੂਲ, 19 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰਾਮਪੁਰਾ ਫੂਲ ਵਿਖੇ ਵਿਦਿਆਰਥਣਾਂ ਦੇ ਵਿਅਕਤੀਤਵ ਵਿਕਾਸ, ਸਕਾਰਾਤਮਿਕ ਸੋਚ ਅਤੇ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇੱਕ ਵਿਸ਼ੇਸ਼ ਮੋਟੀਵੇਸ਼ਨਲ ਅਤੇ ਪਰਸਨੈਲਿਟੀ ਡਿਵੈਲਪਮੈਂਟ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੋਟੀਵੇਸ਼ਨਲ ਸਪੀਕਰ ਅਤੇ ਲਾਈਫ਼ ਕੋਚ ਰੰਜੀਵ ਗੋਇਲ ਨੇ ਵਿਦਿਆਰਥਣਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਜੀਵਨ ਵਿਚ ਚੰਗੇ ਗੁਣ ਅਪਣਾਉਣ ਦਾ ਸੱਦਾ ਦਿੱਤਾ। ਰੰਜੀਵ ਗੋਇਲ ਨੇ ਵਿਦਿਆਰਥਣਾਂ ਸਾਹਮਣੇ ਇੱਕ ਮਹੱਤਵਪੂਰਨ ਸਵਾਲ ਰੱਖਿਆ ਕਿ ਕੀ ਜੀਵਨ ਵਿਚ ਸਿਰਫ਼ ਸਫਲ ਹੋਣਾ ਹੀ ਕਾਫ਼ੀ ਹੈ ਜਾਂ ਇੱਕ ਚੰਗਾ ਇਨਸਾਨ ਬਣਨਾ ਵੀ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੰਗੇ ਅੰਕ, ਉੱਚਾ ਅਹੁਦਾ, ਪੈਸਾ ਅਤੇ ਪ੍ਰਸਿੱਧੀ ਮਨੁੱਖ ਨੂੰ ਪਛਾਣ ਤਾਂ ਦਿਵਾ ਸਕਦੇ ਹਨ, ਪਰ ਉਸ ਦੇ ਚਰਿੱਤਰ, ਵਿਹਾਰ, ਇਮਾਨਦਾਰੀ ਅਤੇ ਦੂਜਿਆਂ ਪ੍ਰਤੀ ਸਤਿਕਾਰ ਤੋਂ ਹੀ ਉਸ ਦੀ ਅਸਲ ਸ਼ਖ਼ਸੀਅਤ ਦੀ ਪਛਾਣ ਹੁੰਦੀ ਹੈ ।ਉਨ੍ਹਾਂ ਵਿਦਿਆਰਥਣਾਂ ਨੂੰ ਇਹ ਵੀ ਸਮਝਾਇਆ ਕਿ ਆਤਮ-ਵਿਸ਼ਵਾਸ ਦਾ ਅਰਥ ਸਿਰਫ਼ ਆਪਣੀ ਗੱਲ ਮਨਵਾਉਣਾ ਨਹੀਂ, ਸਗੋਂ ਆਪਣੀ ਗੱਲ ਸਹੀ ਅਤੇ ਸਤਿਕਾਰਯੋਗ ਢੰਗ ਨਾਲ ਰੱਖਣਾ ਵੀ ਹੈ। ਗ਼ਲਤ ਦਬਾਅ ਅੱਗੇ ਨਾ ਝੁਕਣਾ, ਆਪਣੇ ਆਤਮ-ਸਨਮਾਨ ਦੀ ਰੱਖਿਆ ਕਰਨਾ ਅਤੇ ਮੁਸ਼ਕਲ ਸਮੇਂ ਵਿਚ ਲੋੜ ਅਨੁਸਾਰ ਸਹਾਇਤਾ ਮੰਗਣਾ ਵੀ ਹਿੰਮਤ ਦਾ ਹੀ ਰੂਪ ਹੈ। ਸਕੂਲ ਪ੍ਰਿੰਸੀਪਲ ਸੁਨੀਲ ਕੁਮਾਰ ਨੇ ਸੈਮੀਨਾਰ ਦੌਰਾਨ ਜਾਣਕਾਰੀ ਦੇਣ ਲਈ ਕੋਚ ਰੰਜੀਵ ਗੋਇਲ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥਣਾਂ ਨੂੰ ਸੈਸ਼ਨ ਦੌਰਾਨ ਦਿੱਤੀ ਗਈ ਜਾਣਕਾਰੀ ਤੇ ਪੂਰਨ ਅਮਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਪਿਊਟਰ ਅਧਿਆਪਕ ਵਿਕਾਸ ਗਰਗ ਅਤੇ ਅਧਿਆਪਕਾ ਰਸ਼ਮੀ ਵੀ ਹਾਜ਼ਰ।
Ad Position 22
No active advertisement
ਪਿਛਲੀ ਖ਼ਬਰ ‘ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ’ ਭਾਕਿਯੂ ਉਗਰਾਹਾਂ ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਵਿਧਾਇਕ ਗਿੱਲ ਦੇ ਘਰ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਮਨਾਲੀ-ਕਸੋਲ ਦਾ ਵਿੱਦਿਅਕ ਦੌਰਾ ਕੀਤਾ
Ad Position 24