ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਠਿੰਡਾ ਵਲੋਂ ਸਾਲਾਨਾ ਅਥਲੈਟਿਕਸ ਮੀਟ 23 ਨੂੰ
ਬਠਿੰਡਾ, 19 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਠਿੰਡਾ ਵਲੋਂ 23 ਅਕਤੂਬਰ 2026 ਨੂੰ ਸਾਲਾਨਾ ਅਥਲੈਟਿਕਸ ਮੀਟ ਸਥਾਨਕ ਖੇਡ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਮੀਟ ਦੌਰਾਨ 14 ਸਾਲ ਅਤੇ 16 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ।
ਕ
ਕੇ.ਪੀ. ਸਿੰਘ ਬਰਾੜ ਅਤੇ ਪ੍ਰੋ. ਅਮਰਵੀਰ ਸਿੰਘ ਗਰੇਵਾਲ।
20-10-2026
ਬਠਿੰਡਾ, 19 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਠਿੰਡਾ ਵਲੋਂ 23 ਅਕਤੂਬਰ 2026 ਨੂੰ ਸਾਲਾਨਾ ਅਥਲੈਟਿਕਸ ਮੀਟ ਸਥਾਨਕ ਖੇਡ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਮੀਟ ਦੌਰਾਨ 14 ਸਾਲ ਅਤੇ 16 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇ.ਪੀ. ਐਸ. ਬਰਾੜ ਰਿਟਾ. ਆਈਆਰਐਸ ਅਤੇ ਜਰਨਲ ਸਕੱਤਰ ਪ੍ਰੋ. ਅਮਰਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ 14 ਸਾਲ ਉਮਰ ਵਰਗ ਲਈ ਜਨਮ ਮਿਤੀ ਦੀ ਹੱਦ 17 ਨਵੰਬਰ 2012 ਤੋਂ 16 ਨਵੰਬਰ 2014 ਤੱਕ ਰੱਖੀ ਗਈ ਹੈ। ਇਸੇ ਤਰ੍ਹਾਂ 16 ਸਾਲ ਉਮਰ ਵਰਗ ਲਈ ਜਨਮ ਮਿਤੀ 17 ਨਵੰਬਰ 2010 ਤੋਂ 16 ਨਵੰਬਰ 2012 ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 14 ਸਾਲ ਉਮਰ ਵਰਗ ਵਿਚ ਟਰੈਥਲਨ ਏ, ਬੀ, ਸੀ ਦੇ ਆਧਾਰ ‘ਤੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਵਿਚ ਟਰੈਥਲਨ ‘ਏ’ ਵਿਚ 60 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ‘ਬੀ’ ਵਿਚ 60 ਮੀਟਰ ਦੌੜ, ਲੰਬੀ ਛਾਲ, ਬੈਕ ਥਰੋ, ‘ਸੀ’ ਵਿਚ 60 ਮੀਟਰ, ਲੰਬੀ ਛਾਲ, 600 ਮੀਟਰ ਦੌੜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕਿੰਡਜ਼ ਜੈਵਲਿਨ ਥਰੋ ਮੁਕਾਬਲੇ ਵੀ ਕਰਵਾਏ ਜਾਣਗੇ। ਜਦਕਿ 16 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿਚ 60 ਮੀਟਰ ਦੌੜ, 80 ਮੀਟਰ ਦੌੜ, 600 ਮੀਟਰ, ਉੱਚੀ ਛਾਲ ਅਤੇ ਲੰਬੀ ਛਾਲ, ਸ਼ਾਟ-ਪੁੱਟ, ਜੈਵਲਿਨ ਥਰੋਅ ਅਤੇ ‘ਪਟੈਥਲਿਨ’ ਵਿਚ 60, 80 ਮੀਟਰ, ਲੰਬੀ ਛਾਲ, ਸ਼ਾਟਪੁੱਟ, 600 ਮੀਟਰ ਦੇ ਵੱਖ-ਵੱਖ ਮੁਕਾਬਲੇ ਹੋਣਗੇ। ਇਸ ਮੌਕੇ ਰਘਬੀਰ ਚੰਦ ਸ਼ਰਮਾ, ਹਰਨੇਕ ਸਿੰਘ ਵਿਰਕ, ਗੋਬਿੰਦ ਸਿੰਘ, ਸੁਖਜਿੰਦਰ ਸਿੰਘ ਕੋਚ ਆਰਮੀ ਸਕੂਲ ਅਤੇ ਰਮਨਦੀਪ ਸਿੰਘ ਗਿੱਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।