20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਕਾਲੀ ਦਲ (ਬ) ਐਸ. ਸੀ. ਵਿੰਗ ਭੁੱਚੋ ਦੀ ਅਹਿਮ ਮੀਟਿੰਗ 21 ਨੂੰ ਨਥਾਣਾ ’ਚ- ਬਲਕਾਰ ਬਰਾੜ

ਗੋਨਿਆਣਾ, 19 ਅਕਤੂਬਰ (ਲਛਮਣ ਦਾਸ ਗਰਗ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ.

Ad Position 21
No active advertisement
ਬਲਕਾਰ ਸਿੰਘ ਬਰਾੜ ਅਤੇ ਡਾ: ਦਲਜੀਤ ਸਿੰਘ ਗੁਰੂ 20-10-2026
ਗੋਨਿਆਣਾ, 19 ਅਕਤੂਬਰ (ਲਛਮਣ ਦਾਸ ਗਰਗ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਵਿਧਾਨ ਸਭਾ ਹਲਕਾ ਭੁੱਚੋ ਦੀ ਅਹਿਮ ਮੀਟਿੰਗ ਸਮਾਰਟ ਪੈਲੇਸ ਨਥਾਣਾ ਵਿਖੇ 21 ਅਕਤੁਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਿਹਰ 2 ਵਜੇ ਹੋਵੇਗੀ। ਉਕਤ ਮੀਟਿੰਗ ਵਿਚ ਐਸ ਸੀ ਵਿੰਗ ਦੇ ਪੰਜਾਬ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਵਿਸ਼ੇਸ਼ ਮਹਿਮਾਨ ਹੋਣਗੇ। ਉਕਤ ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਨੇ ਗੋਨਿਆਣਾ ਮੰਡੀ ਵਿਖੇ ਗ੍ਰਹਿ ਵਿਖੇ ਕਿਹਾ ਕਿ ਵਿੰਗ ਦੀ ਇਕ ਸੰਖੇਪ ਮਿਲਣੀ ਦੌਰਾਨ ਕਿਹਾ। ਉਨ੍ਹਾਂ ਕਿਹਾ ਕਿ ਉਕਤ ਮੀਟਿੰਗ ਵਿਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਪੰਚ, ਸਰਪੰਚਾਂ ਅਤੇ ਹੋਰ ਅਹੁੱਦੇਦਾਰਾਂ ਪਹੁੰਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਸਾਂਝੇ ਕਰਨਾ, ਉਨ੍ਹਾਂ ਦੇ ਸੁਝਾਅ ਲੈਣਾ ਅਤੇ ਭਵਿੱਖ ਦੀ ਰਣਨੀਤੀ ਤਿਆਰ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਬਰਾੜ ਪ੍ਰਧਾਨ ਆਈ ਟੀ ਵਿੰਗ ਹਲਕਾ ਭੁੱਚੋ, ਵਰਿੰਦਰ ਪਾਲ ਬੋਬੀ ਹਰਰਾਏਪੁਰ, ਜਸਮੀਤ ਸਿੰਘ ਸਰਪੰਚ ਹਰਰਾਏਪੁਰ, ਤਰਸੇਮ ਸਿੰਘ ’ਤੇ ਸੁਖਚੈਨ ਸਿੰਘ ਗੋਨਿਆਣਾ ਖੁਰਦ ਆਦਿ ਨਾਲ ਸਨ।
Ad Position 22
No active advertisement
ਪਿਛਲੀ ਖ਼ਬਰ — ਪਰਵਿੰਦਰ ਝੋਟਾ ਕਤਲ ਕਾਂਡ — ਵਿਧਾਇਕਾ ਨੂੰ ਰੋਸ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ , ਕਿਸਾਨ ਆਗੂ... ਅਗਲੀ ਖ਼ਬਰ ਖੇਤ ਮਜ਼ਦੂਰ ਸਭਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਸੰਗਤ ਅੱਗੇ ਰੋਸ ਧਰਨਾ
Ad Position 24