ਸੂਬੇ ’ਚੋਂ ਨਸ਼ੇ ਅਤੇ ਲੁਟੇਰਾ ਗੈਂਗਵਾਦ ਦਾ ਖਾਤਮਾ ‘ਅਕਾਲੀ ਦਲ’ ਦਾ ਮਿਸ਼ਨ ਹੋਵੇਗਾ-ਮਲੂਕਾ
ਭਗਤਾ ਭਾਈਕਾ, 17 ਅਕਤੂਬਰ (ਸੁਖਪਾਲ ਸਿੰਘ ਸੋਨੀ)-ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸੂਬੇ ਵਿਚੋਂ ਨਸ਼ੇ ਅਤੇ ਲੁਟੇਰਾ ਗੈਂਗਵਾਦ ਦਾ ਪੂਰਨ ਖ਼ਾਤਮਾ ਕਰਨਾ ਸਭ ਤੋਂ ਪਹਿਲਾ ਮਿਸ਼ਨ ਹੋਵੇਗਾ। ਸੂਬੇ ਅੰਦਰ ਚੱਲਦੀ ਕੋਈ ਵੀ ਸਕੀਮ ਬੰਦ ਕਰਨ ਦੀ ਬਜਾਏ ਲੋਕਾਂ ਨੂੰ ਰਾਹਤ ਦੇਣ ਲਈ ਹੋਰ ਵੀ ਸਕੀਮਾਂ ਦਾ ਅਗਾਜ਼ ਹੋਵੇਗਾ।
ਪ
ਪਿੰਡ ਗੁਰੂਸਰ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ। ਤਸਵੀਰ: ਸੁਖਪਾਲ ਸਿੰਘ ਸੋਨੀ
18-10-2026
ਭਗਤਾ ਭਾਈਕਾ, 17 ਅਕਤੂਬਰ (ਸੁਖਪਾਲ ਸਿੰਘ ਸੋਨੀ)-ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸੂਬੇ ਵਿਚੋਂ ਨਸ਼ੇ ਅਤੇ ਲੁਟੇਰਾ ਗੈਂਗਵਾਦ ਦਾ ਪੂਰਨ ਖ਼ਾਤਮਾ ਕਰਨਾ ਸਭ ਤੋਂ ਪਹਿਲਾ ਮਿਸ਼ਨ ਹੋਵੇਗਾ। ਸੂਬੇ ਅੰਦਰ ਚੱਲਦੀ ਕੋਈ ਵੀ ਸਕੀਮ ਬੰਦ ਕਰਨ ਦੀ ਬਜਾਏ ਲੋਕਾਂ ਨੂੰ ਰਾਹਤ ਦੇਣ ਲਈ ਹੋਰ ਵੀ ਸਕੀਮਾਂ ਦਾ ਅਗਾਜ਼ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਤਿਹਾਸਿਕ ਗੁਰਦੁਅਰਾ ਗੁਰੂਸਰ ਸਾਹਿਬ, ਪਿੰਡ ਗੁਰੂਸਰ ਵਿਖੇ ਸਮਰਥਕਾਂ ਦੇ ਹਲਕਾ ਪੱਧਰੀ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਮਲੂਕਾ ਨੇ ਕਿਹਾ ਕਿ ਸਿਰਫ਼ ਝੂਠ ਦੀ ਨੀਂਹ ’ਤੇ ਬਣੀ ਸੂਬੇ ਦੀ ‘ਆਪ’ ਸਰਕਾਰ ਤੋਂ ਹਰ ਵਿਅਕਤੀ ਦਾ ਰੋਮ-ਰੋਮ ਤੰਗ ਆ ਚੁੱਕਾ ਹੈ। ਸ: ਮਲੂਕਾ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੀ ਸਰਕਾਰ ਦੌਰਾਨ ਪੰਜਾਬ ਦਾ ਪਬਲਿਕ ਰਿਲੇਸ਼ਨ ਬਜਟ ਜੋ 75 ਕਰੋੜ ਹੁੰਦਾ ਸੀ, ਉਹ ਹੁਣ ਆਪ ਸਰਕਾਰ ਨੇ 1200 ਕਰੋੜ ਤੱਕ ਪਹੁੰਚਾ ਦਿੱਤਾ ਹੈ। ਸ: ਮਲੂਕਾ ਨੇ ਆਪਣੇ ਪਿੰਡ ਦੇ ਗਰਾਊਂਡ ਦਾ ਜ਼ਿਕਰ ਕਰਦੇ ਹੋਏ ਗਰਾਊਂਡ ਵਿਚ ਹੱਥ ਗਿਣਤ ਲਾਇਟਾਂ ਅਤੇ ਟੂਟੀਆਂ ਲਗਾ ਕੇ ਆਪ ਆਗੂਆਂ ਵਲੋਂ 32 ਲੱਖ ਦਾ ਖਰਚ ਦਿਖਾਉਣ ਦਾ ਵੀ ਦੋਸ਼ ਲਗਾਇਆ। ਇਸ ਮੌਕੇ ਹਰਿੰਦਰ ਸਿੰਘ ਮਹਿਰਾਜ, ਜਥੇ: ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਭਗਤਾ, ਕੁਲਦੀਪ ਕੌਰ ਬਰਾੜ, ਹਰਬੰਸ ਸਿੰਘ ਨਿਉਰ, ਬਲੌਰ ਸਿੰਘ ਕਾਂਗੜ, ਨਿਰਮਲ ਸਿੰਘ ਮਹਿਰਾਜ, ਗੁਰਪਾਲ ਸਿੰਘ ਭੱਟੀ ਆਦਿ ਨੇ ਸੰਬੋਧਨ ਕਰਦਿਆਂ ਆਪ ਸਰਕਾਰ ਨੂੰ ਲੰਮੇ ਹੱਥੀਂ ਲਿਆ। ਇਸ ਮੌਕੇ ਰਾਕੇਸ਼ ਕੁਮਾਰ ਗੋਇਲ, ਸੁਖਦੀਪ ਸਿੰਘ ਸਿਰੀਏਵਾਲਾ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਸਤਵਿੰਦਰਪਾਲ ਸਿੰਘ ਪਿੰਦਰ, ਗੁਰਤੇਜ ਸਿੰਘ ਚਾਨੀ, ਗੁਰਵਿੰਦਰ ਕੌਰ ਭਗਤਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਪਿੰਟੂ ਜਲਾਲ, ਹਰਦੇਵ ਸਿੰਘ ਗੋਗੀ, ਲਖਵੀਰ ਸਿੰਘ ਮੌੜ, ਰਘਵੀਰ ਸਿੰਘ ਕਾਕਾ ਅਮਰਜੀਤ ਸਿੰਘ ਦਿਆਲਪੁਰਾ, ਨਾਇਬ ਸਿੰਘ ਹਮੀਰਗੜ, ਗੁਰਬਚਨ ਸਿੰਘ ਧੀਮਾਨ, ਰਛਪਾਲ ਸਿੰਘ ਨਿੱਕਾ, ਵਿੱਕੀ ਸੇਲਬਾਰਾਹ, ਮਲਕੀਤ ਸਿੰਘ ਸੇਲਬਰਾਹ, ਜਸਵੰਤ ਸਿੰਘ ਔਲੀਆ, ਇਕਬਾਲ ਸਿੰਘ ਗੁਰੂਸਰ, ਸੁਖਮੰਦਰ ਸਰਾਂ, ਗੁਰਪ੍ਰੀਤ ਘੰਡਾਬੰਨਾ, ਹਰਪਾਲ ਮਲੂਕਾ, ਬ੍ਰਿਸ਼ਪਾਲ ਸਿੰਘ ਮਲੂਕਾ, ਹਰਦੀਪ ਹਮੀਰਗੜ੍ਹ, ਡਾ. ਜਗਜੀਤ ਸਿੰਘ ਨਿੱਕਾ, ਰੁਪਿੰਦਰ ਸਿੰਘ ਕਾਲੌਕੇ, ਸ਼ੰਮਾ ਕਾਂਗੜ, ਢਾਡੀ ਬਲਵਿੰਦਰ ਸਿੰਘ ਭਗਤਾ, ਸੇਮੀ ਭਾਈਰੂਪਾ ਆਦਿ ਹਾਜਰ ਸਨ। ਪਰਵਿੰਦਰ ਸਿੰਘ ਝੋਟਾ ਦੀ ਆਤਮਿਕ ਸ਼ਾਂਤੀ ਲਈ ਜਾਪ ਹਲਕਾ ਪੱਧਰੀ ਇਕੱਠ ਦੌਰਾਨ ਸਟੇਜ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾ ਅਕਾਲੀ ਆਗੂਆਂ ਅਤੇ ਸਮਰਥਕਾਂ ਵਲੋਂ ਮਾਨਸਾ ਵਿਖੇ ਮੈਡੀਕਲ ਸਟੋਰ ਦੇ ਮਾਲਿਕ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜਾਨ ਗਵਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਉਪਰ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਹਾਜ਼ਰੀਨ ਵਲੋਂ ਪਰਵਿੰਦਰ ਸਿੰਘ ਝੋਟਾ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਗਿਆ। ਉਪਰੰਤ ਸਟੇਜ ਦੀ ਕਾਰਵਾਈ ਦਾ ਅਗਾਜ਼ ਕੀਤਾ ਗਿਆ।