ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਤਲਵੰਡੀ ਸਾਬੋ ’ਚ ਸਿਆਸੀ ਸਰਗਰਮੀਆਂ ਹੋਈਆਂ ਤੇਜ਼
ਸੀਂਗੋ ਮੰਡੀ, 11 ਅਕਤੂਬਰ (ਲਕਵਿੰਦਰ ਸ਼ਰਮਾ)- ਭਾਵੇਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਜੇ ਕਈ ਮਹੀਨਿਆਂ ਦਾ ਸਮਾਂ ਪਿਆ ਹੈ, ਪਰ ਹਲਕਾ ਤਲਵੰਡੀ ਸਾਬੋ ਵਿਚ ਆਜ਼ਾਦ ਉਮੀਦਵਾਰਾਂ ਨੇ ਆਪਣੀ ਚੋਣ ਲੜਨ ਦਾ ਐਲਾਨ ਕਰਕੇ ਹੁਣੇ ਤੋਂ ਹੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਸ ਤਹਿਤ ਜਗਦੇਵ ਸਿੰਘ ਜੱਜਲ ਨੇ ਅੱਜ ਪਿੰਡ ਲਹਿਰੀ ਵਿਚ ਆਪਣਾ ਇਕ ਸਮਾਗਮ ਕਰਕੇ ਵੋਟਰਾਂ ਨੂੰ ਆਪਣੇ ਪੱਖ ਵਿਚ ਕੀਤਾ ਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਪ
ਪਿੰਡ ਲਹਿਰੀ ਵਿਚ ਆਜ਼ਾਦ ਉਮੀਦਵਾਰ ਜਗਦੇਵ ਸਿੰਘ ਜੱਜਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ: ਸ਼ਰਮਾ
12-10-2026
ਸੀਂਗੋ ਮੰਡੀ, 11 ਅਕਤੂਬਰ (ਲਕਵਿੰਦਰ ਸ਼ਰਮਾ)- ਭਾਵੇਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਜੇ ਕਈ ਮਹੀਨਿਆਂ ਦਾ ਸਮਾਂ ਪਿਆ ਹੈ, ਪਰ ਹਲਕਾ ਤਲਵੰਡੀ ਸਾਬੋ ਵਿਚ ਆਜ਼ਾਦ ਉਮੀਦਵਾਰਾਂ ਨੇ ਆਪਣੀ ਚੋਣ ਲੜਨ ਦਾ ਐਲਾਨ ਕਰਕੇ ਹੁਣੇ ਤੋਂ ਹੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਸ ਤਹਿਤ ਜਗਦੇਵ ਸਿੰਘ ਜੱਜਲ ਨੇ ਅੱਜ ਪਿੰਡ ਲਹਿਰੀ ਵਿਚ ਆਪਣਾ ਇਕ ਸਮਾਗਮ ਕਰਕੇ ਵੋਟਰਾਂ ਨੂੰ ਆਪਣੇ ਪੱਖ ਵਿਚ ਕੀਤਾ ਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕਾ ਤਲਵੰਡੀ ਸਾਬੋ ਦੇ ਪਿੰਡ ਜੱਜਲ ਦਾ ਵਾਸੀ ਹੈ ਤੇ ਉਸ ਨੇ ਇੱਥੇ ਹੀ ਰਹਿਣਾ ਹੈ ਤੇ ਮੈਂ ਪਿਛਲੇ 15 ਸਾਲਾਂ ਤੋਂ ਪਿੰਡ ਜੱਜਲ ਦਾ ਸਰਪੰਚ, ਰਾਮਾਂ ਟਰੱਕ ਯੂਨੀਅਨ ਦਾ ਪ੍ਰਧਾਨ ਤੇ ਤਲਵੰਡੀ ਸਾਬੋ ਦੀ ਬਲਾਕ ਸੰਮਤੀ ਦਾ ਮੈਂਬਰ ਰਹਿ ਕੇ ਲੋਕਾਂ ਦੀ ਸੇਵਾ ਕਰ ਚੁੱਕਿਆ ਹਾਂ ਤੇ ਹੁਣ ਮੈਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਵਿਧਾਇਕ ਬਣ ਕੇ ਲੋਕਾਂ ਦੀ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਨੀ ਚਾਹੁੰਦਾ ਹਾਂ। ਜਿਸ ਲਈ ਤੁਹਾਡਾ ਸਾਥ ਮੰਗਦਾ ਹਾਂ ਤੇ ਜਦੋਂ ਵੀ ਕੋਈ ਤੁਹਾਨੂੰ ਕੰਮ ਪਵੇਗਾ ਤਾਂ ਪਿੰਡ ਜੱਜਲ ਵਿਚ ਆ ਕੇ ਕਦੋਂ ਵੀ ਮੈਨੂੰ ਨਾਲ ਤੋਰ ਸਕਦੇ ਹੋ ਤੇ ਮੈਂ ਹਲਕੇ ਵਿਚੋਂ ਸਮਾਜਿਕ ਕੁਰੀਤੀ ਨਸ਼ੇ ਦੀ ਭੈੜੀ ਅਲਾਮਤ ਨੂੰ ਜੜ੍ਹੋਂ ਉਖੇੜ ਕੇ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗਾ। ਜਿਸ ਲਈ ਤੁਸੀਂ ਆਉਣ ਵਾਲੀਆਂ ਵਿਧਾਨ ਸਭਾ ਚ ੋਣਾਂ ਵਿਚ ਮੇਰਾ ਸਾਥ ਦਿਓ ਜਿਸ ਦੇ ਲਹਿਰੀ ਪਿੰਡ ਦੇ ਸਾਬਕਾ ਮੈਂਬਰ ਬਿੱਕਰ ਸਿੰਘ ਸਮੇਤ ਸੈਂਕੜੇ ਲੋਕਾਂ ਨੇ ਜਗਦੇਵ ਸਿੰਘ ਜੱਜਲ ਦੇ ਹੱਕ ਵਿਚ ਤੁਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਮਰੱਥਕ ਮੌਜੂਦ ਸਨ।