04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਾਧਵੀ ਨਿਸਕੰਪ ਚੇਤਨਾ ਗਿਰੀ ਵਲੋਂ ਕਥਾ ਜਾਰੀ

ਮਾਨਸਾ, 3 ਅਕਤੂਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 04-10-2026
ਮਾਨਸਾ, 3 ਅਕਤੂਬਰ (ਸ.ਰਿ.)- ਸਥਾਨਕ ਜੈ ਮਾਂ ਮੰਦਰ ਵਿਖੇ ਸ਼ਕਤੀ ਕੀਰਤਨ ਮੰਡਲ ਤੇ ਮਹਿਲਾ ਸਤਿਸੰਗ ਮੰਡਲ ਵਲੋਂ ਕਰਵਾਈ ਜਾ ਰਹੀ ਸ੍ਰੀ ਦੇਵੀ ਮਦਭਾਗਵਤ ਕਥਾ ’ਚ ਮਾਂ ਰਾਧਾ ਰਾਣੀ ਦਾ ਜ਼ਿਕਰ ਕਰਦਿਆਂ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਕਿਹਾ ਕਿ ਰਾਧਾ ਰਾਣੀ ਨੇ ਪ੍ਰੇਮ ਕਰਨਾ ਸਿਖਾਇਆ ਹੈ ਕਿ ਪ੍ਰੇਮ ਦੀ ਕੀ ਮਰਿਆਦਾ ਹੁੰਦੀ ਹੈ, ਪ੍ਰੇਮ ’ਚ ਤਿਆਗ, ਸਮਰਪਣ ਹੁੰਦਾ ਹੈ। ਪ੍ਰੇਮ ਕੀ ਹੁੰਦਾ ਹੈ ਤੇ ਇਹ ਕੀਤਾ ਕਿਵੇਂ ਜਾਂਦਾ ਹੈ, ਸਾਨੂੰ ਇਹ ਰਾਧਾ ਰਾਣੀ ਦੇ ਜੀਵਨ ਚਰਿੱਤਰ ਤੋਂ ਸਿੱਖਣਾ ਚਾਹੀਦਾ ਹੈ। ਦੇਵੀ ਪੁਰਾਣ ਦੀ ਅਵਤਾਰ ਕਥਾ ਦਾ ਵਰਣਨ ਕਰਦਿਆਂ ਕਿਹਾ ਕਿ ਰਾਧਾ ਰਾਣੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਹਿਰਦੇ ਤੋਂ ਪ੍ਰਗਟ ਹੋਈ, ਇਸ ਲਈ ਉਨ੍ਹਾਂ ਦਾ ਨਾਂਅ ਬੜੇ ਆਦਰ ਨਾਲ ਲਿਆ ਜਾਂਦਾ ਹੈ। ਕਥਾ ਦਾ ਜੋਤੀ ਪ੍ਰਚੰਡ ਜੋਤੀ ਗਰਗ ਨੇ ਕੀਤਾ। ਇਸ ਮੌਕੇ ਬਿੰਦਰਪਾਲ ਗਰਗ, ਨਿਸ਼ਾ ਹੰਸ, ਰੇਣੂ ਅਰੋੜਾ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਪ੍ਰਗਟ ਸਿੰਘ ਨੂੰ ਸਾਬਕਾ ਵਿਧਾਇਕ ਸਿੱਧੂ ਨੇ ਦਿੱਤੀ ਵਧਾਈ ਅਗਲੀ ਖ਼ਬਰ ਸੰਗਤ ਮੰਡੀ ਵਿਖੇ ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਖ਼ੁਸ਼ੀ ਪ੍ਰਗਟਾਈ
Ad Position 24