14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ 20 ਨੂੰ

ਰਾਮਾਂ ਮੰਡੀ, 13 ਸਤੰਬਰ (ਪੱਤਰ ਪ੍ਰੇਰਕ)- ਰਾਮਾਂ ਸਹਾਰਾ ਵੈੱਲਫੇਅਰ ਕਲੱਬ ਵਲੋਂ ਸਵ. ਸ੍ਰੀਮਤੀ ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕਪੂਰ ਦੇ ਸਹਿਯੋਗ ਨਾਲ 20 ਸਤੰਬਰ ਨੂੰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਹਿੰਦੂ ਸੀਨੀਅਰ ਸੈਕੰਡਰੀ ਸਕੂਲ, ਰਾਮਾਂ ਵਿਖੇ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਲਗਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਰਾਮਾਂ ਮੰਡੀ, 13 ਸਤੰਬਰ (ਪੱਤਰ ਪ੍ਰੇਰਕ)- ਰਾਮਾਂ ਸਹਾਰਾ ਵੈੱਲਫੇਅਰ ਕਲੱਬ ਵਲੋਂ ਸਵ. ਸ੍ਰੀਮਤੀ ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕਪੂਰ ਦੇ ਸਹਿਯੋਗ ਨਾਲ 20 ਸਤੰਬਰ ਨੂੰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਹਿੰਦੂ ਸੀਨੀਅਰ ਸੈਕੰਡਰੀ ਸਕੂਲ, ਰਾਮਾਂ ਵਿਖੇ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਲਗਾਇਆ ਜਾ ਰਿਹਾ ਹੈ। ਅੱਖਾਂ ਦੇ ਮਾਹਿਰ ਡਾ. ਕਰਨ ਸਾਰਵਾਲ ਦੀ ਅਗਵਾਈ ਹੇਠ ਰਾਮਪੁਰਾ ਫੂਲ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿਚ ਬਠਿੰਡਾ ਬਲੱਡ ਸੈਂਟਰ ਦੀ ਟੀਮ ਸੇਵਾਵਾਂ ਦੇਵੇਗੀ। ਖ਼ੂਨਦਾਨੀਆਂ ਨੂੰ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਜਾਵੇਗਾ। ਕਲੱਬ ਦੇ ਪ੍ਰੋਜੈਕਟ ਚੇਅਰਮੈਨ ਹੰਸ ਰਾਜ ਖੰਨਾ, ਸਰਪ੍ਰਸਤ ਡਾ. ਸੋਹਣ ਲਾਲ ਕਲਿਆਣੀ, ਸੈਕਟਰੀ ਐਡਵੋਕੇਟ ਵਿਕਰਾਂਤ ਗੋਇਲ, ਐਡਵੋਕੇਟ ਸੁਰੇਸ਼ ਕਾਂਸਲ ਪ੍ਰਧਾਨ ਅਤੇ ਕੈਸ਼ੀਅਰ ਸੁਰੇਸ਼ ਜੱਗਾ ਨੇ ਲੋਕਾਂ ਨੂੰ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਡਰਾਈਵਰ ਦੀ ਕੁੱਟਮਾਰ ਕਰਨ ’ਤੇ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਘਣੀਆਂ ਦੇ ਸਾਬਕਾ ਸਰਪੰਚ ਮਾ. ਜਗਰੂਪ ਸਿੰਘ ਬਰਾੜ ਦਾ ਦਿਹਾਂਤ
Ad Position 24