ਰੇਲ ਇੰਜਣ ਹੇਠ ਆਉਣ ਨਾਲ ਨੌਜਵਾਨ ਦੀ ਮੌਤ
ਭੁੱਚੋ ਮੰਡੀ , 12 ਸਤੰਬਰ ( ਪਰਵਿੰਦਰ ਸਿੰਘ ਜੌੜਾ )- ਇੱਥੇ ਬਠਿੰਡਾ - ਅੰਬਾਲਾ ਰੇਲ ਮਾਰਗ ’ ਤੇ ਭੁੱਚੋ ਰੇਲਵੇ ਸਟੇਸ਼ਨ ਨਜ਼ਦੀਕ ਰੇਲ ਗੱਡੀ ਦੇ ਇੰਜਣ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਰਿਤਿਕ (25) ਪੁੱਤਰ ਅੰਗਰੇਜ਼ ਸਿੰਘ ਵਾਸੀ ਨੇੜੇ ਰੇਲਵੇ ਸਟੇਸ਼ਨ ਭੁੱਚੋ ਮੰਡੀ ਵਜੋਂ ਹੋਈ ਹੈ ।
ਭੁੱਚੋ ਮੰਡੀ , 12 ਸਤੰਬਰ ( ਪਰਵਿੰਦਰ ਸਿੰਘ ਜੌੜਾ )- ਇੱਥੇ ਬਠਿੰਡਾ - ਅੰਬਾਲਾ ਰੇਲ ਮਾਰਗ ’ ਤੇ ਭੁੱਚੋ ਰੇਲਵੇ ਸਟੇਸ਼ਨ ਨਜ਼ਦੀਕ ਰੇਲ ਗੱਡੀ ਦੇ ਇੰਜਣ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਰਿਤਿਕ (25) ਪੁੱਤਰ ਅੰਗਰੇਜ਼ ਸਿੰਘ ਵਾਸੀ ਨੇੜੇ ਰੇਲਵੇ ਸਟੇਸ਼ਨ ਭੁੱਚੋ ਮੰਡੀ ਵਜੋਂ ਹੋਈ ਹੈ । ਰੇਲਵੇ ਪੁਲਿਸ ਰਾਮਪੁਰਾ ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ । ਮ੍ਰਿਤਕ ਨੌਜਵਾਨ ਦੇ ਪਿਤਾ ਅੰਗਰੇਜ਼ ਸਿੰਘ ਨੇ ਰੇਲਵੇ ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦਿਮਾਗ਼ੀ ਤੌਰ ’ ਤੇ ਸਹੀ ਨਹੀਂ ਸੀ । ਬੀਤੇ ਦਿਨ ਉਹ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਤਾਂ ਅਚਾਨਕ ਰੇਲ ਇੰਜਣ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ । ਰੇਲਵੇ ਪੁਲਿਸ ਰਾਮਪੁਰਾ ਦੇ ਏ . ਐਸ . ਆਈ . ਹਰਬੰਸ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਵਿਚ 194 ਬੀ . ਐਨ . ਐਸ . ਤਹਿਤ ਕਾਰਵਾਈ ਕੀਤੀ ਗਈ ਹੈ ।