13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵੇਰਕਾ ਮਿਲਕ ਪਲਾਂਟ ਦੀ ਗੱਡੀ ਹਾਦਸਾ ਗ੍ਰਸਤ ਹੋਣ ਕਾਰਨ ਕੱਚੇ ਕਾਮੇ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਬਠਿੰਡਾ, 12 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਵੇਰਕਾ ਮਿਲਕ ਪਲਾਂਟ ਬਠਿੰਡਾ ਦੀ ਆਈਸ ਕਰੀਮ ਵਾਲੀ ਗੱਡੀ ਹਾਦਸਾ ਗ੍ਰਸਤ ਹੋਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋਣ ਅਤੇ ਦੋ ਮੁਲਾਜ਼ਮਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਵੇਰਕਾ ਕਾਮੇ ਡੂੰਘੇ ਸੋਗ ’ਚ ਹਨ ।

Ad Position 21
repet_subhas-goyals [Copy P29]
ਮ੍ਰਿਤਕ ਮੁਲਾਜ਼ਮ ਹਰਵਿੰਦਰ ਸਿੰਘ ਦੀ ਪੁਰਾਣੀ ਤਸਵੀਰ। 13-09-2026
ਬਠਿੰਡਾ, 12 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਵੇਰਕਾ ਮਿਲਕ ਪਲਾਂਟ ਬਠਿੰਡਾ ਦੀ ਆਈਸ ਕਰੀਮ ਵਾਲੀ ਗੱਡੀ ਹਾਦਸਾ ਗ੍ਰਸਤ ਹੋਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋਣ ਅਤੇ ਦੋ ਮੁਲਾਜ਼ਮਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਵੇਰਕਾ ਕਾਮੇ ਡੂੰਘੇ ਸੋਗ ’ਚ ਹਨ । ਵੇਰਕਾ ਮਿਲਕ ਅਤੇ ਕੈਟਲਫੀਡ ਆਊਟਸੋਰਸ ਮੁਲਾਜ਼ਮ ਯੂਨੀਅਨ ਬਠਿੰਡਾ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਤਿੰਨ ਮੁਲਾਜ਼ਮ ਪਲਾਂਟ ਦੀ ਆਈਸ ਕਰੀਮ ਵਾਲੀ ਗੱਡੀ ਨੂੰ ਰੋਜ਼ਾਨਾ ਵਾਂਗ ਚੰਡੀਗੜ੍ਹ ਲੈ ਕੇ ਗਏ ਸਨ ਤੇ ਜਦੋਂ ਉਹ ਵਾਪਸੀ ਕਰ ਰਹੇ ਸਨ ਤਾਂ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ‘ਤੇ ਰਾਮਪੁਰਾ ਕੋਲ ਲੰਘੀ ਰਾਤ ਨੂੰ ਉਨ੍ਹਾਂ ਦੀ ਗੱਡੀ ਕਿਸੇ ਵਾਹਨ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ ਡਿਊਟੀ ’ਤੇ ਤਾਇਨਾਤ ਆਊਟਸੋਰਸ ਮੁਲਾਜ਼ਮ ਹਰਵਿੰਦਰ ਸਿੰਘ ਵਾਸੀ ਮਹਿਮਾ ਸਰਕਾਰੀ (ਬਠਿੰਡਾ) ਦੀ ਮੌਤ ਹੋ ਗਈ ਅਤੇ ਅਰਸ਼ਦੀਪ ਸਿੰਘ ਵਾਸੀ ਸਿਵੀਆਂ ਤੇ ਮਨਪ੍ਰੀਤ ਸਿੰਘ ਵਾਸੀ ਹਰਬੰਸ ਨਗਰ ਬਠਿੰਡਾ ਗੰਭੀਰ ਜ਼ਖ਼ਮੀ ਹੋ ਗਏ, ਜੋ ਇਲਾਜ ਅਧੀਨ ਹਨ । ਪ੍ਰਧਾਨ ਨੇ ਮੈਨੇਜਮੈਂਟ ’ਤੇ ਦੋਸ਼ ਲਗਾਉਂਦੇ ਕਿਹਾ ਕਿ ਮੁੱਖ ਦਫ਼ਤਰ ਚੰਡੀਗੜ੍ਹ ਵਲੋਂ ਵਰਕਰਾਂ ਦਾ ਦੁਰਘਟਨਾ ਬੀਮਾ ਕਰਨ ਲਈ ਆਈ ਸਕੀਮ ਨੂੰ ਪਿਛਲੇ 10 ਮਹੀਨਿਆਂ ਤੋਂ ਲਾਗੂ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਅਜਿਹੀ ਘਟਨਾ ਦਾ ਸ਼ਿਕਾਰ ਹੋਣ ’ਤੇ ਕਿਸੇ ਵਰਕਰ ਨੂੰ ਕੋਈ ਸਰਕਾਰੀ ਵਿੱਤੀ ਸਹਾਇਤਾ ਨਹੀਂ ਮਿਲਦੀ ਹੈ, ਜਿਸ ਲਈ ਪੰਜਾਬ ਸਰਕਾਰ ਅਤੇ ਮੁੱਖ ਦਫ਼ਤਰ ਨੂੰ ਸਬੰਧਿਤ ਅਧਿਕਾਰੀ ਦੀ ਜਵਾਬ ਤਲਬੀ ਕਰਨੀ ਚਾਹੀਦੀ ਹੈ ਤੇ ਬੀਮਾ ਯਕੀਨੀ ਬਣਾਉਣਾ ਚਾਹੀਦਾ। ਉਨ੍ਹਾਂ ਪੰਜਾਬ ਸਰਕਾਰ ਅਤੇ ਮਿਲਕਫ਼ੈਡ ਤੋਂ ਮੰਗ ਕੀਤੀ ਕਿ ਮ੍ਰਿਤਕ ਹਰਵਿੰਦਰ ਸਿੰਘ ਦੇ ਪਰਿਵਾਰ ਦੇ ਇਕ ਜੀਅ ਨੂੰ ਤੁਰੰਤ ਪੱਕੀ ਸਰਕਾਰੀ ਨੌਕਰੀ ਤੇ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਜ਼ਖ਼ਮੀ ਮੁਲਾਜ਼ਮਾਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਤੇ ਮੈਨੇਜਮੈਂਟ ਭਰੇ, ਨਹੀਂ ਤਾਂ ਯੂਨੀਅਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ਕਰਕੇ ਪਿੰਡ ਰਾਮਨਿਵਾਸ ਵਾਸੀਆਂ ਲਗਾਇਆ ਧਰਨਾ ਅਗਲੀ ਖ਼ਬਰ ਐਡਵੋਕੇਟ ਸੰਜੀਵ ਲਹਿਰੀ ਦੇ ਪ੍ਰਧਾਨ ਚੁਣੇ ਜਾਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ
Ad Position 24