08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗਤਕਾ ਚੈਂਪੀਅਨਸ਼ਿਪ ’ਚ ਮੀਰੀ ਪੀਰੀ ਗਤਕਾ ਅਖਾੜਾ ਗਿੱਲ ਕਲਾਂ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ

ਚਾਉਕੇ, 7 ਸਤੰਬਰ (ਮਨਜੀਤ ਸਿੰਘ ਘੜੈਲੀ)- 11ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਜੋ ਬੀਤੇ ਦਿਨੀੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ, ’ਚ ਮੀਰੀ ਪੀਰੀ ਗਤਕਾ ਅਖਾੜਾ ਗਿੱਲ ਕਲਾਂ ਦੇ ਬੱਚਿਆਂ ਨੇ 5 ਸੋਨ ਤਗਮੇ ਪ੍ਰਾਪਤ ਕੀਤੇ । ਅੰਡਰ-14 ਸਾਲ ਫ੍ਰੀ ਸੋਟੀ ਟੀਮ ਵਿਚ ਰਾਜਵਿੰਦਰ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ।

Ad Position 21
repet_subhas-goyals [Copy P29]
11ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੀਰੀ ਪੀਰੀ ਗਤਕਾ ਅਖਾੜਾ ਗਿੱਲ ਕਲਾਂ ਦੇ ਬੱਚਿਆਂ ਦਾ ਸਨਮਾਨ ਕਰਨ ਸਮੇਂ ਪਿੰਡ ਦੇ ਪਤਵੰਤੇ। ਅਜੀਤ ਤਸਵੀਰ 08-09-2026
ਚਾਉਕੇ, 7 ਸਤੰਬਰ (ਮਨਜੀਤ ਸਿੰਘ ਘੜੈਲੀ)- 11ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਜੋ ਬੀਤੇ ਦਿਨੀੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ, ’ਚ ਮੀਰੀ ਪੀਰੀ ਗਤਕਾ ਅਖਾੜਾ ਗਿੱਲ ਕਲਾਂ ਦੇ ਬੱਚਿਆਂ ਨੇ 5 ਸੋਨ ਤਗਮੇ ਪ੍ਰਾਪਤ ਕੀਤੇ । ਅੰਡਰ-14 ਸਾਲ ਫ੍ਰੀ ਸੋਟੀ ਟੀਮ ਵਿਚ ਰਾਜਵਿੰਦਰ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ। ਅੰਡਰ -17 ਸਾਲ ’ਚ ਸਿੰਗਲ ਸੋਟੀ ਟੀਮ ਵਿਚ ਹਰਮਨਪ੍ਰੀਤ ਕੌਰ, ਸਿਮਰਨ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ। ਅੰਡਰ -19 ਸਾਲ ਫ੍ਰੀ ਸੋਟੀ ਟੀਮ ’ਚ ਹਰਦੀਪ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ। ਅੰਡਰ-25 ਸਾਲ ਚ ਸਿੰਗਲ ਸੋਟੀ ਟੀਮ ਵਿਚ ਸੁਮਨਦੀਪ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ। 2 ਕਾਂਸੀ ਤਗਮੇ ਅੰਡਰ-11 ਸਾਲ ਸਿੰਗਲ ਸੋਟੀ ਟੀਮ ’ਚ ਅਰਸ਼ਦੀਪ ਸਿੰਘ, ਫ੍ਰੀ ਸੋਟੀ ਟੀਮ ’ਚ ਲਵਦੀਪ ਸਿੰਘ ਨੇ ਕਾਂਸੀ ਤਗਮੇ ਪ੍ਰਾਪਤ ਕੀਤੇ। ਇਹ ਜਾਣਕਾਰੀ ਕੋਚ ਹਰਪ੍ਰੀਤ ਸਿੰਘ ਹਠੂਰ, ਪਰਵਿੰਦਰ ਸਿੰਘ ਗਿੱਲ, ਹਰਜੀਤ ਸਿੰਘ ਖਾਲਸਾ ਵਲੋਂ ਦਿੱਤੀ ਗਈ। ਇਸ ਮੌਕੇ ਜੱਸੀ ਫੌਜੀ, ਲੈਕਚਰਾਰ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਿੰਦਰ ਸਿੰਘ ਐਗਰੀਕਲਚਰ, ਓਮਰੋਜ ਸਿੰਘ ਸੋਨੀ, ਸੁਖਪਾਲ ਸਿੰਘ ਪਾਲਾ, ਪਰਮਜੀਤ ਕੌਰ, ਕੁਲਵੰਤ ਸਿੰਘ ਪ੍ਰਧਾਨ, ਡੀਪੀ ਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਪੋਪਲ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਕਰਨੈਲ ਸਿੰਘ ਗ੍ਰੰਥੀ, ਅਜਮੇਰ ਸਿੰਘ, ਜੱਗਾ ਸਿੰਘ, ਸੁਖਬੀਰ ਸਿੰਘ, ਮਿੱਠੂ ਸਿੰਘ, ਡੀ ਪੀ ਗੁਰਚਰਨ ਸਿੰਘ, ਡੀ ਪੀ ਅਮਰਦੀਪ ਸਿੰਘ, ਹਰਜੀ ਸਿੰਘ, ਗੁਰਦੀਪ ਸਿੰਘ, ਦੀਪਾ ਸਿੰਘ, ਬੂਟਾ ਸਿੰਘ ਮਾਨ, ਰਜਿੰਦਰ ਸਿੰਘ ਮਾਨ, ਸੁਖਵੀਰ ਸਿੰਘ ਖ਼ਾਲਸਾ, ਧਰਮ ਸਿੰਘ ਖ਼ਾਲਸਾ, ਮਨਜੀਤ ਸਿੰਘ, ਸੁਖਦੇਵ ਸਿੰਘ, ਸੰਦੀਪ ਸਿੰਘ, ਸੂਬੇਦਾਰ ਤਜਿੰਦਰ ਸਿੰਘ, ਦਰਸ਼ਨ ਸਿੰਘ ਗ੍ਰੰਥੀ, ਗਿਆਨੀ ਕੇਵਲ ਸਿੰਘ ਰਾਗੀ ਨੇ ਬੱਚਿਆਂ ਨੂੰ ਇਸ ਪ੍ਰਾਪਤੀ ’ਤੇ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਅਧਿਕਾਰੀਆਂ ਵਲੋਂ ਕੀਤਾ ਗਿਆ ਨਰਮੇ ਦੇ ਖੇਤਾਂ ਦਾ ਦੌਰਾ ਅਗਲੀ ਖ਼ਬਰ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਨਿਰਾ ਡਰਾਮਾ-ਗੋਲਡੀ
Ad Position 24