ਮਾਨਸਾ, 5 ਸਤੰਬਰ (ਸ.ਰਿ.)- ਥਾਣਾ ਸਦਰ ਮਾਨਸਾ ਪੁਲਿਸ ਨੇ ਵਕੀਲ ਸਿੰਘ ਤੇ ਅਮਨਦੀਪ ਸਿੰਘ ਵਾਸੀ ਧਿੰਗੜ ਤੋਂ 20 ਨਸ਼ੀਲੀਆਂ ਗੋਲੀਆਂ, ਥਾਣਾ ਸਰਦੂਲਗੜ੍ਹ ਪੁਲਿਸ ਨੇ ਸੁਨੀਲ ਕੁਮਾਰ ਵਾਸੀ ਆਹਲੂਪੁਰ ਕੋਲੋਂ 40, ਥਾਣਾ ਬਰੇਟਾ ਪੁਲਿਸ ਨੇ ਰਿੰਕੂ, ਦੀਪਕ ਸਿੰਘ ਤੇ ਜਗਸੀਰ ਸਿੰਘ ਵਾਸੀ ਬਰੇਟਾ ਕੋਲੋਂ 30, ਥਾਣਾ ਬੋਹਾ ਪੁਲਿਸ ਨੇ ਕ੍ਰਿਸ਼ਨਾ ਕੌਰ ਵਾਸੀ ਭੀਖੀ ਹਾਲ ਆਬਾਦ ਗਾਦੜ ਪੱਤੀ ਬੋਹਾ ਤੋਂ 20, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਪਰਵੀਨ ਕੁਮਾਰ ਵਾਸੀ ਮਾਨਸਾ ਕੋਲੋਂ 10 ਤੇ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਬੂਟਾ ਸਿੰਘ ਤੇ ਪ੍ਰਗਟ ਸਿੰਘ ਵਾਸੀ ਮੱਲ ਸਿੰਘ ਵਾਲਾ ਤੋਂ 10 ਨਸ਼ੀਲੀਆਂ ਗੋਲੀਆਂ ਫੜੀਆਂ ਹਨ। ਉਕਤ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ।