31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰਾਮਦੇਵਰਾ ਧਾਮ ਦੀ ਸੰਗਤ ਲਈ ਲੰਗਰ ਦੀ ਤਿਆਰੀ ਸੇਖੂ ਤੋਂ ਰਾਸ਼ਨ ਦਾ ਭਰਿਆ ਟਰੱਕ ਰਵਾਨਾ

ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ)- ਬਾਬਾ ਸ੍ਰੀ ਰਾਮਦੇਵ ਪੀਰ ਜੀ ਦੇ ਸਾਲਾਨਾ ਮੇਲੇ ਸਬੰਧੀ ਰਾਮਦੇਵਰਾ (ਰੁਣੇਚਾ ਧਾਮ) ਵਿਖੇ ਲਗਾਏ ਜਾਣ ਵਾਲੇ ਸਾਲਾਨਾ ਲੰਗਰ ਲਈ ਬਾਬਾ ਸ੍ਰੀ ਰਾਮਦੇਵ ਜੀ ਲੰਗਰ ਅਤੇ ਜਨਸੇਵਾ ਟਰੱਸਟ (ਰਜਿਸਟਰਡ ਨੰਬਰ 195), ਬਠਿੰਡਾ, ਪੰਜਾਬ ਵੱਲੋਂ ਇਕੱਠੀ ਕੀਤੇ ਗਏ ਰਾਸ਼ਨ ਨਾਲ ਭਰਿਆ ਟਰੱਕ ਬੀਤੀ ਦੇਰ ਸ਼ਾਮ ਪਿੰਡ ਸੇਖੂ ਤੋਂ ਰਾਮਦੇਵਰਾ ਧਾਮ ਲਈ ਰਵਾਨਾ ਕੀਤਾ ਗਿਆ। ਟਰੱਸਟ ਦੇ ਕੈਸ਼ੀਅਰ ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ ਨੇ ਦੱਸਿਆ ਗਿਆ ਕਿ ਵੱਖ-ਵੱਖ ਪਿੰਡਾਂ ਤੋਂ ਭਗਤਾਂ ਦੇ ਸਹਿਯੋਗ ਨਾਲ ਇਕੱਠੇ ਕੀਤੇ ਰਾਸ਼ਨ ਨਾਲ ਰਾਮਦੇਵਰਾ ਧਰਮਸ਼ਾਲਾ ਵਿਖੇ ਸਾਲਾਨਾ ਲੰਗਰ ਲਗਾਇਆ ਜਾਵੇਗਾ, ਜੋ ਲਗਭਗ 26 ਸਤੰਬਰ 2026 (ਪੂਰਨਮਾਸ਼ੀ) ਤੱਕ ਚੱਲੇਗਾ।

Ad Position 21
No active advertisement
ਅਜੀਤ ਡੈਸਕ 31-08-2026
ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ)- ਬਾਬਾ ਸ੍ਰੀ ਰਾਮਦੇਵ ਪੀਰ ਜੀ ਦੇ ਸਾਲਾਨਾ ਮੇਲੇ ਸਬੰਧੀ ਰਾਮਦੇਵਰਾ (ਰੁਣੇਚਾ ਧਾਮ) ਵਿਖੇ ਲਗਾਏ ਜਾਣ ਵਾਲੇ ਸਾਲਾਨਾ ਲੰਗਰ ਲਈ ਬਾਬਾ ਸ੍ਰੀ ਰਾਮਦੇਵ ਜੀ ਲੰਗਰ ਅਤੇ ਜਨਸੇਵਾ ਟਰੱਸਟ (ਰਜਿਸਟਰਡ ਨੰਬਰ 195), ਬਠਿੰਡਾ, ਪੰਜਾਬ ਵੱਲੋਂ ਇਕੱਠੀ ਕੀਤੇ ਗਏ ਰਾਸ਼ਨ ਨਾਲ ਭਰਿਆ ਟਰੱਕ ਬੀਤੀ ਦੇਰ ਸ਼ਾਮ ਪਿੰਡ ਸੇਖੂ ਤੋਂ ਰਾਮਦੇਵਰਾ ਧਾਮ ਲਈ ਰਵਾਨਾ ਕੀਤਾ ਗਿਆ। ਟਰੱਸਟ ਦੇ ਕੈਸ਼ੀਅਰ ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ ਨੇ ਦੱਸਿਆ ਗਿਆ ਕਿ ਵੱਖ-ਵੱਖ ਪਿੰਡਾਂ ਤੋਂ ਭਗਤਾਂ ਦੇ ਸਹਿਯੋਗ ਨਾਲ ਇਕੱਠੇ ਕੀਤੇ ਰਾਸ਼ਨ ਨਾਲ ਰਾਮਦੇਵਰਾ ਧਰਮਸ਼ਾਲਾ ਵਿਖੇ ਸਾਲਾਨਾ ਲੰਗਰ ਲਗਾਇਆ ਜਾਵੇਗਾ, ਜੋ ਲਗਭਗ 26 ਸਤੰਬਰ 2026 (ਪੂਰਨਮਾਸ਼ੀ) ਤੱਕ ਚੱਲੇਗਾ। ਇਸ ਦੌਰਾਨ ਮੇਲੇ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਹੋਰ ਜਨਸੇਵਾ ਦੇ ਪ੍ਰਬੰਧ ਕੀਤੇ ਜਾਣਗੇ।ਟਰੱਕ ਰਵਾਨਾ ਕਰਨ ਮੌਕੇ ਟਰੱਸਟ ਦੇ ਸਰਪ੍ਰਸਤ ਹਜੂਰ ਸਿੰਘ (ਬਾਬੂ ਰਾਮ, ਬਠਿੰਡਾ), ਪ੍ਰਧਾਨ ਗੁਰਜੰਟ ਸਿੰਘ (ਬਠਿੰਡਾ), ਸਕੱਤਰ ਛਿੰਦਾ ਸਿੰਘ (ਸੰਗਤ ਕਲਾਂ), ਕੈਸ਼ੀਅਰ ਸਰਪੰਚ ਨਿਰਮਲ ਸਿੰਘ ਮੇਘਵਾਲ ਸੇਖੂ, ਸਲਾਹਕਾਰ ਬਲਬੀਰ ਸਿੰਘ (ਜਿਉਣ ਸਿੰਘ ਵਾਲਾ), ਪ੍ਰੈੱਸ ਸਕੱਤਰ ਸੰਦੀਪ ਸਿੰਘ (ਕੋਟਫੱਤਾ), ਮੈਂਬਰ ਜਗਜੀਤ ਸਿੰਘ ਜੱਗੀ (ਬੀੜ ਤਲਾਬ), ਰਾਜਿੰਦਰ ਸਿੰਘ ਮੰਗਾ (ਲੰਬੀ), ਜਗਪਾਲ ਸਿੰਘ ਗੋਗੀ (ਕੋਟਫੱਤਾ), ਪੁਜਾਰੀ ਆਤਮਾ ਰਾਮ ਜੀ (ਖਿਉ ਵਾਲੀ), ਕੁਲਵੰਤ ਸਿੰਘ ਕਾਂਤਾ ਸੇਖੂ, ਡਾ. ਬਿੰਦਰ ਸਿੰਘ ਸੇਖੂ, ਚਰਨਾਂ ਸਿੰਘ ਸੇਖੂ, ਦਿਲਪ੍ਰੀਤ ਸਿੰਘਜਿਉਣ ਸਿੰਘ ਵਾਲਾ ਸਮੇਤ ਟਰੱਸਟ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਾਲਾਨਾ ਲੰਗਰ ਦੌਰਾਨ ਸੰਗਤਾਂ ਦੀ ਸੇਵਾ ਲਈ ਟਰੱਸਟ ਦੇ ਮੈਂਬਰਾਂ ਵੱਲੋਂ ਪੂਰੇ ਸਹਿਯੋਗ ਨਾਲ ਪ੍ਰਬੰਧ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸਖੀਆਂ ਦੇ ਮਾਣ-ਸਨਮਾਨ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਭੁੱਚੋ ਦੇ ਦਿਲਚਸਪ ਹੁੰਦੇ ਸਿਆਸੀ ਸਮੀਕਰਨ... * ਕਾਂਗਰਸ ਦੇ ‘ ਤਜ਼ਰਬੇ ’, ਅਕਾਲੀ ਦਲ ਬਾਦਲ ਦੇ ‘ ਠਰੰਮ...
Ad Position 24