ਭਾਰਤੀ ਜਨਤਾ ਪਾਰਟੀ ਵਲੋਂ ਭੁੱਚੋ ਹਲਕੇ ’ਚ ਬੂਥ ਪੱਧਰ ਤੱਕ ਵਰਕਰਾਂ ਨਾਲ ਰਾਬਤਾ ਬਣਾਇਆ- ਕੁਲਰਾਜ ਸਿੰਘ ਹਲਕਾ ਇੰਚਾਰਜ ਭੁੱਚੋ
ਲਹਿਰਾ ਮੁਹੱਬਤ, 25 ਅਗਸਤ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਦੋ ਮੰਡੀਆਂ ਸਮੇਤ 57 ਪਿੰਡਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਘਰ-ਘਰ ਜਾ ਕੇ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ। ਜਿੱਥੇ ਹਰ ਵਰਕਰ ਨਾਲ ਰਾਬਤਾ ਕਰਕੇ ਬੂਥ ਕਮੇਟੀ ਦੀ ਚੋਣ ਕਰ ਦਿੱਤੀ ਗਈ ਹੈ।
ਹ
ਹਲਕੇ ਦੀਆਂ ਦੋਵੇਂ ਮੰਡੀਆਂ ਤੇ ਸਮੁੱਚੇ ਪਿੰਡਾਂ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ
26-08-2026
ਲਹਿਰਾ ਮੁਹੱਬਤ, 25 ਅਗਸਤ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਦੋ ਮੰਡੀਆਂ ਸਮੇਤ 57 ਪਿੰਡਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਘਰ-ਘਰ ਜਾ ਕੇ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ। ਜਿੱਥੇ ਹਰ ਵਰਕਰ ਨਾਲ ਰਾਬਤਾ ਕਰਕੇ ਬੂਥ ਕਮੇਟੀ ਦੀ ਚੋਣ ਕਰ ਦਿੱਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਤੇ ਹਲਕਾ ਇੰਚਾਰਜ ਭੁੱਚੋ ਕੁਲਰਾਜ ਸਿੰਘ ਨੇ ਕਿਹਾ ਕਿ ਹਲਕੇ ਦੇ ਸਮੁੱਚੇ ਪਿੰਡਾਂ ’ਚੋਂ ਤੇ ਦੋਵੇਂ ਮੰਡੀਆਂ ’ਚੋਂ ਭਾਰਤੀ ਜਨਤਾ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਜਪਾ ਦੀ ਹਾਈਕਮਾਂਡ ਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿੱਤੇ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਲੋਕਾਂ ਨਾਲ ਸਮੇਂ-ਸਮੇਂ ’ਤੇ ਰਾਬਤਾ ਕਰਨ ਲਈ ਮੀਟਿੰਗਾਂ ਦਾ ਦੌਰਾ ਜਾਰੀ ਹੈ, ਕਿਉਂਕਿ 2027 ਦੀ ਪੰਜਾਬ ਵਿਧਾਨ ਸਭਾ ਚੋਣ ਲਈ ਭਾਜਪਾ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਰ ਹਲਕੇ ਤੇ ਹਰ ਪਿੰਡ ਤੇ ਸ਼ਹਿਰ ’ਚੋਂ ਪਾਰਟੀ ਦਾ ਮਜ਼ਬੂਤੀ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਭੁੱਚੋ ਹਲਕੇ ਦੇ 57 ਪਿੰਡਾਂ ਸਮੇਤ ਦੋਵੇਂ ਮੰਡੀਆਂ ਵਿਚ 203 ਦੇ ਕਰੀਬ ਬੂਥ ਕਮੇਟੀਆਂ ਬਣਾ ਚੁੱਕੇ ਹਾਂ। ਦਿੱਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਭੇਜਣ ਲਈ ਅਗਲੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।