24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਕਿਯੂ (ਡਕੌਂਦਾ) ਦੀ ਕੀਤੀ ਬਲਾਕ ਪੱਧਰੀ ਇਕੱਤਰਤਾ

ਮਾਨਸਾ , 24 ਅਗਸਤ ( ਸ . ਰਿ .)

Ad Position 21
No active advertisement
ਪਿੰਡ ਫਫੜੇ ਭਾਈਕੇ ਵਿਖੇ ਭਾਕਿਯੂ (ਡਕੌਂਦਾ) ਦੀ ਇਕੱਤਰਤਾ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ। ਅਜੀਤ ਤਸਵੀਰ 25-08-2026
ਮਾਨਸਾ , 24 ਅਗਸਤ ( ਸ . ਰਿ .)- ਭਾਰਤੀ ਕਿਸਾਨ ਯੂਨੀਅਨ ਏਕਤਾ ( ਡਕੌਂਦਾ ) ਬਲਾਕ ਬੁਢਲਾਡਾ ਦੀ ਇਕੱਤਰਤਾ ਗੁਰਦੁਆਰਾ ਸਾਹਿਬ ਫਫੜੇ ਭਾਈਕੇ ਵਿਖੇ ਕੀਤੀ ਗਈ । ਬਲਾਕ ਪ੍ਰਧਾਨ ਬਲਦੇਵ ਸਿੰਘ ਪਿਪਲੀਆਂ ਨੇ ਦੱਸਿਆ ਕਿ ਇਸ ਮੌਕੇ ਭਖਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ । ਲੈਂਡ ਪੂਲਿੰਗ ਨੀਤੀ , ਮੁਕਤ ਵਪਾਰ ਸਮਝੌਤਾ ਤੇ ਡੈਮ ਸੇਫ਼ਟੀ ਐਕਟ ਰੱਦ ਕਰਵਾਉਣ , ਐਮ . ਐਸ . ਪੀ . ’ ਤੇ ਗਰੰਟੀ ਕਾਨੂੰਨ ਲਾਗੂ ਕਰਵਾਉਣ ਤੋਂ ਇਲਾਵਾ ਹੋਰ ਮੁੱਦਿਆਂ ਨੂੰ ਲੈ ਕੇ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ । ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀਆਂ ਹਨ । ਇਸ ਮੌਕੇ ਤਰਸੇਮ ਸਿੰਘ ਚੱਕ ਅਲੀਸ਼ੇਰ , ਬਲਕਾਰ ਸਿੰਘ , ਹਰਬੰਸ ਸਿੰਘ ਟਾਂਡੀਆਂ , ਮੇਲਾ ਸਿੰਘ ਦਿਆਲਪੁਰਾ , ਗੁਰਮੇਲ ਸਿੰਘ ਜਲਵੇੜਾ , ਤੇਜ ਰਾਮ ਅਹਿਮਦਪੁਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਸ.ਯੂ. ਵਲੋਂ ਵਿਧਾਇਕ ਸਿੰਗਲਾ ਦੇ ਘਰ ਅੱਗੇ ਧਰਨਾ ਕੱਲ੍ਹ ਅਗਲੀ ਖ਼ਬਰ ਝੁਨੀਰ ਖੇਤਰ ਦੇ 4 ਪਿੰਡਾਂ ਨੂੰ 35 ਸਾਲਾਂ ਬਾਅਦ ਟੇਲਾਂ ’ਤੇ ਮਿਲਿਆ ਨਹਿਰੀ ਪਾਣੀ
Ad Position 24