24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਰਕਾਰ ਪੱਖੀ ਮੌਜੂਦਾ ਮੀਤ ਪ੍ਰਧਾਨ ਵਲੋਂ ਅੱਜ ਬਾਘਾ ਚੌਕ ਵਿਖੇ ਦੂਸਰੇ ਦਿਨ ਜਾਮ ਅਤੇ ਧਰਨਾ

ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)- ਕਰੀਬ 11 ਮਹੀਨੇ ਪਹਿਲਾਂ ਰਾਮਾਂ ਥਾਣੇ ਵਿਚ ਦਰਜ ਹੋਏ ਗੋਲੀਬਾਰੀ ਅਤੇ ਹਮਲੇ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਦੋ ਨਾਮਾਲੂਮ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਰਾਮਾਂ ਦੇ ਸਰਕਾਰ ਪੱਖੀ ਮੌਜੂਦਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਵਲੋਂ ਕੌਂਸਲਰਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਰਾਮਾਂ ਦੇ ਬਾਹਰ ਐਤਵਾਰ ਨੂੰ ਧਰਨਾ ਦਿੱਤਾ ਗਿਆ ਸੀ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਦੂਸਰੇ ਥਾਣੇ ਨੇੜੇ ਬਾਘਾ ਚੌਕ ਜਾਮ ਕਰਕੇ ਧਰਨਾ ਦਿੱਤਾ ਗਿਆ ਹੈ। ਧਰਨੇ ਕਾਰਨ ਜਿੱਥੇ ਆਮ ਲੋਕਾਂ ਆਉਣ-ਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਬੱਸਾਂ ਚਾਲਕਾਂ ਨੂੰ ਕਈ ਰੂਟ ਰੱਦ ਕਰਨੇ ਪਏ।

Ad Position 21
No active advertisement
ਰਾਮਾਂ ਥਾਣੇ ਨੇੜੇ ਬਾਘਾ ਚੌਕ ਵਿਖੇ ਬਾਹਰ ਧਰਨੇ ‘ਤੇ ਬੈਠੇ ਮੌਜੂਦਾ ਮੀਤ ਪ੍ਰਧਾਨ, ਕੌਂਸਲਰ ਅਤੇ ਪਿੰਡ ਵਾਸੀ। 25-08-2026
ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)- ਕਰੀਬ 11 ਮਹੀਨੇ ਪਹਿਲਾਂ ਰਾਮਾਂ ਥਾਣੇ ਵਿਚ ਦਰਜ ਹੋਏ ਗੋਲੀਬਾਰੀ ਅਤੇ ਹਮਲੇ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਦੋ ਨਾਮਾਲੂਮ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਰਾਮਾਂ ਦੇ ਸਰਕਾਰ ਪੱਖੀ ਮੌਜੂਦਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਵਲੋਂ ਕੌਂਸਲਰਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਰਾਮਾਂ ਦੇ ਬਾਹਰ ਐਤਵਾਰ ਨੂੰ ਧਰਨਾ ਦਿੱਤਾ ਗਿਆ ਸੀ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਦੂਸਰੇ ਥਾਣੇ ਨੇੜੇ ਬਾਘਾ ਚੌਕ ਜਾਮ ਕਰਕੇ ਧਰਨਾ ਦਿੱਤਾ ਗਿਆ ਹੈ। ਧਰਨੇ ਕਾਰਨ ਜਿੱਥੇ ਆਮ ਲੋਕਾਂ ਆਉਣ-ਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਬੱਸਾਂ ਚਾਲਕਾਂ ਨੂੰ ਕਈ ਰੂਟ ਰੱਦ ਕਰਨੇ ਪਏ। ਇਸ ਮੌਕੇ ਮੁੱਦਈ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਕਰੀਬ 11 ਮਹੀਨੇ ਪਹਿਲਾਂ ਜਦੋਂ ਉਹ ਆਪਣੀ ਬੋਲੈਰੋ ਗੱਡੀ ‘ਤੇ ਤਲਵੰਡੀ ਸਾਬੋ ਵੱਲ ਜਾ ਰਿਹਾ ਸੀ ਤਾਂ ਰਾਹ ਵਿਚ ਇਕ ਮੋਟਰ-ਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਵਿਚੋਂ ਨਿੰਦਰ ਸਿੰਘ ਵਾਸੀ ਰਾਮਾਂ ਕੋਲ ਪਿਸਤੌਲ ਅਤੇ ਇਕ ਨਾਮਾਲੂਮ ਵਿਅਕਤੀ ਕੋਲ ਕਿਰਪਾਨ ਸੀ। ਨਿੰਦਰ ਸਿੰਘ ਵਲੋਂ ਉਸ ਦੀ ਗੱਡੀ ਵੱਲ ਦੋ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਉਹ ਗੱਡੀ ਛੱਡ ਕੇ ਖੇਤਾਂ ਵੱਲ ਭੱਜ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋਇਆ। ਬਾਅਦ ਵਿਚ ਘਰ ਵਾਪਸ ਜਾਂਦੇ ਸਮੇਂ ਵੀ ਮੁੜ ਤਿੰਨੋਂ ਵਿਅਕਤੀਆਂ ਵਲੋਂ ਉਸ ਨੂੰ ਮੁੜ ਘੇਰ ਕੇ ਇਕ ਨਾਮਾਲੂਮ ਵਿਅਕਤੀ ਵਲੋਂ ਕਿਰਪਾਨ ਨਾਲ ਹਮਲਾ ਕਰਕੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਇਸ ਮਾਮਲੇ ਵਿਚ 22 ਸਤੰਬਰ 2025 ਨੂੰ ਰਾਮਾਂ ਪੁਲਿਸ ਵਲੋਂ ਨਿੰਦਰ ਸਿੰਘ ਅਤੇ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਬੀ.ਐਨ.ਐਸ. ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਸਿਰਫ਼ ਮਾਮਲਾ ਹੀ ਦਰਜ ਕੀਤਾ ਗਿਆ। ਉਸ ਤੋਂ ਬਾਅਦ ਨਾਂ ਤਾਂ ਨਾਮਜ਼ਦ ਦੋਸ਼ੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਅਤੇ ਨਾਮਾਲੂਮ ਦੋਸ਼ੀਆਂ ਦੀ ਪਛਾਣ ਕਰਨ ਕੋਸ਼ਿਸ਼ ਕੀਤੀ ਗਈ। ਸ਼ਾਇਦ ਪੁਲਿਸ ਨੂੰ ਅਜੇ ਕਤਲ ਦਾ ਇੰਤਜ਼ਾਰ ਹੈ। ਬਲਜਿੰਦਰ ਸਿੰਘ ਨੇ ਕਿਹਾ ਕਿ ਇੰਨਸਾਫ ਵਿਚ ਕਮੀ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ, ਉਸ ਨੂੰ ਸਰਕਾਰ ਪੱਖੀ ਨੁਮਾਇੰਦਾ ਹੋਣ ਦੇ ਬਾਵਜੂਦ ਵੀ ਇਨਸਾਫ਼ ਲਈ ਧਰਨਾ ਦੇਣਾ ਪੈ ਰਿਹਾ ਹੈ ਅਤੇ ਚਿਤਾਵਨੀ ਦਿੱਤੀ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਨਾਮਾਲੂਮ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀ ਤੀ। ਜਦੋਂ ਇਸ ਮਾਮਲੇ ਸਬੰਧੀ ਥਾਣਾ ਮੁਖੀ ਨਿਰਮਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤਫ਼ਤੀਸ਼ ਚੱਲ ਰਹੀ ਹੈ, ਤਫ਼ਤੀਸ਼ ਪੂਰੀ ਹੋਣ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਕਹਿਰ ਦੀ ਗਰਮੀ ਵਿਚ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹ ਮਾਰਗ ਜਾਮ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਯਾਦਾਂ ਦੀਆਂ ਤੰਦਾਂ’ ਪ੍ਰੋਗਰਾਮ ਕਰਵਾਇਆ
Ad Position 24