21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਆਂਗਣਵਾੜੀ ਸੈਂਟਰ ਮਹਿਰਾਜ ਵਿਖੇ ਲਗਾਇਆ ਮੁਫ਼ਤ ਛਾਤੀ ਦੇ ਐਕਸ-ਰੇ ਕੈਂਪ

ਮਹਿਰਾਜ, 20 ਅਗਸਤ (ਸੁਖਪਾਲ ਮਹਿਰਾਜ)-ਐਸ. ਐਮ.

Ad Position 21
No active advertisement
ਪਿੰਡ ਮਹਿਰਾਜ ਵਿਖੇ ਲਗਾਏ ਸਿਹਤ ਜਾਂਚ ਕੈਂਪ ’ਚ ਡਾ: ਕੋਮਲ ਕਪੂਰ ਜਾਣਕਾਰੀ ਦਿੰਦੇ ਹੋਏ। ਤਸਵੀਰ: ਸੁਖਪਾਲ ਮਹਿਰਾਜ 21-08-2026
ਮਹਿਰਾਜ, 20 ਅਗਸਤ (ਸੁਖਪਾਲ ਮਹਿਰਾਜ)-ਐਸ. ਐਮ. ਓ. ਡਾ. ਉਮੇਸ਼ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਆਗਣਵਾੜੀ ਸੈਂਟਰ ਨੰਬਰ 311 ਪੱਤੀ ਕਰਮਚੰਦ ਮਹਿਰਾਜ ਵਿਖੇ ਮੁਫ਼ਤ ਛਾਤੀ ਦੇ ਐਕਸ-ਰੇ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 79 ਵਿਅਕਤੀਆਂ ਦੇ ਛਾਤੀ ਦੇ ਐਕਸ-ਰੇ ਕੀਤੇ ਗਏ। ਇਸ ਮੌਕੇ ਡਾ. ਕੋਮਲ ਕਪੂਰ ( ਸੀ. ਐਚ. ਓ.), ਐਕਸ-ਰੇ ਟੈਕਨੀਸ਼ੀਅਨ ਵੀਰਪਾਲ ਕੌਰ, ਆਸ਼ਾ ਵਰਕਰ ਬੀਅੰਤ ਕੌਰ ਤੇ ਵੀਰਪਾਲ ਕੌਰ ਅਤੇ ਆਂਗਣਵਾੜੀ ਵਰਕਰ ਸਰਬਜੀਤ ਕੌਰ ਹਾਜ਼ਰ ਸਨ। ਡਾ: ਕੋਮਲ ਕਪੂਰ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਛਾਤੀ ਨਾਲ ਸਬੰਧਿਤ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਵਾਉਣ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਲਗਾਏ ਜਾਂਦੇ ਅਜਿਹੇ ਜਾਂਚ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਬਲਾਕ ਪ੍ਰਧਾਨ ਸਰਬਜੀਤ ਕੌਰ ਮਹਿਰਾਜ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਫ਼ਤ ਸਿਹਤ ਜਾਂਚ ਕੈਂਪ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
Ad Position 22
No active advertisement
ਪਿਛਲੀ ਖ਼ਬਰ ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਭੱਦਰਕਾਲੀ ਮੰਦਰ ਵਿਚ ਮੱਥਾ ਟੇਕਦੇ ਹੋਏ ਭਗਤ। ਜੈ ਮਾਂ ਕਾਲੀ ਯਾਤਰਾ ਸੰਘ ਰਾਮਾਂ ਵ... ਅਗਲੀ ਖ਼ਬਰ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੇ ਦੂਜੇ ਗੇੜ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ- ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ
Ad Position 24