ਸੜਕ ਹਾਦਸਿਆਂ ਕਾਰਨ ਚਾਰ ਨੌਜਵਾਨ ਗੰਭੀਰ ਜ਼ਖ਼ਮੀ
ਬਠਿੰਡਾ , 20 ਅਗਸਤ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸ਼ਹਿਰ ਵਿਚ ਸੜਕ ਦੁਰਘਟਨਾਵਾਂ ਹੋਣ ਦੀਆਂ ਸੂਚਨਾ ਮਿਲਦੇ ਹੀ ਘਟਨਾ ਸਥਾਨਾਂ ’ ਤੇ ਪਹੁੰਚ ਕੇ ਜ਼ਖਮੀਆਂ ਨੂੰ ਸੁਰੱਖਿਅਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ । ਇਕ ਘਟਨਾ ਮਾਡਲ ਟਾਊਨ ਫੇਜ਼ 1 ਦੇ ਗੁਰਦੁਆਰੇ ਨੇੜੇ ਵਾਪਰੀ ਜਿੱਥੇ ਇਕ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ਹੋਣ ਕਾਰਨ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ।
ਬਠਿੰਡਾ , 20 ਅਗਸਤ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸ਼ਹਿਰ ਵਿਚ ਸੜਕ ਦੁਰਘਟਨਾਵਾਂ ਹੋਣ ਦੀਆਂ ਸੂਚਨਾ ਮਿਲਦੇ ਹੀ ਘਟਨਾ ਸਥਾਨਾਂ ’ ਤੇ ਪਹੁੰਚ ਕੇ ਜ਼ਖਮੀਆਂ ਨੂੰ ਸੁਰੱਖਿਅਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ । ਇਕ ਘਟਨਾ ਮਾਡਲ ਟਾਊਨ ਫੇਜ਼ 1 ਦੇ ਗੁਰਦੁਆਰੇ ਨੇੜੇ ਵਾਪਰੀ ਜਿੱਥੇ ਇਕ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ਹੋਣ ਕਾਰਨ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ । ਜ਼ਖਮੀਆਂ ਵਿਚ ਦੁਰਗੇਸ਼ ਗੁਪਤਾ (31) ਅਤੇ ਜੈ ਪ੍ਰਕਾਸ਼ (33) ਵਾਸੀ ਅਜੀਤ ਰੋਡ ਹਨ । ਇਸ ਤੋਂ ਇਲਾਵਾ ਸਥਾਨਕ ਬਠਿੰਡਾ ਮੁਲਤਾਨੀਆ ਰੋਡ ’ ਤੇ ਵਿਰਾਟ ਗ੍ਰੀਨ ਕਲੋਨੀ ਨੇੜੇ ਇਕ ਰੇਹੜੀ ਅਤੇ ਮੋਟਰ ਸਾਈਕਲ ਦੀ ਟੱਕਰ ਹੋਣ ਕਾਰਨ ਮੋਟਰ ਸਾਈਕਲ ਸਵਾਰ ਦਰਸ਼ਨ ਸਿੰਘ ਵਾਸੀ ਬੀੜ ਤਾਲਾਬ ਗੰਭੀਰ ਜ਼ਖਮੀ ਹੋ ਗਿਆ । ਇਕ ਘਟਨਾ ਸਥਾਨਕ ਮੇਲਾ ਰਾਮ ਰੋਡ ’ ਤੇ ਵਾਪਰੀ ਜਿੱਥੇ ਇਕ ਮੋਟਰ ਸਾਈਕਲ ਸਵਾਰ ਦੇ ਸਾਹਮਣੇ ਤੋਂ ਆ ਰਹੀ ਇਕ ਕਾਰ ਚਾਲਕ ਨੇ ਅਚਾਨਕ ਖਿੜਕੀ ਖੋਲ੍ਹ ਦਿੱਤੀ ਜਿਸ ਕਾਰਨ ਮੋਟਰ ਸਾਈਕਲ ਸਵਾਰ ਕਾਰ ਦੀ ਖਿੜਕੀ ਨਾਲ ਟਕਰਾਉਣ ਕਾਰਨ ਅਮਿਤ ਕੁਮਾਰ ਵਾਸੀ ਐੱਸ . ਏ . ਐੱਸ . ਨਗਰ ਬਠਿੰਡਾ ਗੰਭੀਰ ਜ਼ਖਮੀ ਹੋ ਗਿਆ । ਆਂਗਣਵਾੜੀ ਸੈਂਟਰ ਮਹਿਰਾਜ ਵਿਖੇ ਲਗਾਇਆ ਮੁਫ਼ਤ ਛਾਤੀ ਦੇ ਐਕਸ-ਰੇ ਕੈਂਪ ਮਹਿਰਾਜ , 20 ਅਗਸਤ ( ਸੁਖਪਾਲ ਮਹਿਰਾਜ )- ਐੱਸ . ਐੱਮ . ਓ . ਡਾ . ਉਮੇਸ਼ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਆਗਣਵਾੜੀ ਸੈਂਟਰ ਨੰਬਰ 311 ਪੱਤੀ ਕਰਮਚੰਦ ਮਹਿਰਾਜ ਵਿਖੇ ਮੁਫ਼ਤ ਛਾਤੀ ਦੇ ਐਕਸ - ਰੇ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਕੁੱਲ 79 ਵਿਅਕਤੀਆਂ ਦੇ ਛਾਤੀ ਦੇ ਐਕਸ - ਰੇ ਕੀਤੇ ਗਏ । ਇਸ ਮੌਕੇ ਡਾ . ਕੋਮਲ ਕਪੂਰ ( ਸੀ . ਐਚ . ਓ .), ਐਕਸ - ਰੇ ਟੈਕਨੀਸ਼ੀਅਨ ਵੀਰਪਾਲ ਕੌਰ , ਆਸ਼ਾ ਵਰਕਰ ਬੀਅੰਤ ਕੌਰ ਤੇ ਵੀਰਪਾਲ ਕੌਰ ਅਤੇ ਆਂਗਣਵਾੜੀ ਵਰਕਰ ਸਰਬਜੀਤ ਕੌਰ ਹਾਜ਼ਰ ਸਨ । ਡਾ : ਕੋਮਲ ਕਪੂਰ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਛਾਤੀ ਨਾਲ ਸਬੰਧਿਤ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਵਾਉਣ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ । ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਲਗਾਏ ਜਾਂਦੇ ਅਜਿਹੇ ਜਾਂਚ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ । ਬਲਾਕ ਪ੍ਰਧਾਨ ਸਰਬਜੀਤ ਕੌਰ ਮਹਿਰਾਜ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਫ਼ਤ ਸਿਹਤ ਜਾਂਚ ਕੈਂਪ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ।