ਖੇਤੀਬਾੜੀ ਵਿਭਾਗ ਵਲੋਂ ਪਿੰਡ ਬਾਂਡੀ ਵਿਖੇ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਸਿਖਲਾਈ ਕੈਂਪ
ਸੰਗਤ ਮੰਡੀ, 11 ਅਗਸਤ (ਸੁਖਤੇਜ ਧਾਲੀਵਾਲ)-ਬਲਾਕ ਸੰਗਤ ਦੇ ਪਿੰਡ ਬਾਂਡੀ ਵਿਖੇ ਖੇਤੀਬਾੜੀ ਵਿਭਾਗ ਵਲੋਂ ਡਾ: ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਦੀ ਅਗਵਾਈ ਹੇਠ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ: ਭਰਪੂਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸੰਗਤ ਵਲੋਂ ਨਰਮੇ ਦੀ ਫ਼ਸਲ ’ਤੇ ਮੌਕੇ ਅਨੁਸਾਰ ਖਾਦਾਂ ਦੀ ਵਰਤੋਂ, ਖੁਰਾਕੀ ਤੱਤਾਂ ਦੀ ਸਪਰੇਅ ਬਾਰੇ ਜਾਣਕਾਰੀ ਦਿੱਤੀ ਗਈ।
ਸੰਗਤ ਮੰਡੀ, 11 ਅਗਸਤ (ਸੁਖਤੇਜ ਧਾਲੀਵਾਲ)-ਬਲਾਕ ਸੰਗਤ ਦੇ ਪਿੰਡ ਬਾਂਡੀ ਵਿਖੇ ਖੇਤੀਬਾੜੀ ਵਿਭਾਗ ਵਲੋਂ ਡਾ: ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਦੀ ਅਗਵਾਈ ਹੇਠ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ: ਭਰਪੂਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸੰਗਤ ਵਲੋਂ ਨਰਮੇ ਦੀ ਫ਼ਸਲ ’ਤੇ ਮੌਕੇ ਅਨੁਸਾਰ ਖਾਦਾਂ ਦੀ ਵਰਤੋਂ, ਖੁਰਾਕੀ ਤੱਤਾਂ ਦੀ ਸਪਰੇਅ ਬਾਰੇ ਜਾਣਕਾਰੀ ਦਿੱਤੀ ਗਈ। ਨਮੀ ਭਰੇ ਮੌਸਮ ਨੂੰ ਵੇਖਦੇ ਹੋਏ ਨਰਮੇ ਦੀਆਂ ਬਿਮਾਰੀਆਂ ਲਈ ਇਕ ਛਿੜਕਾਅ ਉਲੀਨਾਸ਼ਕ ਦਾ ਕਰਨ ਲਈ ਕਿਹਾ ਗਿਆ। ਨਰਮੇ ਦੀ ਸਰਕਾਰੀ ਖਰੀਦ ਬਾਰੇ ਕਿਸਾਨਾਂ ਨੂੰ ਰਜਿਸਟਰੇਸ਼ਨ ਕਰਨ ਦੀ ਜਾਣਕਾਰੀ ਦਿੱਤੀ। ਡਾ: ਦਿਲਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਝੋਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਖਾਦਾਂ ਦੀ ਵਰਤੋਂ ਸਹੀ ਸਮੇਂ ਯੂਰੀਆ ਖਾਦ ਪੂਰੀ ਕਰਨ, ਪੱਤਾ ਲਪੇਟ ਅਤੇ ਗੋਬ ਦੀ ਸੁੰਡੀ ਦਾ ਆਰਥਿਕ ਕਗਾਰ ਪੱਧਰ ਵੇਖ ਕੇ ਕੀਟਨਾਸ਼ਕ ਦਾ ਛਿੜਕਾਅ। ਕੈਂਪ ਵਿਚ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਲਈ ਫੀਰੋਮਨ ਟਰੈਪ ਅਤੇ ਵਾਤਾਵਰਨ ਦੀ ਸੰਭਾਲ ਲਈ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਕੈਂਪ ਦੌਰਾਨ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਰਮਨਦੀਪ ਕੌਰ ਬੀ ਟੀਮ ਐਮ, ਅਰਸ਼ਦੀਪ ਕੌਰ ਏ ਐ ਆਈ, ਕਰਮਜੀਤ ਸਿੰਘ ਏ ਟੀ ਐਮ, ਨਵਤੇਜ ਸਿੰਘ ਆਦਿ ਹਾਜ਼ਰ ਸਨ।