12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੀਕੇਯੂ ਉਗਰਾਹਾਂ ਵਲੋਂ ਪਿੰਡ ਨਰੂਆਣਾ ਦੀ ਨਵੀਂ ਪਿੰਡ ਕਮੇਟੀ ਦਾ ਗਠਨ

ਸੰਗਤ ਮੰਡੀ, 11 ਅਗਸਤ (ਅੰਮ੍ਰਿਤਪਾਲ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸੰਗਤ ਦੇ ਪਿੰਡ ਨਰੂਆਣਾ ਵਿਖੇ ਪਿੰਡ ਕਮੇਟੀ ਦੀ ਚੋਣ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਨਵੇਂ ਸਿਰੇ ਤੋਂ ਕਰਵਾਈ ਗਈ। ਸੂਬਾ ਕਮੇਟੀ ਦੇ ਸੱਦੇ ਤਹਿਤ ਪਹਿਲਾਂ ਪਿੰਡ ਦੇ ਘਰ-ਘਰ ਜਾ ਕੇ ਮੈਂਬਰਸ਼ਿਪ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-08-2026
ਸੰਗਤ ਮੰਡੀ, 11 ਅਗਸਤ (ਅੰਮ੍ਰਿਤਪਾਲ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸੰਗਤ ਦੇ ਪਿੰਡ ਨਰੂਆਣਾ ਵਿਖੇ ਪਿੰਡ ਕਮੇਟੀ ਦੀ ਚੋਣ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਨਵੇਂ ਸਿਰੇ ਤੋਂ ਕਰਵਾਈ ਗਈ। ਸੂਬਾ ਕਮੇਟੀ ਦੇ ਸੱਦੇ ਤਹਿਤ ਪਹਿਲਾਂ ਪਿੰਡ ਦੇ ਘਰ-ਘਰ ਜਾ ਕੇ ਮੈਂਬਰਸ਼ਿਪ ਕੀਤੀ ਗਈ। ਮੈਂਬਰਸ਼ਿਪ ਮੁਕੰਮਲ ਹੋਣ ਤੋਂ ਬਾਅਦ ਅੱਜ ਪਿੰਡ ਦੇ ਗੁਰੂਘਰ ਵਿਚ ਇਜਲਾਸ ਸੱਦਿਆ ਗਿਆ, ਜਿਸ ਦੀ ਪ੍ਰਧਾਨਗੀ ਜਗਤਾਰ ਸਿੰਘ ਤਾਰੀ ਵਲੋਂ ਕੀਤੀ ਗਈ। ਨਵੀਂ ਚੁਣੀ ਪਿੰਡ ਕਮੇਟੀ ਵਿਚ ਜਗਤਾਰ ਸਿੰਘ ਤਾਰੀ ਪ੍ਰਧਾਨ, ਸੁਰਜੀਤ ਸਿੰਘ ਜਨਰਲ ਸਕੱਤਰ, ਰਾਜਨ ਸਿੰਘ ਮੀਤ ਪ੍ਰਧਾਨ, ਮਿੱਠੂ ਸਿੰਘ ਮਾਸਟਰ ਖ਼ਜ਼ਾਨਚੀ ਅਤੇ ਹਰਨੇਕ ਸਿੰਘ, ਸੁਖਵੰਤ ਸਿੰਘ, ਛਿੰਦਾ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਰਾਮ ਸਿੰਘ ਕੋਟਗੁਰੂ ਤੇ ਜਸਕਰਨ ਸਿੰਘ ਕੋਟਗੁਰੂ ਨੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਵਿਧਾਨ ਦੀ ਵਿਆਖਿਆ ਕੀਤੀ ਤੇ ਖੇਤੀ ਸੰਕਟ ਦੇ ਹੱਲ ਲਈ ਜਥੇਬੰਦ ਹੋਣ ਦੀ ਅਣਸਰਦੀ ਲੋੜ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਜਥੇਬੰਦਕ ਲੋਕ ਤਾਕਤ ਦੇ ਜ਼ੋਰ ਹੀ ਮੋੜਿਆ ਜਾ ਸਕਿਆ ਸੀ, ਤੇ ਹੁਣ ਜੰਤਰ-ਮੰਤਰ ਵਿਖੇ ਚੱਲੇ ਵਿਦਿਆਰਥੀ ਸੰਘਰਸ਼ ਨੇ ਵੀ ਇਹੀ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਲਈ ਮੌਤ ਦੇ ਵਾਰੰਟ ਸਾਬਤ ਹੋਵੇਗਾ। ਇਸ ਲਈ ਇਸ ਦੇ ਪ੍ਰਭਾਵ ਹੇਠ ਆਉਣ ਵਾਲੇ ਸਾਰੇ ਹਿੱਸਿਆਂ ਨੂੰ ਇਕੱਠੇ ਹੋ ਕੇ ਸਾਂਝੇ ਸੰਘਰਸ਼ ਦੇ ਰਾਹ ਪੈਣ ਦੀ ਡਾਹ੍ਹਢੀ ਲੋੜ ਹੈ। ਇਜਲਾਸ ਵਿਚ ਚੁਣੇ ਗਏ ਅਹੱੁਦੇਦਾਰਾਂ ਵਲੋਂ ਜਥੇਬੰਦੀ ਦੇ ਅਸੂਲਾਂ ਅਨੁਸਾਰ ਚੱਲਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਜੈ ਸਿੰਘ ਵਾਲਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਲਜ ’ਚ ਬੂਟੇ ਲਗਾਉਣ ਸਮੇਂ ਵਿਦਿਆਰਥਣਾਂ ਤੇ ਕਾਲਜ ਪ੍ਰਬੰਧਕ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਏਕ ਪੇੜ ਮਾਂ ਕੇ ਨਾ... ਅਗਲੀ ਖ਼ਬਰ ਹਾਈਕੋਰਟ ਦੇ ਹੁਕਮਾਂ ਤਹਿਤ ਨਗਰ ਨਿਗਮ ਵਲੋਂ ਮਿੱਡੂ ਮੱਲ ਸਟਰੀਟ ’ਚ ਅੱਜ ਤੋੜੇ ਜਾਣਗੇ ਨਜਾਇਜ਼ ਥੜ੍ਹੇ
Ad Position 24