12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ਼੍ਰੋਮਣੀ ਅਕਾਲੀ ਦਲ (ਬਾਦਲ) ਬੀ.ਸੀ. ਵਿੰਗ ਦੀ ਜ਼ਿਲ੍ਹਾ ਜਥੇਬੰਦੀ ’ਚ ਨਵੀਆਂ ਨਿਯੁਕਤੀਆਂ ਤਿੰਨ ਦਰਜਨ ਤੋਂ ਵੱਧ ਸੀਨੀਅਰ ਆਗੂਆਂ ਨੂੰ ਬਣਾਇਆ ਸਰਕਲ ਪ੍ਰਧਾਨ

ਬਠਿੰਡਾ, 11 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੀ. ਸੀ.

Ad Position 21
No active advertisement
ਅਜੀਤ ਡੈਸਕ 12-08-2026
ਬਠਿੰਡਾ, 11 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੀ.ਸੀ. ਵਿੰਗ ਦੀ ਜ਼ਿਲ੍ਹਾ ਜਥੇਬੰਦੀ ’ਚ ਨਵੀਆਂ ਨਿਯੁਕਤੀਆਂ ਤਹਿਤ ਤਿੰਨ ਦਰਜਨ ਤੋਂ ਵੱਧ ਸੀਨੀਅਰ ਆਗੂਆਂ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਹੈ। ਇਹ ਨਿਯੁਕਤੀਆਂ ਬੀ.ਸੀ. ਵਿੰਗ ਦੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੱਸਾ ਸਾਬਕਾ ਸਰਪੰਚ ਨਰ ਸਿੰਘ ਕਾਲੋਨੀ (ਡੂਮਵਾਲੀ) ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਬੀ.ਸੀ. ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਰਮੇਸ਼ ਕੁਮਾਰ ਨੂੰ ਸਰਕਲ ਮੌੜ ਮੰਡੀ, ਗੁਰਮੇਲ ਸਿੰਘ ਨੂੰ ਮਾਈਸਰਖਾਨਾ, ਗੁਰਵਿੰਦਰ ਸਿੰਘ ਨੂੰ ਰਾਮਪੁਰਾ, ਗੁਰਜੀਵਨ ਸਿੰਘ ਨੂੰ ਬਾਲਿਆਂਵਾਲੀ, ਕਸ਼ਮੀਰ ਸਿੰਘ ਨੂੰ ਭਾਈ ਬਖਤੌਰ, ਰੇਸ਼ਮ ਸਿੰਘ ਨੂੰ ਜੋਧਪੁਰ ਪਾਖਰ, ਕਰਨਜੀਤ ਸਿੰਘ ਚਾਉਕੇ, ਭੁਪਿੰਦਰ ਸਿੰਘ ਨੂੰ ਤਲਵੰਡੀ ਸਾਬੋ, ਬੀਰਬਲ ਸਿੰਘ ਨੂੰ ਭਾਗੀਵਾਂਦਰ, ਕੁਲਵਿੰਦਰ ਸਿੰਘ ਨੂੰ ਸੀਂਗੋ, ਗੁਰਮੀਤ ਸਿੰਘ ਸੇਖੂ, ਰਾਜ ਕੁਮਾਰ ਨੂੰ ਪੱਕਾ ਕਲਾਂ, ਸੁਖਦੇਵ ਸਿੰਘ ਨੂੰ ਬੰਗੀ, ਹਰਵਿੰਦਰ ਸਿੰਘ ਨੂੰ ਰਾਮਾਂ ਦਿਹਾਤੀ, ਰਾਜੂ ਨੂੰ ਰਾਮਾਂ ਸ਼ਹਿਰੀ, ਗੁਰਪ੍ਰੀਤ ਸਿੰਘ ਨੂੰ ਕੋਟਫੱਤਾ, ਡਾ. ਨਛੱਤਰ ਸਿੰਘ ਫੁੱਲੋ ਮਿੱਠੀ, ਰਾਮ ਸਿੰਘ ਨੂੰ ਕੋਟਸ਼ਮੀਰ, ਬੁੱਧਾ ਸਿੰਘ ਨੂੰ ਬੱਲੂਆਣਾ, ਸ਼ਵਿੰਦਰ ਸਿੰਘ ਨੂੰ ਪਥਰਾਲਾ, ਹਰਬੰਸ ਸਿੰਘ ਨੂੰ ਨੰਦਗੜ੍ਹ, ਬਾਬੂ ਰਾਮ ਨੂੰ ਘੁੱਦਾ, ਸਤਨਾਮ ਸਿੰਘ ਨੂੰ ਕਿਲੀ, ਗੁਰਦੀਪ ਸਿੰਘ ਨੂੰ ਰਾਮਪੁਰਾ ਸ਼ਹਿਰ, ਦਲਜੀਤ ਸਿੰਘ ਨੂੰ ਰਾਮਪੁਰਾ ਸ਼ਹਿਰ, ਬਲਵੀਰ ਸਿੰਘ ਨੂੰ ਮਹਿਰਾਜ, ਗੁਰਜੀਤ ਸਿੰਘ ਨੂੰ ਫੂਲ, ਜਗਸੀਰ ਦਾਸ ਨੂੰ ਢਿਪਾਲੀ, ਮਨਪ੍ਰੀਤ ਸਿੰਘ ਬਿੰਦਰ ਨੂੰ ਭਾਈ ਰੂਪਾ, ਗੁਰਬਚਨ ਸਿੰਘ ਨੂੰ ਜਲਾਲ, ਦਵਿੰਦਰ ਸਿੰਘ ਮਠਾੜੂ ਨੂੰ ਭਗਤਾ ਭਾਈਕਾ, ਮਾਸਟਰ ਹਰਦੀਪ ਸਿੰਘ ਨੂੰ ਕੋਠਾ ਗੁਰੁ, ਅਮਰਜੀਤ ਸਿੰਘ ਨੂੰ ਸਿਵੀਆਂ, ਗੁਰਤੇਜ ਸਿੰਘ ਨੂੰ ਅਬਲੂ, ਗੁਰਵਿੰਦਰ ਸਿੰਘ ਨੂੰ ਨੇਹੀਆਂਵਾਲਾ, ਹਰਮਨਦੀਪ ਸਿੰਘ ਨੂੰ ਗੋਨਿਆਣਾ ਮੰਡੀ, ਮਨਜਿੰਦਰ ਸਿੰਘ ਨੂੰ ਨਥਾਣਾ, ਅਵਤਾਰ ਸਿੰਘ ਨੂੰ ਭੁੱਚੋ ਕਲਾਂ, ਗੁਰਬਚਨ ਸਿੰਘ ਨੂੰ ਭੁੱਚੋ ਸ਼ਹਿਰੀ ਅਤੇ ਕਰਮਜੀਤ ਸਿੰਘ ਨੂੰ ਤੁੰਗਵਾਲੀ ਸਰਕਲ ਦਾ ਕ੍ਰਮਵਾਰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵ ਨਿਯੁਕਤ ਸਰਕਲ ਪ੍ਰਧਾਨਾਂ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਚ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24