12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੜਕ ਹਾਦਸੇ ਤੋਂ ਬਾਅਦ ਅੱਧੀ ਰਾਤ ਨੂੰ ਫ਼ਿਲਮੀ ਅੰਦਾਜ਼ ਵਿਚ ਆਟੋ ਰਿਕਸ਼ਾ ਦੀ ਭੰਨਤੋੜ

ਰਾਮਾਂ ਮੰਡੀ, 11 ਅਗਸਤ (ਤਰਸੇਮ ਸਿੰਗਲਾ)-ਹਰਿਦੁਆਰ ਤੋਂ ਗੰਗਾਜਲ ਲੈ ਕੇ ਰਾਮਾਂ ਮੰਡੀ ਪਹੁੰਚੀ ਕਾਂਵੜੀਆਂ ਦੀ ਸ਼ੋਭਾ ਯਾਤਰਾ ਦੌਰਾਨ ਮਹਿਲਾਵਾਂ ਅਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਇਕ ਆਟੋ ਰਿਕਸ਼ਾ ਸਕੂਟਰੀ ਨਾਲ ਟਕਰਾ ਗਿਆ। ਮਾਮੂਲੀ ਟੱਕਰ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਹੋਈ ਤਕਰਾਰ ਨੇ ਕੁਝ ਸਮੇਂ ਵਿਚ ਲੜਾਈ ਦਾ ਰੂਪ ਧਾਰ ਲਿਆ।

Ad Position 21
No active advertisement
ਅਜੀਤ ਡੈਸਕ 12-08-2026
ਰਾਮਾਂ ਮੰਡੀ, 11 ਅਗਸਤ (ਤਰਸੇਮ ਸਿੰਗਲਾ)-ਹਰਿਦੁਆਰ ਤੋਂ ਗੰਗਾਜਲ ਲੈ ਕੇ ਰਾਮਾਂ ਮੰਡੀ ਪਹੁੰਚੀ ਕਾਂਵੜੀਆਂ ਦੀ ਸ਼ੋਭਾ ਯਾਤਰਾ ਦੌਰਾਨ ਮਹਿਲਾਵਾਂ ਅਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਇਕ ਆਟੋ ਰਿਕਸ਼ਾ ਸਕੂਟਰੀ ਨਾਲ ਟਕਰਾ ਗਿਆ। ਮਾਮੂਲੀ ਟੱਕਰ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਹੋਈ ਤਕਰਾਰ ਨੇ ਕੁਝ ਸਮੇਂ ਵਿਚ ਲੜਾਈ ਦਾ ਰੂਪ ਧਾਰ ਲਿਆ। ਇਸ ਦੌਰਾਨ ਇੱਟਾਂ-ਰੋੜੇ ਚੱਲਣ ਕਾਰਨ ਬਾਜ਼ਾਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਘਟਨਾ ਸਮੇਂ ਸ਼ੋਭਾ ਯਾਤਰਾ ਦੇ ਨਾਲ ਪੁਲਿਸ ਦੀ ਡਿਊਟੀ ਨਾ ਹੋਣ ਕਾਰਨ ਮੌਕੇ ’ਤੇ ਕੋਈ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ। ਲੜਾਈ ਵਿਚ ਕਾਂਵੜੀਆ ਰੋਹਿਤ ਕੁਮਾਰ ਅਤੇ ਸੇਵਾਦਾਰ ਮੋਨੂੰ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ। ਇਸ ਤੋਂ ਬਾਅਦ ਅੱਧੀ ਰਾਤ ਨੂੰ ਕਰੀਬ ਦੋ ਦਰਜਨ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਆਟੋ ਚਾਲਕ ਕੇਅਰ ਰਾਮ ਦੇ ਘਰ ਦੇ ਬਾਹਰ ਪਹੁੰਚ ਕੇ ਬਾਹਰ ਖੜ੍ਹੇ ਆਟੋ ਰਿਕਸ਼ਾ ਦੀ ਫ਼ਿਲਮੀ ਅੰਦਾਜ਼ ਵਿਚ ਬੁਰੀ ਤਰ੍ਹਾਂ ਭੰਨਤੋੜ ਕੀਤੀ। ਉਸ ਸਮੇਂ ਘਰ ਵਿਚ ਸਿਰਫ਼ ਇਕ ਨੌਜਵਾਨ ਲੜਕੀ ਹੀ ਮੌਜੂਦ ਸੀ, ਜਿਸ ਨੇ ਵੀ ਦਰਵਾਜ਼ਾ ਨਹੀਂ ਖੋਲਿ੍ਹਆ। ਨੌਜਵਾਨਾਂ ਵਲੋਂ ਲੜਕੀ ਨੂੰ ਬੁਰਾ ਭਲਾ ਕਿਹਾ ਗਿਆ। ਮੁਹੱਲਾ ਵਾਸੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਜੇਪਾਲ ਵਲੋਂ ਪੁਲਿਸ ਨੂੰ ਸੂਚਿਤ ਕੀਤਾ, ਪ੍ਰੰਤੂ ਪੁਲਿਸ ਵਲੋਂ ਅੱਜ ਸਵੇਰੇ ਮੌਕੇ ’ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ। ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਲਾਂਘਾ ਬੰਦ ਕਰਨ ਆਏ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦੇ ਵਿਰੋਧ ਕਾਰਨ ਮੁੜਨਾ ਪਿਆ ਵਾਪਸ ਅਗਲੀ ਖ਼ਬਰ ਬਠਿੰਡਾ ਬਣਿਆ ਚੋਰਾਂ ਦਾ ਗੜ੍ਹ
Ad Position 24