08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਆਰ.ਪੀ.ਐੱਫ. ਵਲੋਂ ‘ਨੰਨ੍ਹੇ ਫ਼ਰਿਸ਼ਤੇ’ ਮੁਹਿੰਮ ਤਹਿਤ 71 ਬੱਚਿਆਂ ਨੂੰ ਸੁਰੱਖਿਅਤ ਪਰਿਵਾਰਾਂ ਕੀਤਾ ਗਿਆ ਹਵਾਲੇ

ਫ਼ਿਰੋਜ਼ਪੁਰ, 9 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰ. ਪੀ.

Ad Position 21
No active advertisement
ਰੇਲਵੇ ਅਧਿਕਾਰੀ ਵਲੋਂ ਯਾਤਰੀ ਨੂੰ ਬੈਗ ਸੌਂਪਣ ਦੀ ਤਸਵੀਰ। ਅਜੀਤ ਤਸਵੀਰ 10-11-2026
ਫ਼ਿਰੋਜ਼ਪੁਰ, 9 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ) ਨੇ ਚਾਲੂ ਵਿੱਤੀ ਵਰ੍ਹੇ ਦੇ ਅਪ੍ਰੈਲ ਤੋਂ ਅਕਤੂਬਰ ਮਹੀਨੇ ਦੌਰਾਨ ਯਾਤਰੀਆਂ ਦੀ ਸੁਰੱਖਿਆ, ਭਲਾਈ ਅਤੇ ਸਹੂਲਤ ਲਈ ਸ਼ਲਾਘਾਯੋਗ ਕਦਮ ਚੁੱਕੇ ਹਨ। ਇਸ ਸਮੇਂ ਦੌਰਾਨ ਆਰ.ਪੀ.ਐੱਫ ਨੇ ਯਾਤਰੀਆਂ ਦਾ ਖੋਇਆ ਹੋਇਆ ਲਗਭਗ 4 6 ਲੱਖ ਰੁਪਏ ਮੁੱਲ ਦਾ ਸਾਮਾਨ ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾਇਆ ਹੈ। ਇਸ ਦੇ ਨਾਲ ਹੀ ਟਰੇਨਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਤੱਤਾਂ ਅਤੇ ਦੋਸ਼ੀਆਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਰੇਲਵੇ ਦੀ ਜਾਇਦਾਦ ਅਤੇ ਸੰਵੇਦਨਸ਼ੀਲ ਸਹੂਲਤਾਂ ਦੀ ਰਾਖੀ ਦੇ ਉਦੇਸ਼ ਨਾਲ ਆਰ.ਪੀ.ਐੱਫ ਵਲੋਂ ਇਸ ਮਿਆਦ ਦੌਰਾਨ ਕਈ ਪ੍ਰਮੁੱਖ ਅਭਿਆਨ ਚਲਾਏ ਗਏ, ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਆਰਪੀਐੱਫ ਵਲੋਂ ‘ਆਪ੍ਰੇਸ਼ਨ ਅਮਾਨਤ’ ਤਹਿਤ ਵੱਖ-ਵੱਖ ਮਾਮਲਿਆਂ ਵਿਚ ਯਾਤਰੀਆਂ ਦਾ ਛੁੱਟਿਆ ਜਾਂ ਖੋਇਆ ਹੋਇਆ ਸਾਮਾਨ ਬਰਾਮਦ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਸੌਂਪਿਆ ਗਿਆ। ਇਸ ਤਹਿਤ ਕੁੱਲ 349 ਮਾਮਲਿਆਂ ਵਿਚ ਯਾਤਰੀਆਂ ਦਾ ਸਾਮਾਨ ਮਿਲਿਆ, ਜਿਸ ਦੀ ਅਨੁਮਾਨਿਤ ਕੀਮਤ 45,76,444 ਬਣਦੀ ਹੈ। ਇਸ ਬਰਾਮਦ ਕੀਤੇ ਗਏ ਸਾਮਾਨ ਵਿਚ ਲੈਪਟਾਪ, ਮੋਬਾਈਲ ਫ਼ੋਨ, ਕੀਮਤੀ ਬੈਗ, ਪਰਸ ਅਤੇ ਹੋਰ ਜ਼ਰੂਰੀ ਵਸਤੂਆਂ ਸ਼ਾਮਲ ਹਨ, ਜੋ ਯਾਤਰੀਆਂ ਵਲੋਂ ਗ਼ਲਤੀ ਨਾਲ ਟਰੇਨਾਂ ਜਾਂ ਸਟੇਸ਼ਨਾਂ ’ਤੇ ਛੱਡ ਦਿੱਤੇ ਗਏ ਸਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਘਰੋਂ ਭਟਕੇ, ਲਾਪਤਾ ਜਾਂ ਮੁਸ਼ਕਲ ਵਿਚ ਫਸੇ ਬੱਚਿਆਂ ਨੂੰ ਸੁਰੱਖਿਅਤ ਬਚਾਉਣ ਲਈ ਆਰ.ਪੀ.ਐੱਫ ਨੇ ‘ਨੰਨ੍ਹੇ ਫ਼ਰਿਸ਼ਤੇ’ ਮੁਹਿੰਮ ਨੂੰ ਪੂਰੀ ਤਨਦੇਹੀ ਨਾਲ ਚਲਾਇਆ। ਇਸ ਮਹੱਤਵਪੂਰਨ ਮੁਹਿੰਮ ਤਹਿਤ ਕੁੱਲ 71 ਬੱਚਿਆਂ ਨੂੰ ਸੁਰੱਖਿਅਤ ਹਾਲਤ ਵਿਚ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਘਰਾਂ ਵਿਚ ਖੁਸ਼ੀਆਂ ਪਰਤ ਆਈਆਂ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲ ਯਾਤਰੀਆਂ ਨੂੰ ਜਾਗਰੂਕ ਕਰਨ ਅਤੇ ਸੁਰੱਖਿਅਤ ਯਾਤਰਾ ਬਾਰੇ ਜਾਣਕਾਰੀ ਦੇਣ ਲਈ ਫ਼ਿਰੋਜ਼ਪੁਰ ਮੰਡਲ ਦੇ ਆਰ.ਪੀ.ਐੱਫ ਵਲੋਂ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਏ ਗਏ। ਇਨ੍ਹਾਂ ਜ਼ਰੀਏ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਟੇਸ਼ਨ ਜਾਂ ਟਰੇਨ ਵਿਚ ਕੋਈ ਵੀ ਲਾਵਾਰਿਸ ਵਸਤੂ ਦੇਖਣ ’ਤੇ ਤੁਰੰਤ ਰੇਲਵੇ ਪ੍ਰਸ਼ਾਸਨ ਜਾਂ ਸੁਰੱਖਿਆ ਬਲ ਨੂੰ ਸੂਚਨਾ ਦੇਣ। ਇਸ ਤੋਂ ਇਲਾਵਾ ਬਿਨਾਂ ਕਿਸੇ ਵਾਜਬ ਕਾਰਨ ਦੇ ਚੇਨ ਪੁਲਿੰਗ ਨਾ ਕਰਨ ਅਤੇ ਨਸ਼ੇੜੀ ਤੱਤਾਂ ਤੋਂ ਬਚਣ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਕੁਲਦੀਪ ਸਿੰਘ ਭੁੱਲਰ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਮਨਾਈ ਦੀਵਾਲੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Ad Position 24