31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜੰਤਰ-ਮੰਤਰ ਧਰਨਾ ਸਥਲ ਨੂੰ ਮੁੜ ਬਹਾਲ ਕਰਨ ਦੀ ਮੰਗ

ਗੁਰੂਹਰਸਹਾਏ, 30 ਅਕਤੂਬਰ (ਕਪਿਲ ਕੰਧਾਰੀ)- ਅਖਿਲ ਭਾਰਤੀ ਲੋਕਤੰਤਰਿਕ ਅਧਿਕਾਰ ਰੱਖਿਆ ਸਮਿਤੀ ਦੇ ਪ੍ਰਧਾਨ ਮਦਨ ਲਾਲ ਨਰੂਲਾ ਵਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਡਾਕ ਰਾਹੀਂ ਮੰਗ ਪੱਤਰ ਭੇਜ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਸਥਿਤ ਧਰਨਾ ਸਥਲ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਮਦਨ ਲਾਲ ਨਰੂਲਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 10 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਨਵੀਂ ਬਣੀ ਕਾਕਰੋਚ ਜਨਤਾ ਪਾਰਟੀ ਤੇ ਇਸ ਦੀਆਂ ਸਹਿਯੋਗੀ ਸਿਆਸੀ ਪਾਰਟੀਆਂ ਤੇ ਸੰਗਠਨਾਂ ਵਲੋਂ ਦੇਸ਼ ਹਿੱਤ ਦੀਆਂ ਕੁਝ ਮੰਗਾਂ ਨੂੰ ਲੈ ਕੇ ਕੀਤੇ ਗਏ ਧਰਨੇ ਤੇ ਪ੍ਰਦਰਸ਼ਨ ਤੋਂ ਬਾਅਦ ਜੰਤਰ-ਮੰਤਰ ਧਰਨਾ ਸਥਲ ਨੂੰ ਆਮ ਜਨਤਾ ਦੇ ਧਰਨੇ ’ਤੇ ਪ੍ਰਦਰਸ਼ਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 31-10-2026
ਗੁਰੂਹਰਸਹਾਏ, 30 ਅਕਤੂਬਰ (ਕਪਿਲ ਕੰਧਾਰੀ)- ਅਖਿਲ ਭਾਰਤੀ ਲੋਕਤੰਤਰਿਕ ਅਧਿਕਾਰ ਰੱਖਿਆ ਸਮਿਤੀ ਦੇ ਪ੍ਰਧਾਨ ਮਦਨ ਲਾਲ ਨਰੂਲਾ ਵਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਡਾਕ ਰਾਹੀਂ ਮੰਗ ਪੱਤਰ ਭੇਜ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਸਥਿਤ ਧਰਨਾ ਸਥਲ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਮਦਨ ਲਾਲ ਨਰੂਲਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 10 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਨਵੀਂ ਬਣੀ ਕਾਕਰੋਚ ਜਨਤਾ ਪਾਰਟੀ ਤੇ ਇਸ ਦੀਆਂ ਸਹਿਯੋਗੀ ਸਿਆਸੀ ਪਾਰਟੀਆਂ ਤੇ ਸੰਗਠਨਾਂ ਵਲੋਂ ਦੇਸ਼ ਹਿੱਤ ਦੀਆਂ ਕੁਝ ਮੰਗਾਂ ਨੂੰ ਲੈ ਕੇ ਕੀਤੇ ਗਏ ਧਰਨੇ ਤੇ ਪ੍ਰਦਰਸ਼ਨ ਤੋਂ ਬਾਅਦ ਜੰਤਰ-ਮੰਤਰ ਧਰਨਾ ਸਥਲ ਨੂੰ ਆਮ ਜਨਤਾ ਦੇ ਧਰਨੇ ’ਤੇ ਪ੍ਰਦਰਸ਼ਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਥਾਂ ਧਰਨੇ ਤੇ ਪ੍ਰਦਰਸ਼ਨ ਕਰਨ ਲਈ ਤਿੰਨ ਨਵੇਂ ਸਥਾਨ ਨਿਰਧਾਰਤ ਕੀਤੇ ਗਏ ਹਨ। ਜੋ ਭਾਰਤੀ ਸੰਸਦ ਭਵਨ ਤੋਂ ਕਾਫ਼ੀ ਦੂਰੀ ’ਤੇ ਸਥਿਤ ਹਨ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ ਦੇਸ਼ ਦੀ ਜਨਤਾ ਲਈ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦਾ ਇਕ ਮਹੱਤਵਪੂਰਨ ਤੇ ਢੁਕਵਾਂ ਸਥਾਨ ਰਿਹਾ ਹੈ। ਇਹ ਭਾਰਤੀ ਸੰਸਦ ਭਵਨ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਪੁਲਿਸ ਤੇ ਮੀਡੀਆ ਦੀ ਵੀ ਢੁਕਵੀਂ ਵਿਵਸਥਾ ਉਪਲਬਧ ਹੈ। ਮਦਨ ਲਾਲ ਨਰੂਲਾ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਗ੍ਰਹਿ ਮੰਤਰਾਲੇ ਵਲੋਂ ਲਏ ਗਏ। ਇਸ ਫੈਸਲੇ ਦੀ ਸਮੀਖਿਆ ਕਰਕੇ ਇਸ ਨੂੰ ਰੱਦ ਕੀਤਾ ਜਾਵੇ ਤੇ ਦੇਸ਼ ਦੇ ਰਵਾਇਤੀ ਧਰਨਾ ਸਥਲ ਜੰਤਰ-ਮੰਤਰ ਨੂੰ ਮੁੜ ਬਹਾਲ ਕੀਤਾ ਜਾਵੇ ਤਾਂ ਜੋ ਦੇਸ਼ ਦੇ ਨਾਗਰਿਕ ਲੋਕਤੰਤਰੀ ਢੰਗ ਨਾਲ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਸਕਣ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਬਾਦਲ ਨਾਲ ਲੋਕਾਂ ਦਾ ਜੁੜਨਾ ਪਾਰਟੀ ਦੀ ਮਜ਼ਬੂਤੀ ਦਾ ਪ੍ਰਤੀਕ- ਜਿੰਦੂ, ਬੱਬੂ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਭੜਾਨਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24