ਪਰਮਿੰਦਰ ਸਿੰਘ ਝੋਟੇ ਦੀ ਸੋਚ ’ਤੇ ਪਹਿਰਾ ਦੇਣਾ ਹਰ ਪੰਜਾਬੀ ਦਾ ਇਖ਼ਲਾਕੀ ਫ਼ਰਜ਼: ਮਹਾਂਬੀਰ ਸਿੰਘ ਧਾਲੀਵਾਲ
ਮੁੱਦਕੀ, 27 ਅਕਤੂਬਰ (ਭੁਪਿੰਦਰ ਸਿੰਘ)-ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਰਮਿੰਦਰ ਸਿੰਘ ਝੋਟਾ ਵਰਗੇ ਨੌਜਵਾਨ ਦੀ ਸੋਚ ’ਤੇ ਪਹਿਰਾ ਦੇਣਾ ਹਰ ਪੰਜਾਬੀ ਦਾ ਇਖ਼ਲਾਕੀ ਫ਼ਰਜ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐਸ.
ਮੁੱਦਕੀ, 27 ਅਕਤੂਬਰ (ਭੁਪਿੰਦਰ ਸਿੰਘ)-ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਰਮਿੰਦਰ ਸਿੰਘ ਝੋਟਾ ਵਰਗੇ ਨੌਜਵਾਨ ਦੀ ਸੋਚ ’ਤੇ ਪਹਿਰਾ ਦੇਣਾ ਹਰ ਪੰਜਾਬੀ ਦਾ ਇਖ਼ਲਾਕੀ ਫ਼ਰਜ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐਸ.ਡੀ.ਓ. ਨੇ ਇੱਥੇ ਕੀਤਾ।ਉਨ੍ਹਾਂ ਕਿਹਾ ਕਿ ਪਹਿਲਾਂ ਹਥਿਆਰਾਂ ਦੀ ਲੜਾਈ ਨਾਲ ਪੰਜਾਬ ਨੂੰ ਤਬਾਹ ਕਰਨ ਲਈ ਵਿਰੋਧੀ ਦੇਸ਼ਾਂ ਨੇ ਜੋਰ ਲਾਇਆ ਪਰੰਤੂ ਪੰਜਾਬੀਆਂ ਦੇ ਜੁੱਸਿਆਂ ਮੂਹਰੇ ਉਨ੍ਹਾਂ ਦੀ ਇਕ ਨਾ ਚੱਲੀ। ਫੇਰ ਪੰਜਾਬ ਨੂੂੰ ਬਰਬਾਦ ਕਰਨ ਲਈ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਚੇਟਕ ਲਾਈ ਅਤੇ ਅਖੀਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕ ਕੇ ਇਹ ਨਸ਼ੇ ਦੇ ਸੌਦਾਗਰ ਆਪਣੇ ਮਹਿਲ ਮੁਨਾਰੇ ਬਣਾਉਣੇ ਚਾਹੁੰਦੇ ਹਨ। ਪਰੰਤੂ ਪਰਮਿੰਦਰ ਸਿੰਘ ਝੋਟਾ ਦੀ ਨਸ਼ਿਆਂ ਖ਼ਿਲਾਫ਼ ਕੀਤੀ ਕੁਰਬਾਨੀ ਨੇ ਪੰਜਾਬ ਦੇ ਲੋਕਾਂ ਦੀ ਸੁੱਤੀ ਅਣਖ ਜਗਾ ਦਿੱਤੀ ਹੈ। ਨਸ਼ਿਆਂ ਵਿਰੁੱਧ ਇਹ ਜੰਗ ਹਰ ਘਰ ਦੀ ਜੰਗ ਹੈ। ਇਨ੍ਹਾਂ ਦੇ ਮਨਸੂਬ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਨਸ਼ੇ ਦੇ ਤਸਕਰਾਂ ਨੂੰ ਘਰਾਂ ਚੋਂ ਬਾਹਰ ਖਿੱਚ ਕੇ ਲਿਆਂਦਾ ਜਾਵੇਗਾ ਅਤੇ ਲੋਕ ਆਪਣੇ ਤੌਰ ’ਤੇ ਆਪਣੇ ਪੁੱਤਾਂ ਦੀ ਮੌਤ ਦਾ ਬਦਲਾ ਲੈਣਗੇ। ਮਹਾਂਬੀਰ ਸਿੰਘ ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਮਾਨਸਾ ਦੇ ਮੰਚ ’ਤੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹਰ ਪੰਜਾਬੀ ਨੂੰ ਨਸ਼ਿਆਂ ਖ਼ਿਲਾਫ਼ ਵਿੱਢੀ ਇਸ ਜੰਗ ਲਈ ਲਾਮਬੱਧ ਹੋਣਾ ਚਾਹੀਦਾ ਹੈ।