28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਛੜੀਆਂ ਸ਼੍ਰੇਣੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਹੂਲਤਾਂ ਦਿੱਤੀਆਂ- ਹੀਰਾ ਸਿੰਘ ਗਾਬੜੀਆ ਕਿਹਾ , ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦੀ ਵਾਗਡੋਰ ਸੰਭਾਲਣ ਲਈ ਕਰੋ ਸਾਂਝੇ ਉਪਰਾਲੇ

ਕੁੱਲਗੜ੍ਹੀ, 27 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪਛੜੀਆਂ ਜਾਤੀਆਂ ਦੇ ਵਿੰਗ ਦੀ ਵਿਸ਼ੇਸ਼ ਮੀਟਿੰਗ ਕੁੱਲਗੜ੍ਹੀ ਵਿਖੇ ਹੋਈ ਜਿਸ ਵਿਚ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਸਹੂਲਤਾਂ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 28-10-2026

ਕੁੱਲਗੜ੍ਹੀ, 27 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪਛੜੀਆਂ ਜਾਤੀਆਂ ਦੇ ਵਿੰਗ ਦੀ ਵਿਸ਼ੇਸ਼ ਮੀਟਿੰਗ ਕੁੱਲਗੜ੍ਹੀ ਵਿਖੇ ਹੋਈ ਜਿਸ ਵਿਚ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਸਹੂਲਤਾਂ ਦਿੱਤੀਆਂ। ਇਹਨਾਂ ਲੋਕਾਂ ਦੀ ਭਲਾਈ ਲਈ ਬੀ.ਸੀ. ਕਮਿਸ਼ਨ ਬਣਿਆ, ਪੀਲੇ ਕਾਰਡ ਬਣਵਾਏ, ਸਕੂਲ ਪੜ੍ਹਦੀਆਂ ਬੱਚੀਆਂ ਨੂੰ ਸਾਇਕਲ ਦਿੱਤੇ ਅਤੇ ਹੋਰ ਵੀ ਬਹੁਤ ਸਾਰੀਆਂ ਭਲਾਈ ਸਕੀਮਾਂ ਚਲਾਈਆਂ। ਉਹਨਾਂ ਦੱਸਿਆ ਕਿ ਬਾਦਲ ਸਾਹਿਬ ਨੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ 17 ਜਾਤੀਆਂ ਨੂੰ ਸਨਮਾਨ ਦਿੱਤਾ। ਅਲੱਗ-ਅਲੱਗ ਵਰਗਾਂ ਦੇ ਚੇਅਰਮੈਨ ਬਣਾਏ ਗਏ ਤਾਂ ਜੋ ਉਹ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਣ, ਹੋਰ ਕਿਸੇ ਵੀ ਸਿਆਸੀ ਪਾਰਟੀ ਨੇ ਸਾਡੀ ਬਾਤ ਨਹੀਂ ਪੁੱਛੀ। ਇਸ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੀਏ, ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾ ਕੇ ਸੁਖਬੀਰ ਸਿੰਘ ਬਾਦਲ ਦੇ ਹੱਥ ਸੂਬੇ ਦੀ ਵਾਗਡੋਰ ਫੜਾ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲੈ ਕੇ ਜਾਈਏ। ਉਹਨਾਂ ਲੋਕਾਂ ਦੀ ਮੰਗ ’ਤੇ ਸਰਕਾਰ ਬਣਨ ’ਤੇ ਤਲਵੰਡੀ ਫੋਕਲ ਪੁਆਇੰਟ ਬਣਾ ਕੇ ਨੌਜਵਾਨਾਂ ਨੂੰ ਆਪਣੇ ਰੋਜ਼ਗਾਰ ਸਥਾਪਤ ਕਰਨ ਲਈ 10-10 ਲੱਖ ਰੁਪਏ ਦਾ ਵਿਸ਼ਵਾਸ ਦਿਵਾਇਆ। ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੁਸੀਂ ਆਪਣੇ ਹਲਕੇ ਦੇ ਆਗੂ ਜਗਿੰਦਰ ਸਿੰਘ ਜਿੰਦੂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪੂਰਾ ਜ਼ੋਰ ਲਾ ਦਿਓ। ਇਹੋ ਜਿਹਾ ਇਮਾਨਦਾਰ ਅਤੇ ਹਲਕੇ ਦੇ ਲੋਕਾਂ ਲਈ ਲੜਨ ਵਾਲਾ ਲੀਡਰ ਹਰੇਕ ਹਲਕੇ ਨੂੰ ਨਹੀਂ ਮਿਲਦਾ, ਇਸ ਲਈ ਉਸਦਾ ਮਾਨ ਕਰੋ। ਤੁਸੀਂ ਹਿੰਦੂ ਨੂੰ ਵਿਧਾਇਕ ਬਣਾਓ ਅਤੇ ਪਾਰਟੀ ਉਸ ਨੂੰ ਵਜ਼ੀਰ ਬਣਾ ਦੇਵੇਗੀ। ਇਸ ਮੀਟਿੰਗ ਨੂੰ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਸੁਰਿੰਦਰ ਸਿੰਘ ਬੱਬੂ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਡਾ. ਗੁਰਸੇਵਕ ਸਿੰਘ ਹਰੀਪੁਰੀਆ, ਪਰਮਜੀਤ ਸਿੰਘ ਕਲਸੀ ਪ੍ਰਧਾਨ ਹਲਕਾ ਸ਼ਹਿਰੀ, ਮਲਕੀਤ ਸਿੰਘ ਲੋਹਗੜ੍ਹ ਪ੍ਰਧਾਨ ਹਲਕਾ ਦਿਹਾਤੀ, ਹਰਪ੍ਰੀਤ ਸਿੰਘ ਸ਼ੇਰ ਖਾਂ ਯੂਥ ਆਗੂ, ਬਲਦੇਵ ਸਿੰਘ ਚੰਦੜ ਸੀਨੀਅਰ ਆਗੂ, ਦਿਲਬਾਗ ਸਿੰਘ ਵਿਰਕ ਮੁੱਖ ਬੁਲਾਰਾ ਆਦਿ ਨੇ ਸੰਬੋਧਨ ਕੀਤਾ। ਸੁਰਿੰਦਰ ਸਿੰਘ ਬੱਬੂ ਨੇ ਮੀਟਿੰਗ ਵਿਚ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਚੱਲਦੇ ਸੀਜ਼ਨ ’ਚ ਕੰਮ ਛੱਡ ਸ. ਗਾਬੜੀਆ ਦੀ ਮੀਟਿੰਗ ’ਚ ਪਹੁੰਚੇ ਹੋ। ਉਹਨਾਂ ਹਲਕੇ ’ਚ ਚੱਲ ਰਹੀਆਂ ਚਰਚਾਵਾਂ ’ਤੇ ਵਿਰਾਮ ਲਗਾਉਂਦਿਆਂ ਕਿਹਾ ਕਿ ਸਾਡੇ ਪਰਿਵਾਰ ਦੀ ਛਵੀ ਖਰਾਬ ਕਰਨ ਲਈ ਘਟੀਆ ਕਿਸਮ ਦੇ ਲੋਕ ਕਈ ਅਫਵਾਹਾਂ ਫੈਲਾ ਰਹੇ ਹਨ। ਅਸੀਂ ਅਕਾਲੀ ਸੀ, ਅਕਾਲੀ ਹੀ ਰਹਾਂਗੇ ਅਤੇ ਤੁਹਾਡੀ ਸੇਵਾ ਕਰਦੇ ਰਹਾਂਗੇ।ਇਸ ਮੀਟਿੰਗ ਵਿਚ ਸੁੱਚਾ ਸਿੰਘ ਲੋਹਗੜ ਸਾਬਕਾ ਡਾਇਰੈਕਰ, ਭੁਪਿੰਦਰ ਸਿੰਘ ਚੇਅਰਮੈਨ , ਮੋਹਨਜੀਤ ਸਿੰਘ ਚੰਗਾਲੀ, ਜਸਬੀਰ ਸਿੰਘ ਮਿੱਠੂ , ਭਗਵਾਨ ਸਿੰਘ ਸਾਮਾ , ਗੁਰਦੀਪ ਸਿੰਘ ਦੀਪਾ ਘੜਿਆਲ , ਭੁਪਿੰਦਰ ਸਿੰਘ ਭਾਣਾ , ਹਰਪ੍ਰੀਤ ਸਿੰਘ ਗਗਨ ਮੁਦਕੀ , ਜਗਸੀਰ ਸਿੰਘ ਜੌਹਲ , ਕੁਲਦੀਪ ਸਿੰਘ ਫਿਰੋਜ਼ਸ਼ਾਹ , ਸ਼ਿੰਗਾਰਾ ਸਿੰਘ ਪਿਆਰੇ ਆਣਾ , ਬਲਵੰਤ ਸਿੰਘ ਕਲਸੀ , ਮੰਗਲ ਸਿੰਘ ਮੇਰੇਵਾਲ ,ਦਰਸ਼ਨ ਸਿੰਘ ਬਸਤੀ ਟੁਰਨੇ ਵਾਲੀ , ਸੁਖਵਿੰਦਰ ਸਿੰਘ ਬੈਲਰ, ਵੀਰ ਸਿੰਘ ਫਿਡੇ, ਅਮਰਜੀਤ ਸਿੰਘ ਲਖਮੀਰ ਕੇ , ਦਲੇਰ ਸਿੰਘ ਮਿਸ਼ਰੀ ਵਾਲਾ , ਇੰਦਰਜੀਤ ਸਿੰਘ ਟਿੱਬੀ , ਪ੍ਰੇਮਜੀਤ ਸਿੰਘ ਨਾਜ਼ੁ ਸ਼ਾਹ ਮਿਸ਼ਰੀ , ਕਾਕਾ ਚੇਅਰਮੈਨ ਮੁਦਕੀ , ਬਲਵੰਤ ਸਿੰਘ ਸਿੱਧੂ , ਰਵਿੰਦਰ ਸਿੰਘ ਸਿੱਧੂ ਇੱਟਾਂਵਾਲੀ , ਬਲਜਿੰਦਰ ਸਿੰਘ ਬੱਬੀ, ਸਰਵਨ ਸਿੰਘ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਰੁਕਨ ਸ਼ਾਹ ਸਰਕਲ ਪ੍ਰਧਾਨ , ਨਿਰਮਲ ਸਿੰਘ ਨਿੰਮਾ , ਨਿਰਭੈ ਸਿੰਘ ਢਿੱਲੋ , ਅਮਰਜੀਤ ਸਿੰਘ ਬਾਲੇ ਵਾਲਾ , ਅਮਰੀਕ ਸਿੰਘ ਬੇਦੀ , ਬਲਤੇਜ਼ ਸਿੰਘ ਕਲਸੀ , ਤਰਨਦੀਪ ਰਾਜੂ , ਨਿਮਰਤ ਸਿੰਘ ਭੁਚੋਕਾ , ਕਾਰਜ਼ ਸਿੰਘ ਨਾਜੂ ਸ਼ਾਹ , ਸਾਹਿਬ ਸਿੰਘ ਸੋਢੀ ਨਗਰ , ਬਲਦੇਵ ਸਿੰਘ ਉਗੋਕੇ , ਗੁਰਮੀਤ ਸਿੰਘ ਗੋਸ਼ੀ ਭੰਬਾ ਲੰਡਾ, ਰਮਨਦੀਪ ਸਿੰਘ ਸੰਧੂ , ਅਮਨਦੀਪ ਸਿੰਘ ਮੰਪੀ , ਗੁਰਜੀਤ ਸਿੰਘ ਬਸਤੀ , ਸਰਬਜੀਤ ਸਿੰਘ , ਜਗਜੀਤ ਸਿੰਘ ਸਮੇਤ ਹੋਰ ਸਾਰੇ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਜ਼ੀਰਾ ਵਿਖੇ 3-5 ਕਿਲੋ ਪ੍ਰਤੀ ਕੁਇੰਟਲ ਦੀ ਕਾਟ ਨਾਲ ਖਰੀਦੇ ਜਾ ਰਹੇ ਝੋਨੇ ਤੋਂ ਮਾਰਕੀਟ ਕਮੇਟੀ ਜ਼ੀਰਾ ਅਣਜਾਣ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਮੈਡੀਕਲ ਸਟੋਰ ’ਤੇ ਡਰੱਗ ਕੰਟਰੋਲ ਅਫ਼ਸਰ ਦੀ ਛਾਪੇਮਾਰੀ ਨਸ਼ੀਲੀਆਂ ਦਵਾਈਆਂ ਦੀਆਂ 188 ਇਕਾਈਆਂ ਜ਼ਬਤ
Ad Position 24