ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅਚਨਚੇਤ ਚੈਕਿੰਗ
ਐਂਬੂਲੈਂਸ ਦੇ ਰਿਕਾਰਡ ਤੇ ਮੁਰਦਾਘਰ ’ਚ ਫਰਿੱਜਾਂ ਦੀ ਘਾਟ ਸੰਬੰਧੀ ਮੁੱਖ ਸਕੱਤਰ ਨੂੰ ਭੇਜੀ ਜਾਵੇਗੀ ਰਿਪੋਰਟ : ਜਤਿੰਦਰ ਸਿੰਘ ਸ਼ੰਟੀ
ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ): ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਿਵਲ ਹਸਪਤਾਲ ਦੇ ਨਿਰੀਖਣ ਦੌਰਾਨ ਉਨ੍ਹਾਂ ਨੇ ਸਫ਼ਾਈ ਵਿਵਸਥਾ ਵਿਚ ਪਹਿਲਾਂ ਨਾਲੋਂ ਸੁਧਾਰ ’ਤੇ ਤਸੱਲੀ ਪ੍ਰਗਟਾਈ।
ਪ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਸਿਵਲ ਹਸਪਤਾਲ ਅਤੇ ਥਾਣਾ ਸਿਟੀ ਦੀ ਚੈਕਿੰਗ ਕਰਨ ਦੀ ਤਸਵੀਰ। ਅਜੀਤ ਤਸਵੀਰ
26-10-2026
ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ): ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਿਵਲ ਹਸਪਤਾਲ ਦੇ ਨਿਰੀਖਣ ਦੌਰਾਨ ਉਨ੍ਹਾਂ ਨੇ ਸਫ਼ਾਈ ਵਿਵਸਥਾ ਵਿਚ ਪਹਿਲਾਂ ਨਾਲੋਂ ਸੁਧਾਰ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ 108 ਐਂਬੂਲੈਂਸ ਦੇ ਰਿਕਾਰਡ ਦੀ ਨਿਯਮਤ ਸਾਂਭ-ਸੰਭਾਲ ਵਿਚ ਕਮੀਆਂ ਸਾਹਮਣੇ ਆਈਆਂ ਹਨ ਜਿਸ ਸੰਬੰਧੀ ਇਕ ਹਫ਼ਤੇ ਅੰਦਰ ਰਿਪੋਰਟ ਮੰਗੀ ਗਈ ਹੈ। ਇਸ ਤੋਂ ਇਲਾਵਾ ਮੁਰਦਾਘਰ ’ਚ ਲਾਸ਼ਾਂ ਸੁਰੱਖਿਅਤ ਰੱਖਣ ਲਈ ਫਰਿੱਜਾਂ ਦੀ ਘਾਟ ਦਾ ਮਾਮਲਾ ਵੀ ਮੁੱਖ ਸਕੱਤਰ ਕੋਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਬੰਦ ਪਏ ਅੱਖਾਂ ਦੇ ਹਸਪਤਾਲ ਵਿਚ ਹੋਈਆਂ ਚੋਰੀਆਂ ਸਬੰਧੀ ਸਬੰਧਤ ਐੱਸ.ਐੱਮ.ਓ. ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ। ਉਪਰੰਤ ਥਾਣਾ ਸਿਟੀ ਵਿਖੇ ਹਵਾਲਾਤ, ਮਾਲਖਾਨੇ ਤੇ ਬਾਥਰੂਮ ਆਦਿ ਦੀ ਜਾਂਚ ਕੀਤੀ ਗਈ। ਉਨ੍ਹਾਂ ਥਾਣਾ ਮੁਖੀ ਸੁਖਚੈਨ ਮਹਿਤਾ ਨਾਲ ਇਕ ਮਾਮਲੇ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਉਸ ਨੂੰ ਜਲਦ ਹੱਲ ਕਰਨ ਅਤੇ ਹੋਰ ਕਮੀਆਂ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਫਿਰੋਜ਼ਪੁਰ ਕੋਰ ਗਰੁੱਪ ਦੇ ਮੈਂਬਰ ਗੁਰਨਾਮ ਸਿੱਧੂ ਗਾਮਾ, ਨਰਿੰਦਰ ਸਿੰਘ ਕੇਸਰ ਅਤੇ ਗੁਰਨੂਰ ਬਰਾੜ ਵੀ ਹਾਜ਼ਰ ਸਨ।