ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ’ਤੇ ਰਾਈਫ਼ਲ ਨਾਲ ਫਾਇਰ ਕਰਨ ਦੇ ਦੋਸ਼
ਮੱਲਾਂਵਾਲਾ, 25 ਅਕਤੂਬਰ (ਗੁਰਦੇਵ ਸਿੰਘ)- ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਕਮਾਲਾ ਬੋਦਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਵਿਅਕਤੀ ’ਤੇ ਲਾਇਸੰਸੀ 315 ਬੋਰ ਰਾਈਫ਼ਲ ਨਾਲ ਸਿੱਧੇ ਫਾਇਰ ਕਰਨ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਮੱਲਾਂਵਾਲਾ, 25 ਅਕਤੂਬਰ (ਗੁਰਦੇਵ ਸਿੰਘ)- ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਕਮਾਲਾ ਬੋਦਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਵਿਅਕਤੀ ’ਤੇ ਲਾਇਸੰਸੀ 315 ਬੋਰ ਰਾਈਫ਼ਲ ਨਾਲ ਸਿੱਧੇ ਫਾਇਰ ਕਰਨ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸੋਹਣ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਕਮਾਲਾ ਬੋਦਲਾ ਆਪਣੀ 27 ਕਨਾਲ 18 ਮਰਲੇ ਜ਼ਮੀਨ ਵਿਚ ਬੀਜੀ ਝੋਨੇ ਦੀ ਫ਼ਸਲ ਵੱਢਣ ਲਈ ਗਿਆ ਸੀ। ਇਸ ਦੌਰਾਨ ਸਵੇਰੇ ਜਸਪਾਲ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਕਮਾਲਾ ਬੋਦਲਾ ਨੇ ਕਥਿਤ ਤੌਰ ’ਤੇ ਆਪਣੀ ਲਾਇਸੰਸੀ 315 ਬੋਰ ਰਾਈਫ਼ਲ ਨਾਲ ਉਸ ’ਤੇ ਸਿੱਧੇ ਫਾਇਰ ਕੀਤੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਧਿਰ ਉਸ ਦੀ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਰੰਜਸ਼ ਚੱਲ ਰਹੀ ਹੈ। ਪੁਲਿਸ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।