ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਖੇ ‘ਯੁਵਾ ਇਨੋਵੇਸ਼ਨ ਮੇਲਾ 3.0-2026’ ਕਰਵਾਇਆ
ਫ਼ਿਰੋਜ਼ਪੁਰ, 23 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਨਵੀਨਤਾ, ਸਿਰਜਣਾਤਮਕਤਾ, ਸਵੈ-ਰੋਜ਼ਗਾਰ ਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਯੁਵਾ ਇਨੋਵੇਸ਼ਨ ਮੇਲਾ 3. 0–2026’ ਕਰਵਾਇਆ ਗਿਆ।
ਫ਼ਿਰੋਜ਼ਪੁਰ, 23 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਨਵੀਨਤਾ, ਸਿਰਜਣਾਤਮਕਤਾ, ਸਵੈ-ਰੋਜ਼ਗਾਰ ਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਯੁਵਾ ਇਨੋਵੇਸ਼ਨ ਮੇਲਾ 3.0–2026’ ਕਰਵਾਇਆ ਗਿਆ। ਕਾਲਜ ਦੇ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੈੱਲ ਤੇ ‘ਅਰਨ ਵ੍ਹਾਈਲ ਯੂ ਲਰਨ’ ਸੈੱਲ ਵਲੋਂ ਕਰਵਾਏ ਇਸ ਮੇਲੇ ਵਿਚ 800 ਤੋਂ ਵੱਧ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਤੇ 120 ਤੋਂ ਵੱਧ ਜ਼ੀਰੋ ਵੇਸਟ ਸਟਾਲ ਲਗਾਏ। ਸਮਾਗਮ ਦਾ ਆਗਾਜ਼ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਆਈ.ਏ.ਐੱਸ . ਅਧਿਕਾਰੀ ਹਿਮਾਂਸ਼ੂ ਕਡਿਆਨ ਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ.ਈ.ਓ. ਸਮਰਥ ਸ਼ਰਮਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਰੋਹਿਤ ਮਹਿਰਾ ਡੀਨ ਰਿਸਰਚ ਕੰਸਲਟੈਂਸੀ, ਐੱਨ.ਆਈ.ਟੀ. ਜਲੰਧਰ, ਡਾ. ਨੀਰਾ ਰਾਘਵ ਪ੍ਰੋਫੈਸਰ ਕੈਮਿਸਟਰੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਤੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਸਚਦੇਵਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਾਲਜ ਨੂੰ ‘ਪੀ.ਯੂ. ਸਕਿੱਲ 2 ਮਾਰਕੀਟ ਹੱਬ’ ਦੇ ਸਟੇਟ ਤੇ ਜ਼ਿਲ੍ਹਾ ਕੋਆਰਡੀਨੇਟਰ ਵਜੋਂ ਦਰਜਾ ਦਿੱਤਾ ਗਿਆ। ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵਲੋਂ ਕਾਲਜ ਨੂੰ ‘ਯੁਵਾ ਇਨੋਵੇਸ਼ਨ ਚੈਂਪੀਅਨ ਐਵਾਰਡ’ ਤੇ ਪ੍ਰਿੰਸੀਪਲ ਡਾ. ਸੰਗੀਤਾ ਨੂੰ ‘ਓਵਰਆਲ ਵਿਨਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਮੈਡਮ ਰੁਪਿੰਦਰਜੀਤ ਨੇ ਕੀਤਾ। ਸਮਾਗਮ ਨੂੰ ਸਫ਼ਲਤਾ ਪੂਰਵਕ ਨਪੇਰੇ ਚੜ੍ਹਾਉਣ ਵਿਚ ਨੋਡਲ ਅਫ਼ਸਰ ਡਾ . ਮੋਕਸ਼ੀ, ਡਾ.ਖੁਸ਼ਵਿੰਦਰ ਗਿੱਲ ਤੇ ਡਾ. ਮਨੀਸ਼ ਕੁਮਾਰ ਨੇ ਵਿਸ਼ੇਸ਼ ਭੂਮਿਕਾ ਨਿਭਾਈ ।