100 ਵਾਰ ਖ਼ੂਨਦਾਨ ਕਰਨ ’ਤੇ ਕੁਲਦੀਪ ਸਿੰਘ ਮੁੱਦਕੀ ਦਾ ‘ਸਟੇਟ ਐਵਾਰਡ’ ਨਾਲ ਵਿਸ਼ੇਸ਼ ਸਨਮਾਨ
ਮੁੱਦਕੀ, 19 ਅਕਤੂਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਵਸਨੀਕ ਅਤੇ ‘ਕੁਲਦੀਪ ਇਲੈਕਟ੍ਰੋਨਿਕਸ ਸੇਲ ਐਂਡ ਸਰਵਿਸ’ ਦੇ ਮਾਲਕ ਕੁਲਦੀਪ ਸਿੰਘ ਇਨਵਰਟਰਾਂ ਵਾਲਾ ਨੂੰ ਆਪਣੇ ਜੀਵਨ ਵਿਚ 100 ਵਾਰ ਖ਼ੂਨਦਾਨ ਕਰਨ ਕਰਕੇ ਇਸ ਸਮਾਜ ਸੇਵੀ ਕਾਰਜ ਕਰਨ ਸਦਕਾ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬਾਬਾ ਫ਼ਰੀਦ ਸੇਵਾ ਸੁਸਾਇਟੀ ਫ਼ਰੀਦਕੋਟ ਨਾਲ ਜੁੜੇ ਹੋਏ ਹਨ ਜੋ ਅਨੇਕਾਂ ਖ਼ੂਨਦਾਨ ਕੈਂਪ ਲਗਾ ਚੁੱਕੀ ਹੈ ਤੇ ਲਗਾ ਰਹੀ ਹੈ।
1
100 ਵਾਰ ਖ਼ੂਨਦਾਨ ਕਰਨ ਵਾਲੇ ਕੁਲਦੀਪ ਸਿੰਘ ਇਨਵਰਟਰਾਂ ਵਾਲੇ।
20-10-2026
ਮੁੱਦਕੀ, 19 ਅਕਤੂਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਵਸਨੀਕ ਅਤੇ ‘ਕੁਲਦੀਪ ਇਲੈਕਟ੍ਰੋਨਿਕਸ ਸੇਲ ਐਂਡ ਸਰਵਿਸ’ ਦੇ ਮਾਲਕ ਕੁਲਦੀਪ ਸਿੰਘ ਇਨਵਰਟਰਾਂ ਵਾਲਾ ਨੂੰ ਆਪਣੇ ਜੀਵਨ ਵਿਚ 100 ਵਾਰ ਖ਼ੂਨਦਾਨ ਕਰਨ ਕਰਕੇ ਇਸ ਸਮਾਜ ਸੇਵੀ ਕਾਰਜ ਕਰਨ ਸਦਕਾ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬਾਬਾ ਫ਼ਰੀਦ ਸੇਵਾ ਸੁਸਾਇਟੀ ਫ਼ਰੀਦਕੋਟ ਨਾਲ ਜੁੜੇ ਹੋਏ ਹਨ ਜੋ ਅਨੇਕਾਂ ਖ਼ੂਨਦਾਨ ਕੈਂਪ ਲਗਾ ਚੁੱਕੀ ਹੈ ਤੇ ਲਗਾ ਰਹੀ ਹੈ। ਇਹ ਸਨਮਾਨ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ‘ਪੰਜਾਬ ਸਟੇਡ ਬਲੱਡ ਟਰਾਂਸਫ਼ਿਊਸ਼ਨ ਕੌਂਸਲ ਵਲੋਂ ਕਰਵਾਏ ਗਏ ਸੂਬਾ ਪੱਧਰੀ ਖ਼ੂਨਦਾਨ ਦਿਵਸ ਮੌਕੇ ਪ੍ਰਦਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਨੇ ਇਕ ਪ੍ਰਸੰਸਾ ਪੱਤਰ ਤੇ ਟਰਾਫ਼ੀ ਦੇ ਕੇ ਕੁਲਦੀਪ ਸਿੰਘ ਮੁੱਦਕੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਦੀ ਪੰਜਾਬ ਨੂੰ ਸਦਾ ਹੀ ਲੋੜ ਹੈ , ਜਿਹੜੇ ਸਮਾਜ ਸੇਵੀ ਕੰਮਾਂ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਕੁਲਦੀਪ ਸਿੰਘ ਇਨਵਰਟਰਾ ਵਾਲੇ ਹੋਰ ਸਮਾਜ ਸੇਵੀ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਤੇ ਲੋਕ ਭਲਾਈ ਕੰਮਾਂ ਵਿਚ ਅੱਗੇ ਹੋ ਕੇ ਵਿਚਰਦੇ ਹਨ।