20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਿੰਡ ਦੌਲਤਪੁਰਾ ’ਚ ਕਰਵਾਇਆ ਪਹਿਲਾ ਵਾਲੀਵਾਲ ਟੂਰਨਾਮੈਂਟ

ਮੱਲਾਂਵਾਲਾ, 19 ਅਕਤੂਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਦੌਲਤਪੁਰਾ ਵਿਖੇ ਗ੍ਰਾਮ ਪੰਚਾਇਤ ਪਿੰਡ ਦੌਲਤਪੁਰਾ ਸਮੂਹ ਐਨ. ਆਰ.

Ad Position 21
No active advertisement
ਅਜੀਤ ਡੈਸਕ 20-10-2026
ਮੱਲਾਂਵਾਲਾ, 19 ਅਕਤੂਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਦੌਲਤਪੁਰਾ ਵਿਖੇ ਗ੍ਰਾਮ ਪੰਚਾਇਤ ਪਿੰਡ ਦੌਲਤਪੁਰਾ ਸਮੂਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੀ ਸਰਪੰਚ ਪਰਵਿੰਦਰ ਕੌਰ ਪਤਨੀ ਕੁਲਜੀਤ ਸਿੰਘ ਵਲੋਂ ਕੀਤਾ ਗਿਆ। ਟੂਰਨਾਮੈਂਟ ਵਿਚ ਇਲਾਕੇ ਦੀਆਂ 10 ਵੱਖ-ਵੱਖ ਟੀਮਾਂ ਨੇ ਭਾਗ ਲਿਆ। ਵਾਲੀਬਾਲ ਟੂਰਨਾਮੈਂਟ ’ਚ ਵੱਖ-ਵੱਖ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਫਾਈਨਲ ਵਿਚ ਪਿੰਡ ਹਸਤੀ ਵਾਲਾ ਤੇ ਟੱਲੀ ਸੈਦਾ ਸਾਹੂ ਦੀ ਟੀਮ ਪਹੁੰਚੀ ਜਿਸ ਵਿਚ ਹਸਤੀ ਵਾਲਾ ਨੇ ਜਿੱਤ ਪ੍ਰਾਪਤ ਕੀਤੀ ਤੇ ਦੂਜੇ ਸਥਾਨ ’ਤੇ ਟੱਲੀ ਸੈਦਾ ਸਾਹੂ ਦੀ ਟੀਮ ਰਹੀ। ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਪਿੰਡ ਦੀ ਸਰਪੰਚ ਪਰਵਿੰਦਰ ਕੌਰ, ਸਰਪੰਚ ਕੁਲਜੀਤ ਸਿੰਘ ਪਿੰਡ ਦੌਲਤਪੁਰਾ, ਮਨਜੀਤ ਸਿੰਘ ਖਿੰਡਾ, ਪ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਜੱਸਾ ਧੰਜੂ, ਐਸ਼ ਨੂਰ ਖਿੰਡਾ, ਅਰਸ਼ਦੀਪ ਸਿੰਘ, ਸੁੱਖ ਰਾਮਗੜ੍ਹੀਆ ਸਮੇਤ ਸਾਬਕਾ ਸਰਪੰਚਾਂ ਵਲੋਂ ਪਿੰਡ ਹਸਤੀਵਾਲਾ ਦੀ ਟੀਮ ਨੂੰ ਟਰਾਫ਼ੀ ਤੇ 11 ਹਜਾਰ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦੂਜੇ ਸਥਾਨ ’ਤੇ ਰਹੀ ਟੱਲੀ ਸੈਦਾ ਸਾਹੂ ਦੀ ਟੀਮ ਨੂੰ ਟਰਾਫ਼ੀ ’ਤੇ 5100 ਰੁਪਏ ਨਗਦ ਇਨਾਮ ਤੇ ਸਾਰੇ ਵਾਲੀਬਾਲ ਖਿਡਾਰੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਨਸੀਬ ਸਿੰਘ ਸੰਧੂ ਸਿਆਸੀ ਸਕੱਤਰ ਰਾਣਾ ਸੋਢੀ, ਗੁਰਜਿੰਦਰ ਸਿੰਘ ਸਾਬਕਾ ਸਰਪੰਚ ਆਰਿਫ਼ ਕੇ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ ਪਿੰਡ ਦੌਲਤਪੁਰਾ, ਡਾ.ਸੁਰਜੀਤ ਸਿੰਘ, ਸਰਪੰਚ ਕੁਲਵੰਤ ਸਿੰਘ ਗੁਲਾਮੀ ਵਾਲਾ, ਗੁਰਦੇਵ ਸਿੰਘ ਬਾਗੇ ਵਾਲਾ ਸਰਪੰਚ, ਜੱਗਜੀਤ ਸਿੰਘ ਸਰਪੰਚ ਖਡੋਲੇ, ਗੁਰਪ੍ਰੀਤ ਸਿੰਘ ਸਰਪੰਚ ਨਵਾਂ ਪਿੰਡ ਅਰਫਕੇ, ਗੁਰਦੇਵ ਸਿੰਘ ਸਰਪੰਚ ਆਰਫਕੇ, ਹਰਪ੍ਰੀਤ ਸਿੰਘ ਪੁਰੀ ਸਰਪੰਚ ਟੱਲੀ ਸੈਦਾ ਸਾਹੂ ਹਾਜ਼ਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਵਿਖੇ ਧਾਰਮਿਕ ਸਮਾਗਮ ਜਾਰੀ ਅਗਲੀ ਖ਼ਬਰ 40 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸ਼ੀਹਾਂ ਪਾੜੀ ਦੀ ਮੰਡੀ ਦਾ ਕੱਚਾ ਫੜ੍ਹ ਪੱਕਾ ਕਰਵਾਇਆ
Ad Position 24