19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਮਦੋਟ ਵਿਖੇ ਕਰਿਆਨਾ ਕਾਰੋਬਾਰੀ ਦੇ ਘਰ ’ਤੇ ਦੇਰ ਰਾਤ ਚੱਲੀਆਂ ਗੋਲੀਆਂ ਮੁੱਖ ਦਰਵਾਜ਼ੇ ਅਤੇ ਕਾਰ ਦੇ ਗੋਲੀਆਂ ਵੱਜੀਆਂ, ਪੁਲਿਸ ਵਲੋਂ ਜਾਂਚ ਜਾਰੀ

ਮਮਦੋਟ, 18 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)- ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਅਤਿ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਆਏ ਦਿਨ ਥਾਂ-ਥਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜੇ ਮਾਮਲੇ ਵਿਚ ਕਸਬਾ ਮਮਦੋਟ ਦੇ ਕਰਿਆਨਾ ਕਾਰੋਬਾਰੀ ਦੇ ਘਰ ’ਤੇ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ।

Ad Position 21
No active advertisement
ਕਰਿਆਨਾ ਕਾਰੋਬਾਰੀ ਦੇ ਘਰ ਫਾਇਰਿੰਗ ਦੌਰਾਨ ਗੇਟ ’ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਤੇ ਵਾੜ ਦਾ ਟੁੱਟਿਆ ਹੋਇਆ ਸ਼ੀਸ਼ਾ। ਤਸਵੀਰ -ਸੁਖਦੇਵ ਸਿੰਘ ਸੰਗਮ 19-10-2026
ਮਮਦੋਟ, 18 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)- ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਅਤਿ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਆਏ ਦਿਨ ਥਾਂ-ਥਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜੇ ਮਾਮਲੇ ਵਿਚ ਕਸਬਾ ਮਮਦੋਟ ਦੇ ਕਰਿਆਨਾ ਕਾਰੋਬਾਰੀ ਦੇ ਘਰ ’ਤੇ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ। ਜਾਣਕਾਰੀ ਮੁਤਾਬਕ ਕਰਿਆਨਾ ਸਟੋਰ ਦੇ ਮਾਲਕ ਮੁਨੀਸ਼ ਚੋਪੜਾ ਨੂੰ ਕੁਝ ਦਿਨ ਪਹਿਲਾਂ ਵਿਦੇਸ਼ੀ ਨੰਬਰਾਂ ਤੋਂ ਕਥਿਤ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੀਆਂ ਕਾਲਾਂ ਆਈਆਂ ਸਨ ਅਤੇ ਫਿਰੌਤੀ ਮੰਗਣ ਵਾਲੇ ਨੇ ਪੀੜਤ ਨੂੰ 20 ਦਿਨਾਂ ਦੀ ਸਮਾਂ ਸੀਮਾ ਦਿੱਤੀ ਸੀ। ਪੀੜਤ ਵਲੋਂ ਇਸ ਬਾਬਤ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ ਦਰਖਾਸਤ ਦਿੱਤੇ ਜਾਣ ’ਤੇ ਪੁਲਿਸ ਦੁਆਰਾ ਸੁਰੱਖਿਆ ਵਜੋਂ ਇਕ ਸਰਕਾਰੀ ਗੰਨਮੈਨ ਅਲਾਟ ਕੀਤਾ ਗਿਆ ਸੀ, ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੁਆਰਾ ਕੁਝ ਦਿਨ ਪਹਿਲਾਂ ਉਕਤ ਸੁਰੱਖਿਆ ਗਾਰਡ ਨੂੰ ਹਟਾ ਲਿਆ ਗਿਆ ਸੀ। ਮੁਨੀਸ਼ ਚੋਪੜਾ ਨੇ ਦੱਸਿਆ ਕਿ ਕੱਲ੍ਹ 20 ਦਿਨ ਦੀ ਮਿਆਦ ਪੂਰੀ ਹੋਣ ’ਤੇ ਰਾਤ 11 ਵਜੇ ਦੇ ਕਰੀਬ ਜਦੋਂ ਉਕਤ ਪਰਿਵਾਰ ਆਪਣੇ ਮਮਦੋਟ ਸਥਿਤ ਮਕਾਨ ਵਿਚ ਸੌਂਅ ਰਿਹਾ ਸੀ ਤਾਂ ਕੁਝ ਮੋਟਰਸਾਈਕਲ ਸਵਾਰਾਂ ਦੁਆਰਾ ਘਰ ਦੇ ਬਾਹਰ ਦਰਵਾਜ਼ੇ ’ਤੇ ਪੰਜ ਫਾਇਰ ਕੀਤੇ ਗਏ ਜੋ ਦਰਵਾਜ਼ੇ ਵਿਚੋਂ ਹੁੰਦੇ ਹੋਏ ਘਰ ਦੇ ਅੰਦਰ ਖੜ੍ਹੀ ਕਾਰ ਤੇ ਮਕਾਨ ਦੀ ਵਾੜ ’ਤੇ ਲੱਗੇ ਜਿਸ ਨਾਲ ਵਾੜ ’ਤੇ ਲੱਗਾ ਸ਼ੀਸ਼ਾ ਟੁੱਟ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਫ਼ਿਰੋਜ਼ਪੁਰ ਦਿਹਾਤੀ ਕਰਨ ਸ਼ਰਮਾ ਤੇ ਥਾਣਾ ਮੁਖੀ ਮਮਦੋਟ ਹਰਕੀਰਤ ਸਿੰਘ ਸਮਾਧ ਨੇ ਤੁਰੰਤ ਮੌਕੇ ਦਾ ਜਾਇਜ਼ਾ ਲਿਆ ਤੇ ਮੌਕੇ ’ਤੇ ਖਾਲੀ ਖੋਲ ਵੀ ਬਰਾਮਦ ਕਰ ਲਏ ਗਏ। ਡੀ.ਐੱਸ.ਪੀ. ਦਿਹਾਤੀ ਮੁਤਾਬਕ ਪੁਲਿਸ ਵਲੋਂ ਆਸ-ਪਾਸ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ 26 ਨੂੰ ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਵਲੋਂ ਦੇਰ ਰਾਤ ਹਾਈਵੇਅ ’ਤੇ ਟਰਾਂਸਪੋਰਟ ਵਾਹਨਾਂ ਦੀ ਚੈਕਿੰਗ, ਰਾਜਸਥਾਨ ਤੋਂ ਆ ਰਿਹਾ ਕਰੀਬ 250 ਕਿੱਲੋ...
Ad Position 24