16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡੀ.ਸੀ.ਐਮ. ਇਨੋਵੇਟਰਜ਼ ਐਕਸਪੋ ’ਚ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਤੇ ਸਿਰਜਣਾਤਮਕਤਾ ਨੇ ਖਿੱਚਿਆ ਧਿਆਨ

ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)-ਡੀ. ਸੀ.

Ad Position 21
No active advertisement
ਡੀ.ਸੀ.ਐਮ. ਇਨੋਵੇਟਰਜ਼ ਐਕਸਪੋ-2026 ਤਹਿਤ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਪ੍ਰੋਜੈਕਟ ਨਿਹਾਰਦੇ ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ, ਸਕੂਲ ਪ੍ਰਬੰਧਕ ਤੇ ਮਹਿਮਾਨ। ਅਜੀਤ ਤਸਵੀਰ 17-10-2026
ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)-ਡੀ.ਸੀ.ਐਮ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ 80ਵੇਂ ਸਥਾਪਨਾ ਵਰ੍ਹੇ ਦੇ ਸਮਾਗਮਾਂ ਤਹਿਤ ‘ਡੀ.ਸੀ.ਐਮ ਇਨੋਵੇਟਰਜ਼ ਐਕਸਪੋ-2026’ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ, ਤਕਨਾਲੋਜੀ, ਕਲਾ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਨਵੀਨਤਮ ਵਿਚਾਰਾਂ ਤੇ ਪ੍ਰਾਜੈਕਟਾਂ ਰਾਹੀਂ ਆਪਣੀ ਸਿਰਜਣਾਤਮਕਤਾ ਤੇ ਵਿਗਿਆਨਕ ਸੋਚ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਪ੍ਰਦਰਸ਼ਨੀ ਵਿਚ ਵਿਗਿਆਨ, ਅਟਲ ਟਿੰਕਰਿੰਗ ਲੈਬ, ਸੂਚਨਾ ਤਕਨਾਲੋਜੀ, ਵਾਤਾਵਰਨ, ਬਣਾਉਟੀ ਬੁੱਧੀ (ਏਆਈ), ਚਿੱਤਰਕਲਾ, ਮਹਿੰਦੀ ਕਲਾ, ਰੰਗੋਲੀ, ਪੰਜਾਬੀ ਸੱਭਿਆਚਾਰ, ਹਿੰਦੀ ਸੱਭਿਆਚਾਰ ਅਤੇ ਅੰਗਰੇਜ਼ੀ ਸਾਹਿਤ ਨਾਲ ਸਬੰਧਤ ਮਾਡਲ ਤੇ ਪ੍ਰਾਜੈਕਟ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਪ੍ਰਾਜੈਕਟਾਂ ਦੀ ਕਾਰਜਪ੍ਰਣਾਲੀ ਤੇ ਵਿਹਾਰਕ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦਰਸਾਇਆ ਕਿ ਗਿਆਨ ਤੇ ਨਵੇਂ ਵਿਚਾਰਾਂ ਦੀ ਮਦਦ ਨਾਲ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਲੱਭੇ ਜਾ ਸਕਦੇ ਹਨ। ਕਈ ਮਾਡਲਾਂ ਵਿਚ ਨਵੇਂ ਉੱਦਮ ਤੇ ਸ਼ੁਰੂਆਤੀ ਕਾਰੋਬਾਰਾਂ ਦੀਆਂ ਸੰਭਾਵਨਾਵਾਂ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਆਰ.ਐੱਸ.ਡੀ. ਕਾਲਜ ਦੀ ਪ੍ਰਿੰਸੀਪਲ ਅਰਾਧਨਾ ਬਾਹਰੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਅਜਿਹੇ ਉਪਰਾਲਿਆਂ ਨੂੰ ਨਵੀਆਂ ਖੋਜਾਂ, ਆਤਮ-ਵਿਸ਼ਵਾਸ ਤੇ ਤਰਕਸ਼ੀਲ ਸੋਚ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ। ਸਕੂਲ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਵੀ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ 44 ਵਿਦਿਆਰਥੀਆਂ ਵਲੋਂ ਲਿਖੀ ਪੁਸਤਕ ‘ਇੰਕ ਆਫ਼ ਦ ਫਿਊਚਰ’ ਦਾ ਲੋਕ ਅਰਪਣ ਰਿਹਾ। ਪੁਸਤਕ ਵਿਚ ਵਿਦਿਆਰਥੀਆਂ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਰਾਹੀਂ ਆਪਣੇ ਵਿਚਾਰਾਂ ਤੇ ਮਨੋਭਾਵਾਂ ਨੂੰ ਸਾਹਿਤਕ ਰੂਪ ਦਿੱਤਾ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਸੀਨੀਅਰ ਜੀ.ਐੱਮ. ਕਰਨਲ ਪੀਯੂਸ਼ ਬੇਰੀ, ਹੈੱਡਮਿਸਟ੍ਰੈੱਸ ਰਿਤਿਕਾ ਸੋਨੀ ਤੇ ਡੀ.ਜੀ.ਐੱਮ. ਅਨੁ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਕੂਲ ਦੇ ਵਿਦਿਆਰਥੀਆਂ ਨੇ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਕੀਤੀ ਫੀਲਡ ਵਿਜ਼ਿਟ ਵਿਹਾਰਕ ਅਤੇ ਤਕਨ... ਅਗਲੀ ਖ਼ਬਰ -70 ਵੀਆਂ ਪੰਜਾਬ ਸਕੂਲ ਖੇਡਾਂ- ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24