17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਿਚ ਰਾਜ ਭਾਸ਼ਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ

ਫ਼ਿਰੋਜ਼ਪੁਰ, 16 ਅਕਤੂਬਰ (ਰਾਕੇਸ਼ ਚਾਵਲਾ)- ਰੇਲਵੇ ਅਧਿਕਾਰੀ ਕਲੱਬ, ਫ਼ਿਰੋਜ਼ਪੁਰ ਵਿਖੇ ਰਾਜਭਾਸ਼ਾ ਪੁਰਸਕਾਰ ਵੰਡ ਅਤੇ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦਾ ਸ਼ੁਭਆਰੰਭ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ, ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਤੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਸਾਂਝੇ ਤੌਰ ’ਤੇ ਦੀਪ ਜਲਾ ਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਫ਼ਿਰੋਜ਼ਪੁਰ, 16 ਅਕਤੂਬਰ (ਰਾਕੇਸ਼ ਚਾਵਲਾ)- ਰੇਲਵੇ ਅਧਿਕਾਰੀ ਕਲੱਬ, ਫ਼ਿਰੋਜ਼ਪੁਰ ਵਿਖੇ ਰਾਜਭਾਸ਼ਾ ਪੁਰਸਕਾਰ ਵੰਡ ਅਤੇ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦਾ ਸ਼ੁਭਆਰੰਭ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ, ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਤੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਸਾਂਝੇ ਤੌਰ ’ਤੇ ਦੀਪ ਜਲਾ ਕੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਭਿਆਚਾਰਕ ਪ੍ਰੋਗਰਾਮ ‘ਅਭਿਵਿਅਕਤੀ’ ਵੀ ਪੇਸ਼ ਕੀਤਾ ਗਿਆ। ਰਾਜਭਾਸ਼ਾ ਪਖਵਾੜੇ ਦੌਰਾਨ ਮੰਡਲ ਦਫ਼ਤਰ ਦੇ ਵੱਖ-ਵੱਖ ਵਿਭਾਗਾਂ ਵਿਚ ਕੰਪਿਊਟਰਾਂ ’ਤੇ ਹਿੰਦੀ ਟੂਲਜ਼ ਤੇ ਫੌਂਟਸ ਦੀ ਉਪਲਬਧਤਾ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕਰਮਚਾਰੀ ਸ਼ਾਖਾ ਦੀ ਵਰਕਸ਼ਾਪ ਦੇ ਨਾਲ-ਨਾਲ ਹਿੰਦੀ ਨਿਬੰਧ, ਟਿੱਪਣ ਤੇ ਪ੍ਰਾਰੂਪ ਲੇਖਣ, ਕਾਵਿ-ਪਾਠ, ਪ੍ਰਸ਼ਨੋਤਰੀ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਰੋਹ ਦੌਰਾਨ ਮੰਡਲ ਰੇਲ ਪ੍ਰਬੰਧਕ ਵਲੋਂ ਰਾਜਭਾਸ਼ਾ ਪੱਖਵਾੜਾ-2026 ਤਹਿਤ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਦੇ 40 ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰਾਜਭਾਸ਼ਾ ਪ੍ਰੋਤਸਾਹਨ ਯੋਜਨਾ 2025-26 ਤਹਿਤ 1 ਅਧਿਕਾਰੀ ਤੇ 10 ਕਰਮਚਾਰੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਰਾਜਭਾਸ਼ਾ ਅਧਿਕਾਰੀ ਮਸਤਰਾਮ ਮੀਨਾ ਦੀ ਦੇਖ-ਰੇਖ ਹੇਠ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਖੇਧੀ ਅਗਲੀ ਖ਼ਬਰ ਜੋਗਿੰਦਰਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਸ੍ਰੀ ਅਨੰਦਪੁਰ ਸਾਹਿਬ ਯਾਤਰਾ ’ਤੇ ਗਏ
Ad Position 24