17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਾਪਿਤ ਕੰਪਨੀ (ਐੱਸ.ਏ.ਈ.ਐੱਲ.) ਵਲੋਂ ਮੈਰੀਟੋਰੀਅਸ ਸਕੂਲ ਨੂੰ 2 ਆਰ.ਓ. ਸਿਸਟਮ ਭੇਟ

ਫ਼ਿਰੋਜ਼ਸ਼ਾਹ, 16 ਅਕਤੂਬਰ ( ਸਰਬਜੀਤ ਸਿੰਘ ਧਾਲੀਵਾਲ)- ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਾਪਿਤ ਪ੍ਰਮੁੱਖ ਗ੍ਰੀਨ ਐਨਰਜੀ ਕੰਪਨੀ ਐੱਸ. ਏ.

Ad Position 21
No active advertisement
ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੂੰ ਆਰ.ਓ. ਦੇਣ ਸਮੇਂ ਕੰਪਨੀ ਦੇ ਅਹੁਦੇਦਾਰ ਅਤੇ ਸਕੂਲ ਸਟਾਫ਼। ਅਜੀਤ ਤਸਵੀਰ 17-10-2026
ਫ਼ਿਰੋਜ਼ਸ਼ਾਹ, 16 ਅਕਤੂਬਰ ( ਸਰਬਜੀਤ ਸਿੰਘ ਧਾਲੀਵਾਲ)- ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਾਪਿਤ ਪ੍ਰਮੁੱਖ ਗ੍ਰੀਨ ਐਨਰਜੀ ਕੰਪਨੀ ਐੱਸ.ਏ.ਈ.ਐੱਲ. ਵਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਤਹਿਤ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਕੰਪਨੀ ਵਲੋਂ ਸਰਕਾਰੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿਖੇ ਪੜ੍ਹਦੇ ਵਿਦਿਆਰਥੀਆਂ ਦੀ ਸਹੂਲਤ ਤੇ ਉਨ੍ਹਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲ ਕੈਂਪਸ ਵਿਚ 2 ਨਵੇਂ ਆਰ.ਓ. ਸਿਸਟਮ ਲਗਵਾ ਕੇ ਦਿੱਤੇ ਗਏ ਹਨ। ਇਸ ਨੇਕ ਕਾਰਜ ਲਈ ਸਕੂਲ ਮੈਨੇਜਮੈਂਟ ਤੇ ਵਾਈਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ ਤੇ ਸਮੂਹ ਸਟਾਫ਼ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ ਤੇ ਦਿਲੋਂ ਧੰਨਵਾਦ ਕੀਤਾ ਗਿਆ। ਮੈਡਮ ਸੀਮਾ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੀਣ ਵਾਲੇ ਸਾਫ਼ ਪਾਣੀ ਦੀ ਬਹੁਤ ਲੋੜ ਸੀ ਜਿਸ ਨੂੰ ਪੂਰਾ ਕਰਨ ਲਈ ਕੰਪਨੀ ਦੇ ਪ੍ਰਬੰਧਕਾਂ ਵਲੋਂ ਵੱਡਾ ਸਹਿਯੋਗ ਦਿੱਤਾ ਗਿਆ ਹੈ। ਸਕੂਲ ਪ੍ਰਸ਼ਾਸਨ ਵਲੋਂ ਇਸ ਕਾਰਜ ਵਿਚ ਅਹਿਮ ਯੋਗਦਾਨ ਪਾਉਣ ਲਈ ਅਸ਼ਵਨੀ ਮਹਿਤਾ (ਯੂਨਿਟ ਹੈੱਡ), ਅਮਿਤ ਖਿੰਦਰੀ (ਮੈਨੇਜਰ ਐੱਚ.ਆਰ./ ਐਡਮਿਨ), ਅਸ਼ਵਨੀ ਕੁਮਾਰ (ਡੀ.ਜੀ.ਐੱਮ. ਸਿਕਿਉਰਿਟੀ) ਬਹੁਆ ਪ੍ਰਸਾਦ ਯਾਦਵ (ਸਟੋਰ/ਪਰਚੇਜ਼ ਹੈੱਡ) ਰੌਸ਼ਨ ਕੁਮਾਰ (ਮੈਨੇਜਰ ਈ.ਐੱਚ.ਐੱਸ. ਐਂਡ ਐੱਸ.) ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਅਮਰ ਵਰਮਾ, ਮੈਡਮ ਗਿਨੀ ਬਾਂਸਲ ਅਤੇ ਸਮੂਹ ਸਟਾਫ਼ ਅਤੇ ਕੰਪਨੀ ਦੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੋਗਿੰਦਰਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਸ੍ਰੀ ਅਨੰਦਪੁਰ ਸਾਹਿਬ ਯਾਤਰਾ ’ਤੇ ਗਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ’ਚ ‘ਡੋਰ ਟੂ ਡੋਰ’ ਮੁਹਿੰਮ ਦੀ ਸ਼ੁਰੂਆਤ, 4 ਆਗੂ ਪਾਰਟੀ ’ਚ ਸ਼ਾਮਿਲ
Ad Position 24