11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੱਖੂ ਇਲਾਕੇ ’ਚ ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਚਿੰਤਤ, ਕਾਲਾਬਾਜ਼ਾਰੀ ਰੋਕਣ ਲਈ ਪੁਖ਼ਤਾ ਪ੍ਰਬੰਧਾਂ ਦੀ ਮੰਗ

ਮੱਖੂ, 10 ਅਕਤੂਬਰ (ਵਰਿੰਦਰ ਮਨਚੰਦਾ)- ਮੱਖੂ ਇਲਾਕੇ ਵਿਚ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਡੀ. ਏ.

Ad Position 21
No active advertisement
ਲਖਵਿੰਦਰ ਸਿੰਘ ਪੀਰਮੁਹਮੰਦ 11-10-2026
ਮੱਖੂ, 10 ਅਕਤੂਬਰ (ਵਰਿੰਦਰ ਮਨਚੰਦਾ)- ਮੱਖੂ ਇਲਾਕੇ ਵਿਚ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਡੀ.ਏ.ਪੀ. ਤੇ ਯੂਰੀਆ ਖਾਦ ਦੀ ਘਾਟ ਦਾ ਮੁੱਦਾ ਇਕ ਵਾਰ ਫਿਰ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਬਿਜਾਈ ਦੇ ਸਮੇਂ ਖਾਦ ਦੀ ਕਿੱਲਤ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਾਰਨ ਕਈ ਕਿਸਾਨ ਪਹਿਲਾਂ ਹੀ ਖਾਦ ਖ਼ਰੀਦ ਕੇ ਸਟਾਕ ਕਰ ਲੈਂਦੇ ਹਨ ਤਾਂ ਜੋ ਬਿਜਾਈ ਸਮੇਂ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਆਗੂ ਲਖਵਿੰਦਰ ਸਿੰਘ ਪੀਰਮੁਹਮੰਦ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ 1,350 ਰੁਪਏ ਵਾਲੀ ਡੀ.ਏ.ਪੀ. ਦੀ ਬੋਰੀ ਕਥਿਤ ਤੌਰ ’ਤੇ ਲਗਭਗ 2,000 ਰੁਪਏ ਤੱਕ ਵਿਚ ਖ਼ਰੀਦਣੀ ਪਈ। ਇਸ ਸਬੰਧੀ ਕਿਸਾਨਾਂ ਵਲੋਂ ਖਾਦ ਦੇ ਨਾਲ ਹੋਰ ਉਤਪਾਦ ਖ਼ਰੀਦਣ ਲਈ ਮਜਬੂਰ ਕਰਨ ਤੇ ਵਾਧੂ ਆਰਥਿਕ ਬੋਝ ਪੈਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਕੁੱਝ ਵਿਕਰੇਤਾ ਡੀ.ਏ.ਪੀ. ਦੀ ਬੋਰੀ ਦੇ ਨਾਲ ਮਾਈਕੋ ਰਾਜਾ ਅਤੇ ਮਾਈਨ ਸਲਫ਼ਰ ਵਰਗੇ ਉਤਪਾਦ ਵੀ ਖ਼ਰੀਦਣ ਲਈ ਕਹਿੰਦੇ ਹਨ ਜਿਸ ਨਾਲ ਕਿਸਾਨਾਂ ਦਾ ਖ਼ਰਚਾ ਵਧ ਜਾਂਦਾ ਹੈ। ਲਖਵਿੰਦਰ ਸਿੰਘ ਪੀਰਮੁਹਮੰਦ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਮੱਖੂ ਇਲਾਕੇ ਦੀਆਂ ਦੁਕਾਨਾਂ ’ਤੇ ਖਾਦ ਦੀ ਉਪਲਬਧਤਾ ਘੱਟ ਰਹਿਣ ਕਾਰਨ ਕਿਸਾਨਾਂ ਨੂੰ ਫ਼ਿਰੋਜ਼ਪੁਰ ਸਮੇਤ ਹੋਰ ਥਾਵਾਂ ਤੋਂ ਖਾਦ ਲਿਆਉਣੀ ਪਈ। ਇਸ ਵਾਰ ਵੀ ਕੁੱਝ ਖਾਦ ਵਿਕਰੇਤਾਵਾਂ ਕੋਲ ਡੀ.ਏ.ਪੀ. ਉਪਲਬਧ ਨਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਬਿਜਾਈ ਸਮੇਂ ਖਾਦ ਦੀ ਸਪਲਾਈ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ। ਇਸ ਸਬੰਧ ’ਚ ਜਦ ਖੇਤੀਬਾੜੀ ਬਲਾਕ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ। ਸੂਬਾਈ ਆਗੂ ਲਖਵਿੰਦਰ ਸਿੰਘ ਪੀਰਮੁਹਮੰਦ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਫ਼ਿਰੋਜ਼ਪੁਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਡੀ.ਏ.ਪੀ. ਤੇ ਯੂਰੀਆ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਖਾਦ ਦੀ ਵਿਕਰੀ ਦੀ ਜਾਂਚ ਕਰਕੇ ਕਥਿਤ ਕਾਲਾਬਾਜ਼ਾਰੀ ਤੇ ਕਿਸਾਨਾਂ ਨੂੰ ਬੇਲੋੜੇ ਉਤਪਾਦ ਖ਼ਰੀਦਣ ਲਈ ਮਜਬੂਰ ਕਰਨ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਵਾਜਬ ਕੀਮਤਾਂ ’ਤੇ ਖਾਦ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬਾਕਸਿੰਗ (ਅੰਡਰ-19) ਵਿਚ ਜਲੰਧਰ ਵਿੰਗ ਦੀ ਟੀਮ ਬਣੀ ਓਵਰਆਲ ਚੈਂਪੀਅਨ ਵੱਖ-ਵੱਖ ਭਾਰ ਵਰਗਾਂ ਦੇ ਜੇਤੂ ਮੁੱਕੇਬਾਜ਼ਾਂ ਨੂੰ ਕ... ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24