08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਝੋਨੇ ਦੀ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਕਿਸਾਨ- ਐੱਸ.ਡੀ.ਐਮ. ਅਭਿਸ਼ੇਕ ਸ਼ਰਮਾ

ਮੁੱਦਕੀ, 7 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲ਼ੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਐੱਸ. ਡੀ.

Ad Position 21
No active advertisement
ਅਜੀਤ ਡੈਸਕ 08-10-2026
ਮੁੱਦਕੀ, 7 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲ਼ੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਐੱਸ.ਡੀ.ਐਮ. ਅਭਿਸ਼ੇਕ ਸ਼ਰਮਾ ਨੇ ਨਗਰ ਪੰਚਾਇਤ ਮੁੱਦਕੀ ਵਿਖੇ ਸੈਮੀਨਾਰ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਐੱਸ.ਡੀ.ਐੱਮ. ਨੇ ਕਿਹਾ ਕਿ ਸਰਕਾਰ ਵਲ਼ੋਂ ਪਰਾਲੀ ਦੀਆਂ ਗੱਠਾਂ ਬਣਾਉਣ ਸਮੇਤ ਇਸ ਦੇ ਸੁਚੱਜੇ ਪ੍ਰਬੰਧਨ ਲਈ ਸਬਸਿਡੀ ’ਤੇ ਵੱਡੀ ਪੱਧਰ ’ਤੇ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਹਲੀ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਤੇ 2-4 ਦਿਨ ਉਡੀਕ ਕਰਕੇ ਉਪਲਬਧ ਮਸ਼ੀਨਰੀ ਰਾਹੀਂ ਪਰਾਲੀ ਦਾ ਯੋਗ ਪ੍ਰਬੰਧਨ ਕਰਨ। ਇਸ ਮੌਕੇ ਐੱਸ.ਡੀ.ਐਮ. ਵਲ਼ੋਂ ਦਾਣਾ ਮੰਡੀ ਮੁੱਦਕੀ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਆੜ੍ਹਤੀਆਂ ਦੀਆਂ ਮੰਗਾਂ ਤੇ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਜਿੰਨਾਂ ਪਰਿਵਾਰਾਂ ਦੇ ਪੈਸੇ ਲੰਬੇ ਸਮੇਂ ਤੋਂ ਰੁਕੇ ਹੋਏ ਹਨ, ਨੇ ਐੱਸ.ਡੀ.ਐਮ. ਨੂੰ ਮਿਲ ਕੇ ਆਪਣੇ ਦੁਖੜੇ ਸੁਣਾਏ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਤੇਜ ਸਿੰਘ ਗਗਨਾ ਬਰਾੜ, ਮੀਤ ਪ੍ਰਧਾਨ ਅਰਵਿੰਦਰ ਸਿੰਘ ਬਰਾੜ, ਐੱਮ.ਸੀ. ਪਵਿੱਤਰ ਸਿੰਘ ਭੈਲ, ਇਕਬਾਲ ਸਿੰਘ, ਛਿੰਦਰ ਸਿੰਘ, ਮਨਤਾਰ ਸਿੰਘ ਰੱਖੜਾ, ਮਹਿੰਦਰ ਸਿੰਘ ਸਿੱਧੂ ਭੁੱਚੋ ਕਾ, ਬਿੱਕਰ ਸਿੰਘ ਤੇ ਪਰਮਜੀਤ ਕੌਰ, ਦਲਜੀਤ ਸਿੰਘ ਬਾਸੀ, ਬਲਜਿੰਦਰ ਸਿੰਘ ਬਿੱਟੂ, ਨਗਰ ਪੰਚਾਇਤ ਦਾ ਸਮੂਹ ਸਟਾਫ਼, ਅਫ਼ਸਰ ਜਸਪ੍ਰੀਤ ਸਿੰਘ, ਪਟਵਾਰੀ ਗੁਰਪ੍ਰੀਤ ਸਿੰਘ ਔਲਖ, ਪਟਵਾਰੀ ਗੁਰਸੇਵਕ ਸਿੰਘ, ਦਵਿੰਦਰ ਸਿੰਘ ਕਲਸੀ, ਗਗਨਾ ਕਲਸੀ, ਦਵਿੰਦਰ ਕੁਮਾਰ ਪਿੰਕਾ ਤੇ ਮਲਕੀਤ ਸਿੰਘ ਨੰਬਰਦਾਰ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਬੋਤੀਆਂ ਵਾਲਾ ਵਿਖੇ ਮੀਟਿੰਗ ਹੋਈ ਅਗਲੀ ਖ਼ਬਰ ਸਵੱਛ ਭਾਰਤ ਅਭਿਆਨ ਤਹਿਤ ਲਿਟਲ ਫ਼ਲਾਵਰ ਕਾਨਵੈਂਟ ਸਕੂਲ ’ਚ ਜਾਗਰੂਕਤਾ ਰੈਲੀ ਤੇ ਮੁਕਾਬਲੇ ਕਰਵਾਏ
Ad Position 24