ਸਰਕਾਰ ਬਣੀ ਤਾਂ ਰਾਏ ਸਿੱਖ ਭਵਨ ਦੀ ਬਦਹਾਲੀ ਹੋਵੇਗੀ ਦੂਰ-ਅੰਗਰੇਜ਼ ਸਿੰਘ ਅਟਵਾਲ
ਭਾਜਪਾ ਆਗੂ ਅੰਗਰੇਜ ਸਿੰਘ ਅਟਵਾਲ ਨੇ ਕਿਹਾ ਕਿ ਰਾਏ ਸਿੱਖ ਭਵਨ ਦੀ ਮੌਜੂਦਾ ਬਦਹਾਲੀ ਨੂੰ ਲੈ ਕੇ ਰਾਏ ਸਿੰਘ ਬਿਰਾਦਰੀ ਵਿਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਨ ਦੀ ਮੌਜੂਦਾ ਹਾਲਤ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ।
ਭਾਜਪਾ ਆਗੂ ਅੰਗਰੇਜ ਸਿੰਘ ਅਟਵਾਲ ਨੇ ਕਿਹਾ ਕਿ ਰਾਏ ਸਿੱਖ ਭਵਨ ਦੀ ਮੌਜੂਦਾ ਬਦਹਾਲੀ ਨੂੰ ਲੈ ਕੇ ਰਾਏ ਸਿੰਘ ਬਿਰਾਦਰੀ ਵਿਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਨ ਦੀ ਮੌਜੂਦਾ ਹਾਲਤ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅੰਗਰੇਜ ਸਿੰਘ ਅਟਵਾਲ ਨੇ ਕਿਹਾ ਕਿ ਰਾਏ ਸਿੱਖ ਨਾਲ ਸੰਬੰਧਿਤ ਵਿਧਾਇਕਾਂ ਵਲੋਂ ਅਤੇ ਮੌਜੂਦਾ ਸਰਕਾਰ ਦੇ ਵਿਧਾਇਕਾਂ ਵਲੋਂ ਵੀ ਇਸ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਅਟਵਾਲ ਨੇ ਕਿਹਾ ਕਿ ਪੰਜਾਬ ਵਿਚ 2027 ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਰਾਏ ਸਿੰਘ ਬਿਰਾਦਰੀ ਨਾਲ ਸਬੰਧਤ ਭਵਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਸੁਧਾਰ ਵੱਲ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਬਿਰਾਦਰੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਕੇ ਢੁਕਵੇਂ ਕਦਮ ਚੁੱਕਣ ਲਈ ਆਵਾਜ਼ ਉਠਾਈ ਜਾਵੇਗੀ।