02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਰੇਲਵੇ ਸਟੇਸ਼ਨ ’ਤੇ ਚਲਾਈ ਗਈ ਵਿਸ਼ੇਸ਼ ਸਫ਼ਾਈ ਮੁਹਿੰਮ

ਅਬੋਹਰ, 2 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ) ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ ਚਲਾਏ ਜਾ ਰਹੇ ਸਵੱਛਤਾ ਪਖਵਾੜਾ ਅਭਿਆਨ ਤਹਿਤ ‘ਹਾਰੇ ਕਾ ਸਹਾਰਾ ਟਰੱਸਟ’ ਅਬੋਹਰ ਵਲੋਂ ਸਥਾਨਕ ਰੇਲਵੇ ਸਟੇਸ਼ਨ ਦੀ ਸਫ਼ਾਈ ਟੀਮ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਟਰੱਸਟ ਦੇ ਮੈਂਬਰਾਂ ਤੇ ਸੇਵਾਦਾਰਾਂ ਨੇ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਸਰਕੁਲੇਟਿੰਗ ਏਰੀਆ ਤੱਕ ਸਫ਼ਾਈ ਕੀਤੀ ਤੇ ਯਾਤਰੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ।

Ad Position 21
No active advertisement
ਅਜੀਤ ਡੈਸਕ 03-10-2026
ਅਬੋਹਰ, 2 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ) ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ ਚਲਾਏ ਜਾ ਰਹੇ ਸਵੱਛਤਾ ਪਖਵਾੜਾ ਅਭਿਆਨ ਤਹਿਤ ‘ਹਾਰੇ ਕਾ ਸਹਾਰਾ ਟਰੱਸਟ’ ਅਬੋਹਰ ਵਲੋਂ ਸਥਾਨਕ ਰੇਲਵੇ ਸਟੇਸ਼ਨ ਦੀ ਸਫ਼ਾਈ ਟੀਮ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਟਰੱਸਟ ਦੇ ਮੈਂਬਰਾਂ ਤੇ ਸੇਵਾਦਾਰਾਂ ਨੇ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਸਰਕੁਲੇਟਿੰਗ ਏਰੀਆ ਤੱਕ ਸਫ਼ਾਈ ਕੀਤੀ ਤੇ ਯਾਤਰੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਚੀਫ਼ ਹੈਲਥ ਇੰਸਪੈਕਟਰ ਨੀਸ਼ੂ ਕੁਮਾਰ, ਸਟੇਸ਼ਨ ਇੰਚਾਰਜ ਰਵੀ ਕੁਮਾਰ, ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ, ਸਕੱਤਰ ਰਾਜੀਵ ਕੁਮਾਰ, ਕ੍ਰਿਸ਼ਨ ਭਾਰਗਵ, ਦਲੀਪ ਕੁਮਾਰ ਸਮੇਤ ਰੇਲਵੇ ਦੇ ਸਫ਼ਾਈ ਕਰਮਚਾਰੀ ਤੇ ਟਰੱਸਟ ਦੇ ਸੇਵਾਦਾਰ ਮੌਜੂਦ ਸਨ। ਚੀਫ਼ ਹੈਲਥ ਇੰਸਪੈਕਟਰ ਨੀਸ਼ੂ ਕੁਮਾਰ ਨੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਸੰਸਥਾਵਾਂ ਤੇ ਸੰਗਠਨਾਂ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ‘ਸਫ਼ਾਈ ਹੀ ਸੇਵਾ ਹੈ। ਰੇਲਵੇ ਸਟੇਸ਼ਨ ਸਾਡੇ ਸ਼ਹਿਰ ਦਾ ਸ਼ੀਸ਼ਾ ਹੈ ਤੇ ਇਸ ਨੂੰ ਸਾਫ਼ ਰੱਖਣਾ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਭਵਿੱਖ ਵਿਚ ਵੀ ਸਮੇਂ-ਸਮੇਂ ’ਤੇ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਗੁਰਮਤਿ ਸਮਾਗਮ ਅੱਜ
Ad Position 24