10 ਦੀ ਸੰਗਰੂਰ ਮਹਾਂ ਰੈਲੀ ’ਚ ਅਬੋਹਰ ਤੋਂ ਕਈ ਪੈਨਸ਼ਨਰ ਲੈਣਗੇ ਹਿੱਸਾ- ਰੇਸ਼ਮ ਲਾਲ ਰੰਗੀਲਾ
ਅਬੋਹਰ, 2 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਤਹਿਸੀਲ ਅਬੋਹਰ ਦੀ ਹੰਗਾਮੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ੍ਰੀ ਰੇਸ਼ਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸ੍ਰੀ ਭਗਵਾਨ ਦਾਸ ਵਲੋਂ ਚਲਾਈ ਗਈ।
ਅਬੋਹਰ, 2 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਤਹਿਸੀਲ ਅਬੋਹਰ ਦੀ ਹੰਗਾਮੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ੍ਰੀ ਰੇਸ਼ਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸ੍ਰੀ ਭਗਵਾਨ ਦਾਸ ਵਲੋਂ ਚਲਾਈ ਗਈ। ਇਸ ਦੌਰਾਨ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਯੂਨੀਅਨ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨ ਵਿਚ ਕਿਸੇ ਕਿਸਮ ਦੀ ਛੇੜ-ਛਾੜ ਕੀਤੀ ਗਈ ਤਾਂ ਪੈਨਸ਼ਨਰਾਂ ਵਲੋਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਉਦੈ ਪਾਲ ਕਾਨੂੰਗੋ, ਰਾਜਿੰਦਰ ਸਿੰਘ ਕਾਨੂੰਗੋ, ਜਗਰੂਪ ਸਿੰਘ, ਐੱਮ.ਐੱਲ. ਮਨਚੰਦਾ, ਕੁਲਜੀਤ ਸਿੰਘ, ਓਮ ਪ੍ਰਕਾਸ਼ ਜੁਨੇਜਾ, ਬੂਟਾ ਸਿੰਘ ਕਾਨੂੰਗੋ ਆਦਿ ਹਾਜ਼ਰ ਸਨ।